ਟੈਕਸ ਚੋਰੀ ਰੋਕਣ ਲਈ ਵਪਾਰੀਆਂ ’ਤੇ ਇਕ ਹੋਰ ਸਖ਼ਤੀ, 1 ਅਕਤੂਬਰ ਤੋਂ ਆਨਲਾਈਨ ਹੋਣਗੇ ਸਾਰੇ ਬਿਲ

09/06/2020 4:25:16 PM

ਕਾਨਪੁਰ (ਇੰਟ.) – ਸਰਕਾਰ ਨੇ ਟੈਕਸ ਚੋਰੀ ਰੋਕਣ ਲਈ ਵਪਾਰੀਆਂ ’ਤੇ ਇਕ ਹੋਰ ਸਖ਼ਤੀ ਲਾਗੂ ਕਰ ਦਿੱਤੀ ਹੈ। ਹੁਣ ਮਾਲ ਨੂੰ ਇਕ ਸਥਾਨ ਤੋਂ ਦੂਜੇ ਸਥਾਨ ’ਤੇ ਭੇਜਣ ਲਈ 1 ਅਕਤੂਬਰ ਤੋਂ ਸਾਮਾਨ ਦੇ ਬਿਲ ਵੀ ਆਨਲਾਈਨ ਹੀ ਬਣਨਗੇ। ਇਹ ਬਿਲ ਜੀ. ਐੱਸ. ਟੀ. ਵਲੋਂ ਜਾਰੀ ਸਾਫਟਵੇਅਰ ’ਤੇ ਤਿਆਰ ਹੋਣਗੇ। ਪਹਿਲੇ ਪੜਾਅ ’ਚ ਇਹ ਨਿਯਮ ਵੱਡੀਆਂ ਫਰਮਾਂ ’ਤੇ ਲਾਗੂ ਹੋਵੇਗਾ। ਇਸ ਤੋਂ ਬਾਅਦ ਇਸ ਨੂੰ ਸਾਰਿਆਂ ’ਤੇ ਲਾਗੂ ਕਰ ਦਿੱਤਾ ਜਾਏਗਾ। ਇਸ ਨਿਯਮ ਤੋਂ ਬਾਅਦ ਵੱਡੇ ਪੈਮਾਨੇ ’ਤੇ ਹੋ ਰਹੀ ਟੈਕਸ ਚੋਰੀ ’ਤੇ ਰੋਕ ਲੱਗੇਗੀ। ਫਰਜ਼ੀ ਇਨਪੁੱਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਦੇ ਮਾਮਲਿਆਂ ’ਤੇ ਰੋਕ ਲੱਗੇਗੀ।

ਜੀ. ਐੱਸ. ਟੀ. ਆਉਣ ਤੋਂ ਬਾਅਦ ਟੈਕਸ ਚੋਰੀ ਵਧ ਗਈ ਹੈ। ਟੈਕਸ ਚੋਰਾਂ ਨੇ ਨਵੇਂ-ਨਵੇਂ ਰਸਤੇ ਕੱਢ ਲਏ ਹਨ। ਨਵੇਂ ਸਿਸਟਮ ’ਚ ਵਪਾਰੀ ਵਲੋਂ ਭੇਜੇ ਜਾਣ ਵਾਲੇ ਮਾਲ ਦਾ ਵੇਰਵਾ, ਭਾਰ, ਮੁੱਲ ਅਤੇ ਟੈਕਸ ਦੀ ਜਾਣਕਾਰੀ ਪੋਰਟਲ ’ਤੇ ਫੀਡ ਕਰਨੀ ਹੋਵੇਗੀ। ਇਸ ਪ੍ਰਕਿਰਿਆ ਨੂੰ ਪੂਰੀ ਕਰਨ ਤੋਂ ਬਾਅਦ ਪੋਰਟਲ ਤੋਂ ਈ-ਇਨਵਾਇਸ ਜਨਰੇਟ ਹੋਵੇਗੀ। ਇਸ ਇਨਵਾਇਰਸ ਦੇ ਆਧਾਰ ’ਤੇ ਵਪਾਰੀ ਈ-ਵੇ ਬਿਲ ਜਾਰੀ ਕਰਨਗੇ। ਪੋਰਟਲ ’ਤੇ ਇਨਵਾਇਸ ਦਰਜ ਹੁੰਦੇ ਹੀ ਜੀ. ਐੱਸ. ਟੀ. ਅਧਿਕਾਰੀਆਂ ਦੀ ਨਜ਼ਰ ’ਚ ਆ ਜਾਏਗੀ।

