ਸਿਪਲਾ ਦੇ ਸੀ. ਈ. ਓ. ਸਮੇਤ ਤਿੰਨ ਉੱਚ ਅਧਿਕਾਰੀਆਂ ਦਾ ਅਸਤੀਫਾ

08/04/2020 7:57:42 PM

ਨਵੀਂ ਦਿੱਲੀ— ਦਵਾਈ ਕੰਪਨੀ ਸਿਪਲਾ ਦੇ ਕਾਰਜਕਾਰੀ ਉਪ ਮੁਖੀ ਅਤੇ ਭਾਰਤੀ ਕਾਰੋਬਾਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਖਿਲ ਚੌਪੜਾ ਨੇ ਅਸਤੀਫਾ ਦੇ ਦਿੱਤਾ ਹੈ।

ਇਸ ਤੋਂ ਇਲਾਵਾ ਕੰਪਨੀ ਦੇ ਹੋਰ ਉੱਚ ਅਧਿਕਾਰੀ ਨਿਖਿਲ ਲਲਵਾਨੀ ਅਤੇ ਕੁਣਾਲ ਖੰਨਾ ਨੇ ਵੀ ਤਿਆਗ ਪੱਤਰ ਦੇ ਦਿੱਤਾ ਹੈ। ਸਿਪਲਾ ਨੇ ਇਕ ਬਿਆਨ 'ਚ ਕਿਹਾ, ''ਸਾਰਿਆਂ ਦਾ ਸਿਪਲਾ 'ਚ ਕਾਰਜਕਾਲ ਕਾਫ਼ੀ ਅਹਿਮ ਰਿਹਾ। ਅਸੀਂ ਉਨ੍ਹਾਂ ਦੇ ਯੋਗਦਾਨ ਦੀ ਤਾਰੀਫ਼ ਕਰਦੇ ਹਾਂ ਅਤੇ ਉਨ੍ਹਾਂ ਦੀ ਪੇਸ਼ੇਵਰ ਇੱਛਾ ਸਨਮਾਨ ਕਰਦੇ ਹਾਂ। ਅਸੀਂ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦੇ ਹਾਂ।''

ਲਲਵਾਨੀ ਸਿਪਲਾ ਦੇ ਭਾਰਤੀ ਸੰਚਾਲਨ 'ਚ ਡਾਕਟਰੀ ਕਾਰੋਬਾਰ ਦੇ ਪ੍ਰਮੁਖ ਅਤੇ ਖੰਨਾ ਉਭਰਦੇ ਵਿਕਾਸ ਅਤੇ ਪੋਰਟਫੋਲੀਓ ਦੇ ਕਲਸਟਰ ਪ੍ਰਮੁਖ ਸਨ। ਹਾਲਾਂਕਿ, ਕੰਪਨੀ ਨੇ ਤਿੰਨਾਂ ਅਧਿਕਾਰੀਆਂ ਦੇ ਕੰਪਨੀ ਛੱਡਣ ਦੀ ਕੋਈ ਵਜ੍ਹਾ ਨਹੀਂ ਦੱਸੀ ਹੈ।


Sanjeev

Content Editor

Related News