ਵਿੱਤ ਮੰਤਰਾਲੇ 'ਚ ਕੈਦ ਹੋਣ ਤੋਂ ਬਾਅਦ ਪਿਤਾ ਦੇ ਦਿਹਾਂਤ 'ਤੇ ਵੀ ਘਰ ਨਹੀਂ ਜਾ ਸਕੇ ਇਹ ਅਫਸਰ

02/01/2020 10:37:02 AM

ਨਵੀਂ ਦਿੱਲੀ — ਵਿੱਤ ਮੰਤਰਾਲੇ ਨੇ ਟਵੀਟ ਕਰਕੇ ਆਪਣੇ ਇਕ ਅਧਿਕਾਰੀ ਕੁਲਦੀਪ ਕੁਮਾਰ ਸ਼ਰਮਾ ਦੀ ਤਾਰੀਫ ਕੀਤੀ ਹੈ। 26 ਜਨਵਰੀ ਨੂੰ ਕੁਲਦੀਪ ਦੇ ਪਿਤਾ ਦਾ ਦਿਹਾਂਤ ਹੋ ਗਿਆ, ਇਸ ਦੇ ਬਾਵਜੂਦ ਉਹ ਘਰ ਨਹੀਂ ਗਏ। ਕੁਲਦੀਪ ਵਿੱਤ ਮੰਤਰਾਲੇ ਦੀ ਪ੍ਰੈੱਸ 'ਚ ਡਿਪਟੀ ਮੈਨੇਜਰ ਹਨ। ਜਿਸ ਸਮੇਂ ਤੱਕ ਬਜਟ ਪੇਸ਼ ਨਹੀਂ ਹੋ ਜਾਂਦਾ ਉਸ ਸਮੇਂ ਤੱਕ ਬਜਟ ਪ੍ਰਕਿਰਿਆ ਨਾਲ ਜੁੜੇ ਅਧਿਕਾਰੀਆਂ-ਕਰਮਚਾਰੀਆਂ ਨੂੰ ਬਾਹਰ ਜਾਣ ਦੀ ਆਗਿਆ ਨਹੀਂ ਹੁੰਦੀ। ਯਾਨੀ ਕਿ ਕੁਲਦੀਪ ਹੁਣ 1 ਫਰਵਰੀ ਨੂੰ ਹੀ ਬਾਹਰ ਆ ਸਕਦੇ ਹਨ। ਬਜਟ ਬਣਾਉਣ ਦੀ ਪ੍ਰਕਿਰਿਆ ਆਮਤੌਰ 'ਤੇ ਸਤੰਬਰ ਤੋਂ ਸ਼ੁਰੂ ਹੋ ਜਾਂਦੀ ਹੈ ਜਿਹੜੀ ਕਿ 6 ਮਹੀਨੇ ਤੱਕ ਚਲਦੀ ਹੈ। ਬਜਟ ਦਸਤਾਵੇਜ਼ ਛਪਣ ਦੀ ਪ੍ਰਕਿਰਿਆ ਹਲਵਾ ਸੈਰੇਮਨੀ ਨਾਲ 20 ਜਨਵਰੀ ਨੂੰ ਸ਼ੁਰੂ ਹੋਈ ਸੀ। ਹਲਵਾ ਸੈਰੇਮਨੀ ਦੇ ਬਾਅਦ ਬਜਟ ਪ੍ਰਕਿਰਿਆ ਨਾਲ ਜੁੜੇ ਅਧਿਕਾਰੀ-ਕਰਮਚਾਰੀ ਵਿੱਤ ਮੰਤਰਾਲੇ ਵਿਚ ਹੀ ਰਹਿੰਦੇ ਹਨ। ਬਜਟ ਪੇਸ਼ ਹੋਣ ਤੋਂ ਪਹਿਲਾਂ ਮੰਤਰਾਲੇ ਨੂੰ ਸੀਲ ਕਰ ਦਿੱਤਾ ਜਾਂਦਾ ਹੈ। ਸੰਸਦ 'ਚ ਬਜਟ ਪੇਸ਼ ਹੋ ਜਾਣ ਦੇ ਬਾਅਦ ਹੀ ਬਜਟ ਪ੍ਰਕਿਰਿਆ ਨਾਲ ਜੁੜੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬਾਹਰ ਆਉਣ ਦਿੱਤਾ ਜਾਂਦਾ ਹੈ।

 


