ਕਰੂਡ ਸਸਤਾ ਹੋਣ ਨਾਲ ਵਧੇਗਾ ਟਾਇਰ ਕੰਪਨੀਆਂ ਦਾ ਮਾਰਜਨ

12/25/2018 10:40:09 AM

ਨਵੀਂ ਦਿੱਲੀ—ਕਰੂਡ ਦੀ ਕੀਮਤ 'ਚ ਆਈ ਗਿਰਾਵਟ ਨਾਲ ਟਾਇਰ ਕੰਪਨੀਆਂ ਦੇ ਮਾਰਜਨ 'ਚ ਵਾਧਾ ਹੋ ਸਕਦਾ ਹੈ। ਇਹ ਗੱਲ ਨੋਮੁਰਾ ਫਾਈਨਾਂਸ਼ੀਅਲ ਐਡਵਾਈਜ਼ਰੀ ਐਂਡ ਸਕਿਓਰਟੀਜ਼ (ਇੰਡੀਆ) ਨੇ ਕਹੀ ਹੈ। ਉਸ ਦੇ ਹਿਸਾਬ ਨਾਲ ਮੌਜੂਦਾ ਲੈਵਲ 'ਤੇ ਇਨ੍ਹਾਂ ਦੇ ਗ੍ਰਾਸ ਮਾਰਜਨ 'ਚ 250 ਬੇਸਿਸ ਪੁਆਇੰਟਸ ਭਾਵ 2.5 ਫੀਸਦੀ ਪੁਆਇੰਟ 'ਚ ਵਾਧਾ ਹੋ ਸਕਦਾ ਹੈ। ਪਰ ਇਸ ਲਈ ਜ਼ਰੂਰੀ ਹੈ ਕਿ ਕੀਮਤ ਮੌਜੂਦਾ ਲੈਵਲ 'ਤੇ ਹੀ ਰਹੇ ਅਤੇ ਟਾਇਰ ਕੰਪਨੀਆਂ ਦੇ ਵਲੋਂ ਰਿਪਲੇਸਮੈਂਟ ਸੈਗਮੈਂਟ 'ਚ ਪ੍ਰਾਈਸ ਕੱਟ ਨਾ ਹੋਵੇ। ਟਾਇਰ ਸੈਕਟਰ 'ਚ ਨੋਮੁਰਾ ਦੀ ਪਸੰਦ ਅਪੋਲੋ ਟਾਇਰਸ ਹਨ ਜਿਸ ਲਈ ਉਸ ਨੇ 288 ਰੁਪਏ ਦਾ ਟਾਰਗੇਟ ਪ੍ਰਾਈਸ ਤੈਅ ਕੀਤਾ ਹੈ ਅਤੇ ਬਾਏ ਰੇਟਿੰਗ ਦਿੱਤੀ ਹੈ। ਉਸ ਨੇ ਕੰਪਨੀ ਲਈ ਟਾਰਗੇਟ ਪ੍ਰਾਈਸ ਫਿਸਕਲ ਈਅਰ 2018-21 ਦੇ ਦੌਰਾਨ ਈ.ਪੀ.ਐੱਸ. 'ਚ 26 ਫੀਸਦੀ ਸੀ.ਏ.ਜੀ.ਆਰ. 'ਚ ਵਾਧੇ ਦੇ ਹਿਸਾਬ ਨਾਲ ਤੈਅ ਕੀਤਾ ਹੈ। 
ਗਲੋਬਲ ਰਿਸਰਚ ਫਰਮ ਨੋਮੁਰਾ ਦਾ ਮੰਨਣਾ ਹੈ ਕਿ ਰਾਅ ਮੈਟੀਰੀਅਲ ਦੀ ਮੌਜੂਦਾ ਇੰਵੈਂਟਰੀ ਦੇ ਚੱਲਦੇ ਟਾਇਰ ਕੰਪਨੀਆਂ ਦੇ ਮਾਰਜਨ 'ਚ ਵਾਧੇ ਦਾ ਅਸਰ ਮਾਰਚ ਕੁਆਟਰ ਤੋਂ ਦਿੱਸਣ ਲੱਗੇਗਾ। ਨੋਮੁਰਾ ਨੇ ਕਿਹਾ ਕਿ ਅਸੀਂ ਜ਼ਿਆਦਾਤਰ ਕੰਪਨੀਆਂ ਦੇ ਮਾਰਚ ਕੁਆਟਰ ਦੇ ਗ੍ਰਾਸ ਮਾਰਜਨ 'ਚ 100 ਬੇਸਿਕ ਪੁਆਇੰਟਸ ਦਾ ਵਾਧਾ ਹੋਣ ਦਾ ਅੰਦਾਜ਼ਾ ਲਗਾਇਆ ਹੈ। ਪਰ ਇਨ੍ਹਾਂ ਦੀ ਗਰੋਥ ਥੋੜ੍ਹੀ ਘਟ ਰਹਿਣ ਦਾ ਖਦਸਾ ਹੈ। ਕਰੂਡ ਦੀ ਕੀਮਤ ਅਤੇ ਟਾਇਰ ਕੰਪਨੀਆਂ ਦੇ ਗ੍ਰਾਸ ਮਾਰਜਨ 'ਚ ਕਰੀਬੀ ਸੰਬੰਧ ਹੁੰਦਾ ਹੈ ਕਿਉਂਕਿ ਇਨ੍ਹਾਂ ਕੰਪਨੀਆਂ ਨੂੰ ਮੁੱਖ ਰਾਅ ਮੈਟੀਰੀਅਲ-ਨਾਇਲਨ ਟਾਇਰ ਕਾਰਡ ਫੈਬਰਿਕ ਅਤੇ ਕੈਮੀਕਲ ਕਰੂਡ ਡੈਰੀਵੇਟਿਵਸ ਤੋਂ ਹਾਸਲ ਹੁੰਦਾ ਹੈ। ਟਾਇਰ ਕੰਪਨੀਆਂ ਦੇ ਟੋਟਲ ਰਾਅ ਮੈਟੀਰੀਅਲ ਬਾਸਕੇਟ 'ਚ ਇਨ੍ਹਾਂ ਦੋਵਾਂ ਦਾ ਸ਼ੇਅਰ ਵੈਲਿਊ ਟਰਮ 'ਚ 30 ਫੀਸਦੀ ਦੇ ਬਰਾਬਰ ਹੁੰਦਾ ਹੈ।


Aarti dhillon

Content Editor

Related News