ਇਸ ਸਾਲ ਆਉਣਗੇ 4 ਰੀਜਨਲ ਰੂਰਲ ਬੈਂਕਾਂ ਦੇ ਆਈ. ਪੀ. ਓ.

05/01/2018 1:59:50 AM

ਨਵੀਂ ਦਿੱਲੀ  (ਭਾਸ਼ਾ)-ਸਰਕਾਰ ਨੇ ਸ਼ੇਅਰ ਬਾਜ਼ਾਰਾਂ 'ਚ ਲਿਸਟਿੰਗ (ਸੂਚੀਬੱਧਤਾ) ਲਈ 4 ਰੀਜਨਲ ਰੂਰਲ ਬੈਂਕਾਂ (ਆਰ. ਆਰ. ਬੀ.) ਦੀ ਪਛਾਣ ਕੀਤੀ ਹੈ। ਆਮ ਬਜਟ 2018-19 'ਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਇਸ ਦਾ ਐਲਾਨ ਕੀਤਾ ਸੀ। ਸੂਤਰਾਂ ਨੇ ਕਿਹਾ ਕਿ ਲਿਸਟਿੰਗ ਦੀਆਂ ਗਾਈਡ ਲਾਈਨਸ ਲਗਭਗ ਤਿਆਰ ਹਨ। ਸਟੈਕ ਸੇਲ, ਪਬਲਿਕ ਇਸ਼ੂ 'ਚ ਸੰਭਾਵੀ ਨਿਵੇਸ਼ਕਾਂ ਦੀ ਸ਼੍ਰੇਣੀ ਆਦਿ ਡਿਟੇਲ ਤਿਆਰ ਕਰ ਲਈ ਗਈ ਹੈ।   ਉਨ੍ਹਾਂ ਕਿਹਾ ਕਿ ਇਨੀਸ਼ੀਅਲ ਪਬਲਿਕ ਆਫਰਿੰਗਸ (ਆਈ. ਪੀ. ਓ.) ਲਈ 4 ਆਰ. ਆਰ. ਬੀ. ਪਾਤਰ ਹਨ ਅਤੇ ਇਸ ਸਾਲ ਪੂੰਜੀ ਬਾਜ਼ਾਰ 'ਚ ਇਨ੍ਹਾਂ ਦੀ ਸ਼ੁਰੂਆਤ ਹੋ ਸਕਦੀ ਹੈ।