ਚੀਨੀ ਕਬਜ਼ੇ ਦੇ ਵਿਰੋਧ 'ਚ ਆਤਮਦਾਹ ਕਰ ਰਹੇ ਤਿੱਬਤੀ, 159 ਲੋਕ ਦੇ ਚੁੱਕੇ ਹਨ ਜਾਨ

04/11/2022 4:29:51 PM

ਲਹਾਸਾ - ਤਿੱਬਤ ਵਿਚ ਚੀਨੀ ਕਬਜ਼ੇ ਦੇ ਵਿਰੋਧ ਵਿਚ ਲੋਕ ਆਤਮਦਾਹ ਕਰ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਇੱਥੇ ਆਤਮਦਾਹ ਦੀਆਂ ਘਟਨਾਵਾਂ ਵਧੀਆਂ ਹਨ। 2009 ਤੋਂ ਲੈ ਕੇ ਹੁਣ ਤੱਕ ਕੁੱਲ 159 ਤਿੱਬਤੀਆਂ ਨੇ ਚੀਨ ਵਲੋਂ ਆਪਣੇ ਦੇਸ਼ 'ਤੇ ਕਬਜ਼ੇ ਦੇ ਵਿਰੋਧ 'ਚ ਆਤਮਦਾਹ ਕਰ ਲਿਆ ਹੈ। 24 ਸਾਲ ਦਾ ਤਪਿਆ ਕੀਰਤੀ ਭਿਖਸ਼ੂ , 27 ਫਰਵਰੀ 2009 ਨੂੰ ਆਤਮ-ਦਾਹ ਕਰਨ ਵਾਲਾ ਪਹਿਲਾ ਬੋਧੀ ਭਿਕਸ਼ੂ ਸੀ। ਇਹ ਮਾਮਲਾ 25 ਫਰਵਰੀ 2022 ਨੂੰ ਲਹਾਸਾ ਵਿੱਚ 25 ਸਾਲਾ ਪ੍ਰਸਿੱਧ ਤਿੱਬਤੀ ਗਾਇਕ ਤਸੇਕਾਂਗ ਨੋਰਬੂ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਇਹ ਮਾਮਲਾ ਫਿਰ ਤੋਂ ਸਾਹਮਣੇ ਆਇਆ। ਮਾਰਚ ਦੇ ਪਹਿਲੇ ਹਫ਼ਤੇ ਵਿਚ ਇਕ ਹਸਪਤਾਲ ਵਿਚ ਨੋਰਬੂ ਦੀ ਮੌਤ ਹੋ ਗਈ ।

ਤਿੱਬਤ ਪ੍ਰੈਸ ਦੇ ਅਨੁਸਾਰ, 27 ਮਾਰਚ ਨੂੰ, ਇੱਕ ਹੋਰ ਤਿੱਬਤੀ ਨੇ ਅਮਡੋ ਸੂਬੇ ਦੇ ਨਗਾਬਾ ਵਿੱਚ ਜਨਤਕ ਸੁਰੱਖਿਆ ਬਿਊਰੋ ਦੇ ਦਫਤਰ ਦੇ ਸਾਹਮਣੇ ਆਤਮਦਾਹ ਕਰ ਲਿਆ। ਬਾਅਦ ਵਿੱਚ ਪੁਲਿਸ ਹਿਰਾਸਤ ਵਿੱਚ ਉਸਦੀ ਮੌਤ ਹੋ ਗਈ। ਚੀਨ ਦੀ ਸਰਕਾਰ ਵੀ ਇਸ ਖੇਤਰ ਦੀ ਆਬਾਦੀ ਅਨੁਪਾਤ ਨੂੰ ਬਦਲਣ ਵਿੱਚ ਲੱਗੀ ਹੋਈ ਹੈ। ਹਾਨ ਚੀਨੀ ਪ੍ਰਵਾਸੀ ਮਜ਼ਦੂਰਾਂ ਨੂੰ ਤਿੱਬਤ ਲਿਆਂਦਾ ਜਾ ਰਿਹਾ ਹੈ। ਚੀਨ ਇਨ੍ਹਾਂ ਤਬਦੀਲੀਆਂ ਨੂੰ ਵਿਕਾਸ ਦੱਸ ਰਿਹਾ ਹੈ। 2008 ਵਿੱਚ ਸਮਾਜਿਕ, ਸੱਭਿਆਚਾਰਕ, ਰਾਜਨੀਤਿਕ ਅਤੇ ਨਸਲੀ ਸ਼ਿਕਾਇਤਾਂ ਕਾਰਨ ਚੀਨ ਦਾ ਵਿਰੋਧ ਹੋਇਆ ਸੀ। ਇਸ ਤੋਂ ਬਾਅਦ ਚੀਨ ਤੋਂ ਧਾਰਮਿਕ ਅਭਿਆਸਾਂ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ। ਸਿਰਫ਼ ਇੰਨਾ ਹੀ ਨਹੀਂ ਦਲਾਈ ਲਾਮਾ ਨੂੰ ਵੀ ਟਾਰਗੇਟ ਕੀਤਾ ਗਿਆ ਸੀ।

