ਭਾਰਤੀ ਬਾਜ਼ਾਰ ''ਚ ਨਵਾਂ ਧਮਾਕਾ ਕਰੇਗੀ ਇਹ ਸ਼ਾਨਦਾਰ ਬਾਈਕ (ਦੇਖੋ ਤਸਵੀਰਾਂ)

07/15/2017 11:06:37 PM

ਨਵੀਂ ਦਿੱਲੀ— ਭਾਰਤੀ ਟੂਵਹੀਲਰ ਨਿਰਮਾਤਾ ਕਾਇਨੇਟਿਕ ਕੰਪਨੀ ਮੋਟਰ-ਰਾਇਲ ਗਰੁੱਪ ਅਗਲੇ ਹਫਤੇ ਭਾਰਤੀ ਬਾਜ਼ਾਰ 'ਚ ਨਵਾਂ ਧਮਾਕਾ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ 19 ਅਗਸਤ ਨੂੰ ਆਪਣੀ 2017 ਐੱਮ. ਵੀ. ਅਗਸਤਾ ਦੀ ਦਮਦਾਰ ਬਾਈਕ ਬਰੁਟੇਲ 800 ਲਾਂਚ ਕਰ ਸਕਦੀ ਹੈ।
ਪੁਣੇ 'ਚ ਇਸ ਬਾਈਕ ਦੀ ਐਕਸ ਸ਼ੋਅਰੂਮ ਕੀਮਤ 15.59 ਲੱਖ ਰੁਪਏ ਹੈ। ਇਸ ਨਾਲ ਪਹਿਲਾਂ ਕੰਪਨੀ ਨੇ ਇਸ ਬਾਈਕ ਦੀ ਪ੍ਰੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ।
ਇਸ ਦੇ ਤਹਿਤ ਗਾਹਕ ਕੰਪਨੀ ਦੇ ਸ਼ੋਅਰੂਮ 'ਤੇ ਇਸ ਦੀ 20 ਫੀਸਦੀ ਰਾਸ਼ੀ (ਲਗਭਗ 3.12 ਲੱਖ ਰੁਪਏ) ਅਦਾ ਕਰ ਕੇ ਇਸ ਬਾਈਕ ਨੂੰ ਬੁੱਕ ਕਰ ਸਕਦੇ ਹਨ। ਦੱਸਣਯੋਗ ਹੈ ਕਿ ਕੰਪਨੀ ਇਸ ਤੋਂ ਪਹਿਲਾਂ ਐੱਮ. ਵੀ. ਅਗਸਤਾ ਬਰੁਟੇਨ 1090 ਬਾਈਕ ਪੇਸ਼ ਕਰ ਚੁੱਕੀ ਹੈ। ਨਵਾਂ ਮਾਡਲ ਇਸ ਬਾਈਕ ਦਾ ਅਪਗ੍ਰੈਡ ਵਰਜਨ ਹੈ।
ਕੰਪਨੀ ਨੇ ਇਸ ਦੇ ਡਿਜਾਇਨ 'ਚ ਕੁਝ ਖਾਸ ਬਦਲਾਅ ਕੀਤੇ ਹਨ।  ਬਾਈਕ ਨੂੰ ਖਿੱਚਵੀ ਲੁੱਕ ਪ੍ਰਦਾਨ ਕਰਨ ਲਈ ਇਸ 'ਚ ਟ੍ਰਿਪਲ ਐਕਜਾਸਟ ਪਾਈਪ ਵੀ ਦਿੱਤੇ ਗਏ ਹਨ। ਬਾਈਕ 'ਚ ਨਵੀਂ ਡਿਜਾਇਨ ਦਾ ਪੈਟਰੋਲ ਟੈਂਕ ਦਿੱਤਾ ਗਿਆ ਹੈ ਜੋਂ ਕਿ ਰਾਈਡਿੰਗ ਕੰਫਰਟ ਨੂੰ ਹੋਰ ਬਿਹਤਰੀਨ ਬਣਾਏਗੀ।
ਬਾਈਕ ਦੇ ਸਪੇਸੀਫਿਕੇਸ਼ਨ ਨੂੰ ਦੇਖਿਆ ਜਾਵੇ ਤਾਂ ਬਰੁਟੇਲ 800 'ਚ 798 ਸੀ. ਸੀ. ਦਾ ਇੰਨ ਲਾਈਨ 3 ਮੋਟਰ ਇੰਜਨ ਦਿੱਤਾ ਗਿਆ ਹੈ। ਇਹ ਇੰਜਨ 108 ਬੀ. ਐੱਚ. ਪੀ. ਦੀ ਦਮਦਾਰ ਪਾਵਰ ਜੇਨਰੇਟ ਕਰਦਾ ਹੈ।
ਇਸ ਦੇ ਨਾਲ ਹੀ ਇਸ ਦਾ ਟਾਰਕ 83 ਨਿਊਟਰ ਮੀਟਰ ਦਾ ਹੈ। ਇਸ ਤੋਂ ਇਲਾਵਾ ਬਾਈਕ 'ਚ ਕਈ ਸੇਫਟੀ ਫੀਚਰਜ਼ ਵੀ ਦਿੱਤੇ ਗਏ ਹਨ। ਜਿਸ ਤਰ੍ਹਾਂ ਕਿ ਬਾਈਕ 'ਚ 3 ਸਟੈਪ ਏ. ਬੀ. ਐੱਸ. ਕਿਵਕ ਸ਼ਿਫਟ ਕਲੱਚ ਦਿੱਤਾ ਗਿਆ ਹੈ। ਕੰਪਨੀ ਮੁਤਾਬਕ ਸਾਲ ਦੀ ਆਖਰੀ ਤਿਮਾਹੀ ਤੱਕ ਇਸ ਬਾਈਕ ਦੀ ਡਿਲੀਵਰੀ ਸ਼ੁਰੂ ਕਰ ਦਿੱਤੀ ਜਾਵੇਗੀ।