ਮੰਤਰਾਲੇ ਦੀ ਪ੍ਰੀਟਿੰਗ ਪ੍ਰੈੱਸ 'ਚ ਹਨ 25 ਤੋਂ 30 ਲੋਕ

ਨਾਰਥ ਬਲਾਕ 'ਚ ਸਥਿਤ ਵਿੱਤ ਮੰਤਰਾਲੇ ਦੇ ਬੇਸਮੈਂਟ 'ਚ ਬਣੀ ਪ੍ਰੀਟਿੰਗ ਪ੍ਰੈੱਸ 'ਚ ਹੀ ਬਜਟ ਦੀ ਛਪਾਈ ਹੁੰਦੀ ਹੈ। ਵਿੱਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੈਨਿਕ ਭਾਸਕਰ ਨੂੰ ਦੱਸਿਆ ਕਿ ਅਜੇ ਮੰਤਰਾਲੇ 'ਚ ਪ੍ਰੀਟਿੰਗ ਪ੍ਰੈੈੱਸ ਸਟਾਫ ਦੇ 25 ਤੋਂ 30 ਲੋਕ ਅੰਦਰ ਹਨ। ਸਖਤ ਸੁਰੱਖਿਆ ਵਿਚਕਾਰ ਹੀ ਲੋਕਾਂ ਨੂੰ ਬਜਟ ਪ੍ਰੈੱਸ ਤੋਂ ਜਾਣ ਦਿੱਤਾ ਜਾਂਦਾ ਹੈ।

ਬਜਟ 2020-21 ਫਰਵਰੀ 1 ਨੂੰ ਪੇਸ਼ ਕੀਤਾ ਜਾਵੇਗਾ। ਵਿੱਤੀ ਮੰਤਰੀ ਨਿਰਮਲਾ ਸੀਤਾਰਮਨ ਦਾ ਇਹ ਦੂਜਾ ਬਜਟ ਹੋਵੇਗਾ। ਬਜਟ ਪੇਸ਼ ਹੋਣ ਤੋਂ ਪਹਿਲਾਂ ਇਸ ਦੀ ਛਪਾਈ ਹੁੰਦੀ ਹੈ। ਬਜਟ ਛਪਾਈ ਨਾਲ ਜੁੜੀ ਇਕ ਦਿਲਚਸਪ ਗੱਲ ਇਹ ਹੈ ਕਿ ਬਜਟ ਨੂੰ ਤਿਆਰ ਕਰਨ 'ਚ ਸ਼ਾਮਲ ਅਧਿਕਾਰੀਆਂ ਨੂੰ ਬਜਟ ਪੇਸ਼ ਹੋਣ ਤੱਕ ਇਕ ਖਾਸ ਜਗ੍ਹਾ ਨਜ਼ਰਬੰੰਦ ਕਰ ਦਿੱਤਾ ਜਾਂਦਾ ਹੈ ਅਤੇ ਬਾਕੀ ਦੁਨੀਆ ਨਾਲ ਇਨ੍ਹਾਂ ਦੇ ਸੰਪਰਕ ਕੁਝ ਦਿਨ ਲਈ ਕੱਟ ਜਿਹਾ ਜਾਂਦਾ ਹੈ।

ਛਪਾਈ 'ਚ ਸ਼ਾਮਲ ਸਾਰੇ ਅਧਿਕਾਰੀ ਨਾਰਥ ਬਲਾਕ 'ਚ ਹੀ ਰਹਿੰਦੇ ਹਨ। ਉਨ੍ਹਾਂ ਨੂੰ ਇਥੋਂ ਬਾਹਰ ਜਾਣ ਦੀ ਆਗਿਆ ਨਹੀਂ ਹੁੰਦੀ ਹੈ। ਬਜਟ ਦੀ ਗੋਪਨੀਅਤਾ ਬਣੀ ਰਹੇ ਇਸ ਲਈ ਇਨ੍ਹਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਹੈ। ਬਜਟ ਤਿਆਰ ਕਰਨ ਦੀ ਪ੍ਰਕਿਰਿਆ 'ਚ ਟੀਮ ਦੇ ਸਾਰੇ ਮੈਂਬਰਾਂ 'ਤੇ ਨਜ਼ਰ ਰੱਖੀ ਜਾਂਦੀ ਹੈ। ਇੰਟੈਲੀਜੈਂਸ ਬਿਊਰੋ ਦੀ ਇਕ ਟੀਮ ਹਰ ਕਿਸੇ ਦੀ ਗਤੀਵਿਧੀ ਅਤੇ ਉਨ੍ਹਾਂ ਦੇ ਫੋਨ ਕਲਾਸ 'ਤੇ ਬਰਾਬਰ ਨਜ਼ਰ ਰੱਖਦੀ ਹੈ।