ਇਹ ਵੀ ਪੜ੍ਹੋ : 2+2 ਬੈਠਕ ਤੋਂ ਪਹਿਲਾਂ ਬਾਇਡੇਨ ਨੇ ਕਿਹਾ- 'ਭਾਰਤ ਨਾਲ ਸਾਡਾ ਰਿਸ਼ਤਾ ਸਭ ਤੋਂ ਮਹੱਤਵਪੂਰਨ'

ਸਥਿਰਤਾ ਦੇ ਨਾਂ 'ਤੇ ਤਿੱਬਤੀਆਂ 'ਤੇ ਚੀਨੀ ਪੱਖ ਤੋਂ ਪਾਬੰਦੀਆਂ ਲਾਈਆਂ ਗਈਆਂ ਸਨ। ਇਸ ਕਾਰਨ ਤਿੱਬਤੀ ਲੋਕਾਂ ਨੂੰ ਸਖ਼ਤ ਕਾਨੂੰਨਾਂ ਦਾ ਸਾਹਮਣਾ ਕਰਨਾ ਪਿਆ। ਹਾਲ ਹੀ ਵਿੱਚ, ਮੰਦਾਰਿਨ ਨੂੰ ਉਤਸ਼ਾਹਿਤ ਕਰਨ ਲਈ ਚੀਨ ਦੁਆਰਾ ਤਿੱਬਤੀ ਭਾਸ਼ਾ ਦੇ ਅਧਿਐਨ 'ਤੇ ਪਾਬੰਦੀ ਲਗਾਈ ਗਈ ਸੀ। ਚੀਨ ਦਾ ਇਹ ਕਦਮ ਤਿੱਬਤੀ ਸੱਭਿਆਚਾਰ ਨੂੰ ਕੁਚਲਣ ਦਾ ਹੀ ਇਕ ਹਿੱਸਾ ਸੀ। ਇਨ੍ਹਾਂ ਤਬਦੀਲੀਆਂ ਨੂੰ ਚੀਨੀ ਸਰਕਾਰ ਨੇ ਵਿਕਾਸ ਕਿਹਾ। ਇਨ੍ਹਾਂ ਨੀਤੀਆਂ ਰਾਹੀਂ ਚੀਨ ਨੇ ਤਿੱਬਤੀ ਪਛਾਣ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਹੈ।

ਤਿੱਬਤ ਪ੍ਰੈਸ ਦੇ ਅਨੁਸਾਰ, ਚੀਨ ਦਾ ਦਾਅਵਾ ਹੈ ਕਿ 2008 ਦੇ ਵਿਰੋਧ ਪ੍ਰਦਰਸ਼ਨ ਸਮਾਜਿਕ-ਆਰਥਿਕ ਚੁਣੌਤੀਆਂ ਦਾ ਨਤੀਜਾ ਸਨ, ਪਰ ਅਸਲੀਅਤ ਚੀਨੀ ਪ੍ਰਚਾਰ ਤੋਂ ਵੱਖਰੀ ਹੈ। ਆਤਮਦਾਹ ਇੱਕ ਅਪਰਾਧ ਹੈ ਪਰ ਕਿਉਂਕਿ ਕੋਈ ਹੋਰ ਸ਼ਾਂਤਮਈ ਸਾਧਨ ਉਪਲਬਧ ਨਹੀਂ ਹਨ, ਇਸ ਲਈ ਇਹ ਵਿਰੋਧ ਦਰਜ ਕਰਵਾਉਣ ਦਾ ਵੀ ਇੱਕ ਸਾਧਨ ਰਿਹਾ ਹੈ। ਇਹੀ ਕਾਰਨ ਹੈ ਕਿ ਆਤਮ-ਹੱਤਿਆ ਦੀਆਂ ਘਟਨਾਵਾਂ ਚੀਨੀ ਦਮਨ ਵੱਲ ਦੁਨੀਆ ਦਾ ਧਿਆਨ ਖਿੱਚਣ ਦੇ ਸਾਧਨ ਵਜੋਂ ਤਿੱਬਤੀ ਅੰਦੋਲਨ ਦਾ ਹਿੱਸਾ ਬਣ ਗਈਆਂ ਹਨ।

ਇਹ ਵੀ ਪੜ੍ਹੋ : Sri Lanka Crisis: ਸ਼੍ਰੀਲੰਕਾ ਨੇ ਮਹਿੰਗਾਈ ਨੂੰ ਕਾਬੂ ਕਰਨ ਲਈ ਵਿਆਜ ਦਰਾਂ ਨੂੰ ਕੀਤਾ ਦੁੱਗਣਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News