BPCL 'ਚ ਸਰਕਾਰ ਦੀ ਹਿੱਸੇਦਾਰੀ ਖ਼ਰੀਦਣ ਲਈ ਮਿਲੇ ਤਿੰਨ ਬੋਲੀਦਾਤਾ : ਪ੍ਰਧਾਨ

12/02/2020 2:43:02 PM

ਨਵੀਂ ਦਿੱਲੀ— ਸਰਕਾਰ ਨੂੰ ਦੇਸ਼ ਦੀ ਦੂਜੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿ. (ਬੀ. ਪੀ. ਸੀ. ਐੱਲ.) ਦੀ ਕੰਟਰੋਲ ਹਿੱਸੇਦਾਰੀ ਦੀ ਵਿਕਰੀ ਲਈ ਤਿੰਨ ਸ਼ੁਰੂਆਤੀ ਬੋਲੀਆਂ ਮਿਲੀਆਂ ਹਨ। ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਖਣਨ ਤੋਂ ਲੈ ਕੇ ਤੇਲ ਖੇਤਰ 'ਚ ਸਰਗਰਮ ਵੇਦਾਂਤਾ ਨੇ 18 ਨਵੰਬਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਸ ਨੇ ਬੀ. ਪੀ. ਸੀ. ਐੱਲ. 'ਚ ਸਰਕਾਰ ਦੀ 52.98 ਫ਼ੀਸਦੀ ਹਿੱਸੇਦਾਰੀ ਖ਼ਰੀਦਣ ਲਈ ਦਿਲਚਸਪੀ ਪੱਤਰ (ਈ. ਓ. ਆਈ.) ਦਾਖ਼ਲ ਕਰ ਦਿੱਤਾ ਹੈ।

ਬੀ. ਪੀ. ਸੀ. ਐੱਲ. ਲਈ ਬੋਲੀ ਲਾਉਣ ਵਾਲੀਆਂ ਦੋ ਹੋਰ ਕੰਪਨੀਆਂ 'ਚ ਗਲੋਬਲ ਫੰਡਜ਼ ਹਨ। ਇਨ੍ਹਾਂ 'ਚ ਇਕ ਅਪੋਲੋ ਗਲੋਬਲ ਮੈਨੇਜਮੈਂਟ ਹੈ। ਪ੍ਰਧਾਨ ਨੇ ਸਵਰਾਜ ਪੱਤਰਿਕਾ ਵੱਲੋਂ 'ਆਤਮਨਿਰਭਰ ਭਾਰਤ ਦਾ ਮਾਰਗ' 'ਤੇ ਬੁੱਧਵਾਰ ਨੂੰ ਵੈਬਿਨਾਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਿਵੇਸ਼ ਤੇ ਲੋਕ ਸੰਪਤੀ ਪ੍ਰਬੰਧਨ ਵਿਭਾਗ (ਦੀਪਮ) ਨੇ ਹਾਲ ਹੀ 'ਚ ਬਾਜ਼ਾਰ ਨੂੰ ਇਹ ਸੂਚਨਾ ਦਿੱਤੀ ਹੈ। ਮੈਨੂੰ ਲੱਗਦਾ ਹੈ ਕਿ ਤਿੰਨ ਪੱਖਾਂ ਨੇ ਬੋਲੀ ਪ੍ਰਕਿਰਿਆ ਲਈ ਈ. ਓ. ਆਈ. ਦਿੱਤਾ ਹੈ।'' ਹਾਲਾਂਕਿ, ਉਨ੍ਹਾਂ ਨੇ ਇਸ ਦਾ ਵੇਰਵਾ ਨਹੀਂ ਦਿੱਤਾ।

Sanjeev

This news is Content Editor Sanjeev