15 ਫਰਵਰੀ ਤੋਂ ਨਕਦ ਲੈਣ-ਦੇਣ ਬੰਦ ਹੋਣ ਤੋਂ ਪਹਿਲਾਂ FASTag ਦਾ ਰਿਕਾਰਡ!

01/05/2021 9:26:25 PM

ਨਵੀਂ ਦਿੱਲੀ- ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਫਾਸਟੈਗ ਦਾ ਇਸਤੇਮਾਲ ਵਧਣ ਲੱਗਾ ਹੈ। ਦਸੰਬਰ 2020 ਵਿਚ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਨੇ ਇਸ ਤੋਂ ਪਿਛਲੇ ਮਹੀਨੇ ਨਾਲੋਂ 201 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਹੈ। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਦਸੰਬਰ 2020 ਵਿਚ ਫਾਸਟੈਗ ਜ਼ਰੀਏ 2,303.79 ਕਰੋੜ ਰੁਪਏ ਦਾ ਟੋਲ ਇਕੱਤਰ ਹੋਇਆ ਹੈ।

ਇਸੇ ਤਰ੍ਹਾਂ ਫਾਸਟੈਗ ਜ਼ਰੀਏ ਟੋਲ ਲੈਣ-ਦੇਣ ਵਿਚ ਦਸੰਬਰ 2020 ਵਿਚ 1.36 ਕਰੋੜ ਦਾ ਮਹੱਤਵਪੂਰਨ ਵਾਧਾ ਦਰਜ ਹੋਇਆ ਹੈ।

ਸਰਕਾਰ ਦੇ 1 ਜਨਵਰੀ, 2021 ਤੋਂ ਫਾਸਟੈਗ ਲਾਜ਼ਮੀ ਕਰਨ ਦੇ ਐਲਾਨ ਪਿੱਛੋਂ ਇਹ ਵਾਧਾ ਦਰਜ ਹੋਇਆ ਹੈ। ਹਾਲਾਂਕਿ, ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਰਾਸ਼ਟਰੀ ਰਾਜਮਾਰਗਾਂ 'ਤੇ ਹਾਈਬ੍ਰਿਡ ਲੇਨ 15 ਫਰਵਰੀ ਤੱਕ ਚਾਲੂ ਰੱਖਣ ਦੀ ਮਨਜ਼ੂਰੀ ਦਿੱਤੀ ਗਈ ਹੈ। ਹਾਈਬ੍ਰਿਡ ਲੇਨ ਵਿਚ ਫਾਸਟੈਗ ਅਤੇ ਨਕਦ ਵਿਚ ਟੋਲ ਦਾ ਭੁਗਤਾਨ ਕੀਤਾ ਜਾ ਸਕਦਾ ਹੈ ਪਰ FASTag ਲੇਨ ਵਿਚ ਸਿਰਫ ਫਾਸਟੈਗ ਹੀ ਚੱਲਦਾ ਹੈ।

ਇਹ ਵੀ ਪੜ੍ਹੋ- SBI ਖ਼ਾਤਾਧਾਰਕਾਂ ਲਈ ਖ਼ੁਸ਼ਖ਼ਬਰੀ, ਮਿਲਣ ਜਾ ਰਿਹਾ ਹੈ ATMs ਦਾ ਤੋਹਫ਼ਾ

ਐੱਨ. ਐੱਚ. ਏ. ਆਈ. ਨੇ ਕਿਹਾ ਕਿ ਨਵੰਬਰ 2020 ਵਿਚ 2,102 ਕਰੋੜ ਰੁਪਏ ਦਾ ਟੋਲ ਕੁਲੈਕਸ਼ਨ ਫਾਸਟੈਗ ਜ਼ਰੀਏ ਹੋਇਆ ਸੀ। ਦਸੰਬਰ 2020 ਵਿਚ 13.84 ਕਰੋੜ ਟ੍ਰਾਂਜ਼ੈਕਸ਼ਨ ਫਾਸਟੈਗ ਜ਼ਰੀਏ ਹੋਏ, ਜਦੋਂ ਕਿ ਇਸ ਤੋਂ ਪਿਛਲੇ ਮਹੀਨੇ ਨਵੰਬਰ ਵਿਚ 12.48 ਕਰੋੜ ਟ੍ਰਾਂਜੈਕਸ਼ਨ ਹੋਏ ਸਨ। ਐੱਨ. ਐੱਚ. ਏ. ਆਈ. ਨੇ ਕਿਹਾ ਕਿ 2.30 ਕਰੋੜ ਤੋਂ ਵੱਧ ਫਾਸਟੈਗ ਯੂਜ਼ਰਜ਼ ਨਾਲ ਹੁਣ ਕੁੱਲ ਟੋਲ ਕੁਲੈਕਸ਼ਨ ਵਿਚ ਇਸ ਦੀ ਹਿੱਸੇਦਾਰੀ 75 ਫ਼ੀਸਦੀ ਹੋ ਗਈ ਹੈ। 100 ਫ਼ੀਸਦੀ ਈ-ਟੋਲਿੰਗ ਨੂੰ ਹਾਸਲ ਕਰਨ ਲਈ ਸਾਰੇ ਟੋਲ ਭੁਗਤਾਨ 15 ਫਰਵਰੀ, 2021 ਤੋਂ ਫਾਸਟੈਗ ਜ਼ਰੀਏ ਪ੍ਰਾਪਤ ਕੀਤੇ ਜਾਣਗੇ।

ਇਹ ਵੀ ਪੜ੍ਹੋ- ਮਹਾਮਾਰੀ 'ਚ ਵੀ ਛਾਈ ਇਹ ਯੋਜਨਾ, ਸਰਕਾਰ 5,000 ਰੁ: ਤੱਕ ਦੇਵੇਗੀ ਪੈਨਸ਼

Sanjeev

This news is Content Editor Sanjeev