ਇਹ ਵੀ ਦੇਖੋ: ਅਸਾਨ ਤਰੀਕੇ ਨਾਲ ਕਰੋ ਸ਼ੁੱਧ ਸੋਨੇ ਦੀ ਪਛਾਣ, ਧੋਖੇ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ

ਸੀਨੀਅਰ ਟੈਕਸ ਸਲਾਹਕਾਰ ਸੀ. ਏ. ਅਤੁਲ ਮਲਹੋਤਰਾ ਨੇ ਦੱਸਿਆ ਕਿ ਪਹਿਲੇ ਪੜਾਅ ’ਚ ਇਸ ਵਿਵਸਥਾ ਨੂੰ 500 ਕਰੋੜ ਰੁਪਏ ਤੋਂ ਵੱਧ ਦੇ ਟਰਨਓਵਰ ਵਾਲੀਆਂ ਕੰਪਨੀਆਂ ਅਤੇ ਵਪਾਰੀਆਂ ਲਈ ਲਾਜ਼ਮੀ ਕੀਤਾ ਗਿਆ ਹੈ। ਇਸ ਤੋਂ ਬਾਅਦ ਇਸ ਨੂੰ ਪੜਾਅਬੱਧ ਰੂਪ ਨਾਲ ਸਾਰੇ ਵਪਾਰੀਆਂ ’ਤੇ ਲਾਗੂ ਕੀਤਾ ਜਾਏਗਾ। ਇਸ ਦੀ ਸਖ਼ਤੀ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਜੇ ਫਰਮ ਨੂੰ ਆਪਣੀ ਇਕਾਈ ਤੋਂ ਬਾਹਰ ਸ਼ਹਿਰ ਦੇ ਅੰਦਰ ਹੀ ਕਿਤੇ ਮਾਲ ਭੇਜਣਾ ਹੋਵੇਗਾ ਤਾਂ ਇਸ ਨੂੰ ਈ-ਇਨਵਾਇਰਸ ਜਨਰੇਟ ਕਰਨਾ ਹੋਵੇਗਾ। ਇਹ ਬਿਲ ਸਾਰੇ ਥਾਂ ਇਕ ਸਮਾਨ ਰੂਪ ਨਾਲ ਬਣਨਗੇ। ਇਸ ਦਾ ਇਕ ਸਟੈਂਡਰਡ ਫਾਰਮੇਟ ਹੋਵੇਗਾ। ਇਸ ਨਾਲ ਸਾਮਾਨ ’ਚ ਹੇਰਾਫੇਰੀ, ਨਗਾਂ ਦੀ ਗਿਣਤੀ ’ਚ ਹੇਰਾਫੇਰੀ, ਉਤਪਾਦ ਦੇ ਨਾਂ ’ਤੇ ਹੇਰਾਫੇਰੀ ਅਤੇ ਟੈਕਸ ਛੋਟ ’ਚ ਧੋਖਾਦੇਹੀ ਰੁਕੇਗੀ।

ਇਹ ਵੀ ਦੇਖੋ: ਵੱਡੀ ਖ਼ਬਰ! ਹੁਣ ਰੇਲ ਯਾਤਰੀਆਂ ਨੂੰ AC ਕੋਚ ਵਿਚ ਨਹੀਂ ਮਿਲਣਗੀਆਂ ਇਹ ਸਹੂਲਤਾਂ

ਇਹ ਵੀ ਦੇਖੋ: ਜਲਦ ਸ਼ੁਰੂ ਹੋਣ ਜਾ ਰਹੀਆਂ ਹਨ 80 ਨਵੀਂਆਂ ਖ਼ਾਸ ਰੇਲਾਂ, ਜਾਣੋ ਕਦੋਂ ਕਰਾ ਸਕੋਗੇ ਟਿਕਟਾਂ ਪੱਕੀਆਂ

Harinder Kaur

This news is Content Editor Harinder Kaur