ਘਰੇਲੂ ਟਾਇਰ ਮੰਗ ਪੰਜ ਸਾਲ ''ਚ 7-9 ਫੀਸਦੀ ਵਧਣ ਦੀ ਉਮੀਦ

04/12/2019 1:05:55 PM

ਨਵੀਂ ਦਿੱਲੀ—ਰੇਟਿੰਗ ਏਜੰਸੀ ਇਕਰਾ ਨੇ ਕਿਹਾ ਕਿ ਘਰੇਲੂ ਬਾਜ਼ਾਰ 'ਚ ਟਾਇਰ ਮੰਗ ਪੰਜ ਸਾਲ (ਵਿੱਤੀ ਸਾਲ 2018-19 ਤੋਂ 2022-23 ਤੱਕ) 'ਚ 7-9 ਫੀਸਦੀ ਦੇ ਦਾਇਰੇ 'ਚ ਵਧਣ ਦੀ ਉਮੀਦ ਹੈ। ਏਜੰਸੀ ਨੇ ਇਹ ਵੀ ਕਿਹਾ ਕਿ ਅਗਲੇ ਤਿੰੰਨ ਸਾਲ ਦੌਰਾਨ ਨਿਵੇਸ਼ 'ਚ ਵਾਧਾ ਜਾਰੀ ਰਹੇਗਾ। ਇਕਰਾ ਨੇ ਕਾਰਪੋਰੇਟ ਰੇਟਿੰਗਸ ਦੇ ਉਪ ਪ੍ਰਧਾਨ ਅਤੇ ਸਹਿ-ਪ੍ਰਮੁੱਖ ਦੇ ਸ਼੍ਰੀਕੁਮਾਰ ਨੇ ਇਕ ਬਿਆਨ 'ਚ ਕਿਹਾ ਕਿ ਇਕਰਾ ਨੂੰ ਅਗਲੇ ਪੰਜ ਸਾਲ (2018-19 ਤੋਂ 2022-23) 'ਚ ਘਰੇਲੂ ਟਾਇਰ ਦੀ ਮੰਗ ਸੱਤ ਤੋਂ ਨੌ ਫੀਸਦੀ ਵਧਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਮੰਗ ਸਤਤ ਰੂਪ ਨਾਲ ਬਣੇ ਰਹਿਣ ਅਤੇ ਮਜ਼ਬੂਤ ਸਾਖ ਦੇ ਨਾਲ ਘਰੇਲੂ ਟਾਇਰ ਨਿਰਮਾਤਾ ਆਪਣੀ ਸਮਰੱਥਾ 'ਚ ਨਿਵੇਸ਼ ਕਰਨਾ ਜਾਰੀ ਰੱਖਣਗੇ। ਸ਼੍ਰੀਕੁਮਾਰ ਨੇ ਕਿਹਾ ਕਿ ਘੋਸ਼ਣਾਵਾਂ ਦੇ ਆਧਾਰ 
ਤੇ ਉਦਯੋਗ ਵਲੋਂ ਅਗਲੇ ਸਾਲ 'ਚ 20,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਸਮਰੱਥਾ ਵਿਸਤਾਰ ਕਰਨ ਦੀ ਸੰਭਾਵਨਾ ਹੈ। ਇਸ 'ਚ ਕਿਹਾ ਗਿਆ ਹੈ ਕਿ 2018-19 ਦੇ ਦੌਰਾਨ ਟਾਇਰ ਉਦਯੋਗ ਦੇ ਲਈ ਰਾਜਸਵ ਵਾਧਾ 14-15 ਫੀਸਦੀ ਰਹਿਣ ਦਾ ਅਨੁਮਾਨ ਹੈ। ਇਸ ਦੌਰਾਨ ਸੰਚਾਲਨ ਮਾਰਜਨ ਅਤੇ ਨੈੱਟ ਮਾਰਜਨ ਕ੍ਰਮਵਾਰ 14 ਅਤੇ ਸੱਤ ਫੀਸਦ ਰਹਿ ਸਕਦਾ ਹੈ। ਸ਼੍ਰੀਕੁਮਾਰ ਨੇ ਕਿਹਾ ਕਿ 2019-20 ਤੋਂ 2021-22 ਲਈ, ਰਾਜਸਵ ਵਾਧਾ 9-10 ਫੀਸਦੀ ਰਹਿਣ ਦੀ ਸੰਭਾਵਨਾ ਹੈ ਜਿਥੇ ਉਦਯੋਗ ਦਾ ਸੰਚਾਲਨ ਅਤੇ ਸ਼ੁੱਧ ਮੁਨਾਫਾ ਕ੍ਰਮਵਾਰ 14-15 ਫੀਸਦੀ ਅਤੇ 6-7 ਫੀਸਦੀ ਰਹਿਣ ਦਾ ਅਨੁਮਾਨ ਹੈ। 


Aarti dhillon

Content Editor

Related News