ਏਅਰ ਇੰਡੀਆ ਦੇ ਆਪਰੇਸ਼ੰਸ ਡਾਇਰੈਕਟਰ ''ਤੇ ਇਸ ਕਾਰਨ ਲੱਗੀ ਤਿੰਨ ਸਾਲ ਦੀ ਪਬੰਧੀ

11/12/2018 6:34:44 PM

ਨਵੀਂ ਦਿੱਲੀ— ਡਾਇਰੈਕਟ੍ਰੇਟ ਜਨਰਲ ਆਫ ਸਿਵਿਲ ਐਵੀਏਸ਼ਨ (ਡੀ.ਜੀ.ਸੀ.ਏ) ਨੇ ਏਅਰ ਇੰਡੀਆ ਦੇ ਡਾਇਰੈਕਟਰ (ਆਪਰੇਸ਼ੰਸ) ਅਰਵਿੰਦ ਕਥਪਾਲਿਆ ਦੇ ਫਲਾਇੰਗ ਲਾਇਸੈਂਸ 'ਤੇ 3 ਸਾਲ ਦੀ ਪਬੰਧੀ ਲਗਾ ਦਿੱਤੀ ਹੈ। ਕਥਪਾਲਿਆ ਐਤਵਾਰ ਨੂੰ ਅਲਕੋਹਾਲ ਟੈਸਟ ਪਾਸ ਨਹੀਂ ਕਰ ਸਕੇ ਸਨ। ਸ਼ਰਾਬ ਪੀਣ ਕਾਰਨ ਜਨਵਰੀ 2017 'ਚ ਵੀ ਉਨ੍ਹਾਂ ਦੇ ਲਾਇਸੈਂਸ 'ਤੇ 3 ਮਹੀਨਿਆਂ ਦੀ ਪਬੰਧੀ ਲਗਾ ਦਿੱਤੀ ਸੀ।
ਕਥਪਾਲਿਆ ਨੇ ਐਤਵਾਰ ਨੂੰ ਦਿੱਲੀ ਤੋਂ ਲੰਡਨ ਲਈ ਉਡਾਣ ਭਰਨੀ ਸੀ ਪਰ ਬ੍ਰੇਥ ਐਨਾਲਾਈਜ਼ਰ ਟੈਸਟ 'ਚ ਦੋ ਵਾਰ ਫੇਲ ਹੋਣ ਤੋਂ ਬਾਅਦ ਉਸ ਨੂੰ ਰੋਕ ਦਿੱਤਾ ਗਿਆ ਅਤੇ ਦੂਜੇ ਪਾਇਲਟ ਨੂੰ ਭੇਜਿਆ ਗਿਆ। ਇਸ ਕਾਰਨ ਉਡਾਣ ਭਰਨ 'ਚ 55 ਮਿੰਟ ਦੇਰੀ ਵੀ ਹੋਈ ਸੀ।
ਡੀ.ਜੀ.ਸੀ.ਏ. ਦੇ ਨਿਯਮਾਂ ਅਨੁਸਾਰ ਪਹਿਲੀ ਵਾਰ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਉਣ 'ਤੇ ਦੋਸ਼ੀ ਦਾ ਲਾਇਸੈਂਸ 'ਤੇ 3 ਮਹੀਨਿਆਂ ਲਈ ਪਬੰਧੀ ਲਗਾਈ ਗਈ ਹੈ। ਦੂਜੀ ਵਾਰ 3 ਸਾਲ ਲਈ ਸਸਪੈਂਸ਼ਨ ਕੀਤਾ ਜਾਂਦਾ ਹੈ। ਤੀਜੀ ਵਾਰ ਫੜੇ ਜਾਣ 'ਤੇ ਲਾਇਸੈਂਸ ਹਮੇਸ਼ਾ ਲਈ ਰੱਦ ਕਰਨ ਦਾ ਨਿਯਮ ਹੈ।
ਏਅਰਕ੍ਰਾਫਟ ਨਿਯਮਾਂ ਮੁਤਾਬਕ ਕਰੂ ਮੈਂਬਰ ਉਡਾਣ ਤੋਂ 12 ਘੰਟੇ ਪਹਿਲਾਂ ਤੱਕ ਅਲਕੋਹਾਲ ਨਹੀਂ ਲੈ ਸਕਦੇ। ਉਡਾਣ ਭਰਨ ਤੋਂ ਪਹਿਲਾਂ ਅਤੇ ਬਾਅਦ 'ਚ ਉਨ੍ਹਾਂ ਨੂੰ ਅਲਕੋਹਾਲ ਟੈਸਟ ਵੀ ਪਾਸ ਕਰਨਾ ਹੁੰਦਾ ਹੈ।