ਬਜਟ ਅਧਿਕਾਰੀਆਂ 'ਚੋਂ ਸਭ ਤੋਂ ਪਹਿਲਾਂ ਨਿਗਰਾਨੀ ਸਟੇਨੋਗ੍ਰਾਫਰਾਂ ਦੀ ਹੁੰਦੀ ਹੈ। ਸਾਈਬਰ ਚੋਰੀ ਦੀਆਂ ਸੰਭਾਵਨਾਵਾਂ ਤੋਂ ਬਚਣ ਲਈ ਸਟੇਨੋਗ੍ਰਾਫਰ ਦੇ ਕੰਪਿਊਟਰ ਨੈਸ਼ਨਲ ਇੰਫਾਰਮੈਟਿਕਸ ਸੈਂਟਰ ਦੇ ਸਰਵਰ ਤੋਂ ਦੂਰ ਹੁੰਦੇ ਹਨ ਜਿਥੇ ਇਹ ਸਾਰੇ ਲੋਕ ਹੁੰਦੇ ਹਨ ਉਥੇ ਇਕ ਪਾਵਰਫੁਲ ਜੈਮਰ ਲੱਗਿਆ ਹੁੰਦਾ ਹੈ ਤਾਂ ਜੋ ਕਾਲਸ ਨੂੰ ਬਲਾਕ ਕੀਤਾ ਜਾ ਸਕੇ ਅਤੇ ਕਿਸੇ ਵੀ ਜਾਣਕਾਰੀ ਨੂੰ ਲੀਕ ਨਾ ਹੋਣ ਦਿੱਤਾ ਜਾਵੇ।

ਕੌਣ ਲੋਕ ਹੁੰਦੇ ਹਨ ਸ਼ਾਮਲ

ਬਜਟ ਤਿਆਰ ਕਰਨ ਦੀ ਪ੍ਰਕਿਰਿਆ ਦੇ ਦੌਰਾਨ ਵਿੱਤੀ ਮੰਤਰਾਲੇ ਨਾਲ ਜੁੜੇ ਅਧਿਕਾਰੀਆਂ ਦੇ ਨਾਲ-ਨਾਲ ਵਿਸ਼ੇਸ਼ਕ, ਪ੍ਰਿਟਿੰਗ ਟੈਕਨੀਸ਼ੀਅਨ ਅਤੇ ਕੁਝ ਸਟੇਨੋਗ੍ਰਾਫਰਸ ਨਾਰਥ ਬਲਾਕ 'ਚ ਨਜ਼ਰਬੰਦ ਹੋ ਜਾਂਦੇ ਹਨ।

ਕਿਥੇ ਛੱਪਦਾ ਹੈ ਦੇਸ਼ ਦਾ ਬਜਟ?

ਤਾਂ ਜੋ ਗੋਪਨੀਅਤਾ ਬਣੀ ਰਹੇ ਇਸ ਲਈ ਵਿੱਤੀ ਮੰਤਰੀ ਦਾ ਬਜਟ ਭਾਸ਼ਣ ਘੋਸ਼ਣਾ ਦੇ ਦੋ ਦਿਨ ਪਹਿਲਾਂ ਹੀ ਪ੍ਰਿੰਟਿੰਗ ਦੇ ਲਈ ਦਿੱਤਾ ਜਾਂਦਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਪਹਿਲਾਂ ਬਜਟ ਦੇ ਪੇਪਰਸ ਰਾਸ਼ਟਰਪਤੀ ਭਵਨ ਦੇ ਅੰਦਰ ਪ੍ਰਿੰਟ ਹੁੰਦੇ ਸਨ ਪਰ ਸਾਲ 1950 ਦੇ ਬਜਟ ਦੇ ਲੀਕ ਹੋ ਜਾਣ ਦੇ ਬਾਅਦ ਮਿੰਟੋ ਰੋਡ ਦੇ ਇਕ ਪ੍ਰੈੱਸ 'ਚ ਛੱਪਣ ਲੱਗਿਆ। ਸਾਲ 1980 ਤੋਂ ਬਜਟ ਨਾਰਥ ਬਲਾਕ ਦੇ ਬੇਸਮੈਂਟ 'ਚ ਛੱਪ ਰਿਹਾ ਹੈ।


Related News