ਚੇਨੱਈ ਸਿਟੀ ਗੈਸ ਯੋਜਨਾ ’ਚ 5,000 ਕਰੋੜ ਰੁਪਏ ਨਿਵੇਸ਼ ਕਰੇਗੀ ਟੋਰੈਂਟ ਗੈਸ

12/14/2020 10:45:34 PM

ਨਵੀਂ ਦਿੱਲੀ–ਟੋਰੈਂਟ ਗੈਸ ਲਿਮ. ਚੇਨੱਈ ’ਚ ਵਾਹਨਾਂ ਲਈ ਪ੍ਰਚੂਨ ਸੀ. ਐੱਨ. ਜੀ. ਅਤੇ ਘਰਾਂ ਅਤੇ ਉਦਯੋਗਾਂ ਨੂੰ ਪਾਈਪ ਰਾਹੀਂ ਗੈਸ ਪਹੁੰਚਾਉਣ ਲਈ ਸਬੰਧਤ ਬੁਨਿਆਦੀ ਸਹੂਲਤਾਂ ਦੇ ਵਿਕਾਸ ’ਚ 5,000 ਕਰੋੜ ਰੁਪਏ ਨਿਵੇਸ਼ ਕਰੇਗੀ।

ਕੰਪਨੀ ਨੇ ਸ਼ਹਿਰ ’ਚ ਗੈਸ ਦੀ ਡਿਲਿਵਰੀ ਨੂੰ ਲੈ ਕੇ ਲਾਇਸੈਂਸ ਹਾਸਲ ਕੀਤਾ ਹੈ। ਮੈਡੀਕਲ ਤੋਂ ਲੈ ਕੇ ਊਰਜਾ ਖੇਤਰ ’ਚ ਕੰਮ ਕਰ ਰਹੇ ਟੋਰੈਂਟ ਸਮੂਹ ਦੀ ਇਕਾਈ ਟੋਰੈਂਟ ਗੈਸ ਨੇ ਚੇਨੱਈ ’ਚ ਵਾਧੇ ਅਤੇ ਨਿਵੇਸ਼ ਸੰਮੇਲਨ ਦੌਰਾਨ ਗੈਸ ਨਾਲ ਜੁੜੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਤਾਮਿਲਨਾਡੂ ਸਰਕਾਰ ਨਾਲ ਸਮਝੌਤੇ ਦਾ ਮੈਮੋਰੰਡਮ (ਓ. ਐੱਮ. ਯੂ.) ’ਤੇ ਦਸਤਖਤ ਕੀਤੇ। 

ਟੋਰੈਂਟ ਗੈਸ ਨੇ ਇਕ ਬਿਆਨ ’ਚ ਕਿਹਾ ਕਿ ਉਹ ਚੇਨੱਈ ਅਤੇ ਤਿਰੂਵਲੁਰ ਜ਼ਿਲ੍ਹਿਆਂ ’ਚ ਪਾਈਪਲਾਈਨ ਵਿਛਾਉਣ ਦੇ ਨਾਲ ਹੋਰ ਬੁਨਿਆਦੀ ਸਹੂਲਤਾਂ ਦਾ ਵਿਕਾਸ ਕਰੇਗੀ। ਇਸ ਦੇ ਤਹਿਤ 3,569 ਵਰਗ ਕਿਲੋਮੀਟਰ ਖੇਤਰ ’ਚ ਪਾਈਪ ਰਾਹੀਂ ਕੁਦਰਤੀ ਗੈਸ (ਪੀ. ਐੱਨ. ਜੀ.) ਕਨੈਕਸ਼ਨ ਘਰਾਂ, ਉਦਯੋਗਾਂ ਅਤੇ ਕਮਰਸ਼ੀਅਲ ਅਦਾਰਿਆਂ ’ਚ ਮੁਹੱਈਆ ਕਰਵਾਏ ਜਾਣਗੇ।
ਇਸ ਦੇ ਨਾਲ ਹੀ ਕੰਪਨੀ ਵਾਹਨਾਂ ਨੂੰ ਸੀ. ਐੱਨ. ਜੀ. ਉਪਲੱਬਧ ਕਰਾਉਣ ਲਈ ਵੀ ਜ਼ਰੂਰੀ ਢਾਂਚਾਗਤ ਸੁਵਿਧਾਵਾਂ ਤਿਆਰ ਕਰੇਗੀ। ਕੰਪਨੀ ਕੋਲ 16 ਭੂਗੋਲਿਕ ਖੇਤਰਾਂ ਲਈ ਸਿਟੀ ਗੈਸ ਲਾਇਸੈਂਸ ਹਨ। ਇਹ ਸੱਤ ਸੂਬਿਆਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਉੱਤਰ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਰਾਜਸਥਾਨ, ਪੰਜਾਬ, ਤਾਮਿਲਨਾਡੂ, ਤੇਲੰਗਾਨਾ ਅਤੇ ਪੁੱਡੋਚੇਰੀ ਦੇ 32 ਜ਼ਿਲ੍ਹਿਆਂ ਵਿਚ ਫੈਲੇ ਹਨ ਟੋਰੈਂਟ ਗੈਸ ਦੇ ਨਿਰਦੇਸ਼ਕ ਮੁਤਾਬਕ ਕੁਦਰਤੀ ਗੈਸ ਘੱਟ ਖਰਚੀਲੀ ਅਤੇ ਵਾਤਾਵਰਣ ਅਨੁਕੂਲ ਵੀ ਹੈ। 


Sanjeev

Content Editor

Related News