ਸਸਤੀ ਦਰਾਮਦ ਨੂੰ ਲੈ ਕੇ ਚਿੰਤਤ ਹੈ ਟਿਨਪਲੇਟ ਉਦਯੋਗ

Thursday, Jul 27, 2017 - 02:20 AM (IST)

ਕੋਲਕਾਤਾ— ਘਰੇਲੂ ਟਿਨਪਲੇਟ ਉਦਯੋਗ ਨੇ ਗੈਰ-ਪ੍ਰਾਈਮ ਗ੍ਰੇਡ ਦੀ ਦਰਾਮਦ 'ਤੇ ਚਿੰਤਾ ਜਤਾਈ ਹੈ। ਇਸ ਦਾ ਕਾਰਨ ਇਹ ਹੈ ਕਿ ਗੈਰ-ਪ੍ਰਾਈਮ ਗ੍ਰੇਡ ਅਤੇ ਪ੍ਰਾਈਮ ਗ੍ਰੇਡ 'ਚ ਡਿਊਟੀਆਂ ਨੂੰ ਲੈ ਕੇ ਫਰਕ ਨਹੀਂ ਹੈ। ਉਦਯੋਗ ਸੂਤਰਾਂ ਨੇ ਕਿਹਾ ਕਿ ਗੈਰ-ਪ੍ਰਾਈਮ ਟਿਨਪਲੇਟ ਦਾ ਜ਼ਿਰਕਯੋਗ ਰੂਪ ਨਾਲ ਦਰਾਮਦ ਹੋਣ ਤੇ ਫੂਡ ਪੈਕੇਜਿੰਗ 'ਚ ਉਸ ਦੇ ਸੰਭਾਵਿਤ ਇਸਤੇਮਾਲ ਦੇ ਕਾਰਨ ਪ੍ਰਾਈਮ ਟਿਨਪਲੇਟ ਦੀ ਮੰਗ ਪ੍ਰਭਾਵਿਤ ਹੋ ਰਹੀ ਹੈ।
ਸੂਤਰਾਂ ਨੇ ਕਿਹਾ ਕਿ ਫਿਲਹਾਲ ਗੈਰ-ਪ੍ਰਾਈਮ ਅਤੇ ਪ੍ਰਾਈਮ ਟਿਨਪਲੇਟ 'ਚ ਡਿਊਟੀਆਂ 'ਚ ਫਰਕ ਨਹੀਂ ਹੈ, ਜਦਕਿ ਪ੍ਰਾਈਮ ਟੀਨ ਪਲੇਟ 'ਤੇ ਸੀਮਾ ਟੈਕਸ ਹੇਠਲੇ ਪੱਧਰ 'ਤੇ ਹੈ। ਸੂਤਰਾਂ ਨੇ ਕਿਹਾ ਕਿ ਪ੍ਰਵੇਸ਼ ਨੂੰ ਲੈ ਕੇ ਰੋਕਾਂ ਦੀ ਕਮੀ 'ਚ ਅਮਰੀਕਾ, ਯੂਰਪ ਅਤੇ ਜਾਪਾਨ ਵਰਗੇ ਦੇਸ਼ ਮੁਕਤ ਵਪਾਰ ਕਰਾਰ (ਐੱਫ. ਟੀ. ਏ.) ਦੇ ਤਹਿਤ ਟਿਨ ਮਿੱਲ ਉਤਪਾਦਾਂ ਦੀ ਡੰਪਿੰਗ ਕਰ ਰਹੇ ਹਨ। ਉਦਯੋਗ ਦੇ ਅਨੁਮਾਨ ਅਨੁਸਾਰ ਬੀਤੇ ਵਿੱਤ ਸਾਲ 'ਚ ਗੈਰ-ਪ੍ਰਾਈਮ ਟਿਨਪਲੇਟ ਦੀ ਦਰਾਮਦ 'ਚ 13 ਫੀਸਦੀ ਦਾ ਵਾਧਾ ਹੋਇਆ। ਦਰਾਮਦ 'ਚ 25,000 ਟਨ ਦਾ ਵਾਧਾ ਹੋਇਆ। ਭਾਰਤ ਦੀ ਕਰੀਬ 45 ਫੀਸਦੀ ਘਰੇਲੂ ਮੰਗ ਦਰਾਮਦ ਜ਼ਰੀਏ ਪੂਰੀ ਕੀਤੀ ਜਾਂਦੀ ਹੈ।

 


Related News