ਜੈੱਟ ਏਅਰਵੇਜ਼ ਦੀ ਹਿੱਸੇਦਾਰੀ ਦੀ ਵਿਕਰੀ ਲਈ ਤਿੰਨ ਕੰਪਨੀਆਂ ਨੇ ਦਿਖਾਈ ਦਿਲਚਸਪੀ

08/12/2019 3:06:09 PM

ਮੁੰਬਈ — ਜੈੱਟ ਏਅਰਵੇਜ਼ ਦੇ ਕਰਜ਼ਾਦਾਤਿਆਂ ਨੂੰ ਏਅਰਲਾਈਨ ਦੀ ਹਿੱਸੇਦਾਰੀ ਦੀ ਵਿਕਰੀ ਲਈ ਸਿਰਫ ਤਿੰਨ ਕੰਪਨੀਆਂ ਵਲੋਂ ਦਿਲਚਸਪੀ ਪੱਤਰ 'ਲੈਟਰ ਆਫ ਇਨਟਰੱਸਟ' ਮਿਲਿਆ ਹੈ।  ਏਅਰਲਾਈਨ ਦੇ ਇਕੁਇਟੀ ਸਾਂਝੇਦਾਰ ਏਤਿਹਾਦ ਏਅਰਵੇਜ਼ ਨੇ ਬੋਲੀ ਜਮ੍ਹਾ ਕਰਵਾਉਣ ਦੀ ਆਖਰੀ ਤਾਰੀਖ ਨੂੰ ਵੀ ਬੋਲੀ ਪੇਸ਼ ਨਹੀਂ ਕੀਤੀ। ਜੈੱਟ ਏਅਰਵੇਜ਼ ਵਿਚ ਏਤਿਹਾਦ ਏਅਰਵੇਜ਼ ਦੀ ਹਿੱਸੇਦਾਰੀ 24 ਫੀਸਦੀ ਹੈ।

ਬੈਂਕਾਂ ਨੂੰ ਤਿੰਨ ਕੰਪਨੀਆਂ ਵਲੋਂ ਦਿਲਚਸਪੀ ਪੱਤਰ ਮਿਲੇ ਹਨ। ਇਨ੍ਹਾਂ ਵਿਚੋਂ ਦੋ ਵਿੱਤੀ ਕੰਪਨੀਆਂ ਹਨ ਜਦੋਂਕਿ ਇਕ ਗਲੋਬਲ ਹਵਾਈ ਕੰਪਨੀ ਹੈ। ਬੈਂਕ ਨਾਲ ਜੁੜੇ ਇਕ ਸੂਤਰ ਨੇ ਦੱਸਿਆ, 'ਤਿੰਨ ਬੋਲੀਆਂ ਮਿਲੀਆਂ ਹਨ ਪਰ ਇਤਿਹਾਦ ਏਅਰਵੇਜ਼ ਨੇ ਬੋਲੀ ਨਹੀਂ ਲਗਾਈ ਹੈ। ਉਦਯੋਗ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਸ਼ੁਰੂਆਤ ਵਿਚ ਦਿਲਚਸਪੀ ਦਿਖਾਉਣ ਵਾਲੀ ਹਿੰਦੂਜਾ ਗਰੁੱਪ ਨੇ ਵੀ ਬੋਲੀ ਨਹੀਂ ਜਮ੍ਹਾ ਕਰਵਾਈ ਹੈ।

ਆਸ਼ੀਸ਼ ਛਾਵਛਰਿਆ ਇਨ੍ਹਾਂ ਤਿੰਨਾਂ ਦਿਲਚਸਪੀ ਪੱਤਰਾਂ ਦੀ ਸਮੀਖਿਆ ਕਰਨਗੇ। ਪਿਛਲੇ ਮਹੀਨੇ ਛਾਵਛਰਿਆ ਨੇ ਏਅਰਲਾਈਨ 'ਚ ਹਿੱਸੇਦਾਰੀ ਦੀ ਵਿਕਰੀ ਲਈ ਦਿਲਚਸਪੀ ਪੱਤਰ ਮੰਗੇ ਸਨ।