ਟਾਪ 10 ''ਚੋਂ ਸੱਤ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 1.89 ਲੱਖ ਕਰੋੜ ਰੁਪਏ ਘਟਿਆ

02/02/2020 3:57:30 PM

ਨਵੀਂ ਦਿੱਲੀ—ਬੰਬਈ ਸ਼ੇਅਰ ਬਾਜ਼ਾਰ 'ਚ ਸੈਂਸੈਕਸ ਦੀਆਂ ਟਾਪ 10 'ਚੋਂ ਸੱਤ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ (ਮਾਰਕਿਟ ਕੈਪ) 'ਚ ਬੀਤੇ ਹਫਤੇ 1.89 ਲੱਖ ਕਰੋੜ ਰੁਪਏ ਦੀ ਗਿਰਾਵਟ ਦਰਜ ਹੋਈ। ਇਕੱਲੇ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਮੁੱਲਾਂਕਣ 87,732.8 ਕਰੋੜ ਰੁਪਏ ਘੱਟ ਗਿਆ। ਬੀਤੇ ਹਫਤੇ ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,877.66 ਅੰਕ ਟੁੱਟ ਕੇ 39,735.53 ਅੰਕ 'ਤੇ ਆ ਗਿਆ ਹੈ। ਹਫਤੇ ਦੇ ਦੌਰਾਨ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 87,732.8 ਕਰੋੜ ਰੁਪਏ ਘੱਟ ਕੇ 8,76,906.57 ਕਰੋੜ ਰੁਪਏ 'ਤੇ ਆ ਗਿਆ ਹੈ। ਇਸ ਤਰ੍ਹਾਂ ਐੱਚ.ਡੀ.ਐੱਫ.ਸੀ. ਦਾ ਬਾਜ਼ਾਰ ਮੁੱਲਾਂਕਣ 31,148.4 ਕਰੋੜ ਰੁਪਏ ਘੱਟ ਕੇ 3,92,618.14 ਕਰੋੜ ਰੁਪਏ 'ਤੇ ਆ ਗਿਆ ਹੈ। ਐੱਚ.ਡੀ.ਐੱਫ.ਸੀ. ਬੈਂਕ ਦੀ ਬਾਜ਼ਾਰ ਹੈਸੀਅਤ 24,736 ਕਰੋੜ ਰੁਪਏ ਘੱਟ ਕੇ 6,56,888.50 ਕਰੋੜ ਰੁਪਏ ਰਹਿ ਗਈ। ਆਈ.ਸੀ.ਆਈ.ਸੀ.ਆਈ. ਬੈਂਕ ਦਾ ਬਾਜ਼ਾਰ ਮੁੱਲਾਂਕਣ 19,044.7 ਕਰੋੜ ਰੁਪਏ ਦੇ ਨੁਕਸਾਨ ਨਾਲ 3,26,410.37 ਕਰੋੜ ਰੁਪਏ ਅਤੇ ਭਾਰਤੀ ਸਟੇਟ ਬੈਂਕ ਦਾ ਬਾਜ਼ਾਰ ਪੂੰਜੀਕਰਨ 16,652.4 ਕਰੋੜ ਰੁਪਏ ਘੱਟ ਕੇ 2,70,549.60 ਕਰੋੜ ਰੁਪਏ 'ਤੇ ਆ ਗਿਆ। ਟਾਟਾ ਕੰਸਲਟੈਂਸੀ ਸਰਵਿਸੇਜ਼ (ਟੀ.ਸੀ.ਐੱਸ.) ਦੇ ਬਾਜ਼ਾਰ ਮੁੱਲਾਂਕਣ 'ਚ 7,317.15 ਕਰੋੜ ਰੁਪਏ ਦੀ ਗਿਰਾਵਟ ਆਈ ਅਤੇ ਇਹ 8,12,428.81 ਕਰੋੜ ਰੁਪਏ 'ਤੇ ਆ ਗਿਆ। ਇੰਫੋਸਿਸ ਦੀ ਬਾਜ਼ਾਰ ਹੈਸੀਅਤ 1,149.83 ਕਰੋੜ ਰੁਪਏ ਘੱਟ ਕੇ 3,32,280.10 ਕਰੋੜ ਰੁਪਏ ਰਹਿ ਗਈ। ਇਸ ਰੁਖ ਦੇ ਉਲਟ ਭਾਰਤੀ ਏਅਰਟੈੱਲ ਦਾ ਬਾਜ਼ਾਰ ਪੂੰਜੀਕਰਨ 2,392.15 ਕਰੋੜ ਰੁਪਏ ਦੇ ਵਾਧੇ ਨਾਲ 2,71,332.15 ਕਰੋੜ ਰੁਪਏ 'ਤੇ ਪਹੁੰਚ ਗਿਆ। ਭਾਰਤੀ ਏਅਰਟੈੱਲ ਫਿਰ ਤੋਂ ਟਾਪ 10 ਦੀ ਸੂਚੀ 'ਚ ਸ਼ਾਮਲ ਹੋਈ ਹੈ। ਕੋਟਕ ਮਹਿੰਦਰਾ ਬੈਂਕ ਦਾ ਬਾਜ਼ਾਰ ਪੂੰਜੀਕਰਨ 1,182.02 ਕਰੋੜ ਰੁਪਏ ਦੇ ਵਾਧੇ ਨਾਲ 3,15,346.61 ਅਤੇ ਹਿੰਦੂਸਤਾਨ ਯੂਨੀਲੀਵਰ ਲਿਮਟਿਡ (ਐੱਚ.ਯੂ.ਐੱਲ.) ਦਾ ਬਾਜ਼ਾਰ ਮੁੱਲਾਂਕਣ 119.07 ਰੁਪਏ ਚੜ੍ਹ ਕੇ 4,48,895.43 ਕਰੋੜ ਰੁਪਏ 'ਤੇ ਪਹੁੰਚ ਗਿਆ।


Aarti dhillon

Content Editor

Related News