ਸੁਰੱਖਿਅਤ ਲੈਣ-ਦੇਣ ਲਈ SBI ਖਾਤਾਧਾਰਕ ਅਪਣਾਉਣ ਇਹ ਤਰੀਕਾ

11/19/2019 12:38:46 PM

ਨਵੀਂ ਦਿੱਲੀ — ਭਾਰਤੀ ਸਟੇਟ ਬੈਂਕ ਖਾਤੇ 'ਚ ਤੁਸੀਂ ਹਾਈ-ਸਕਿਊਰਿਟੀ ਪਾਸਵਰਡ ਸੈੱਟ ਕਰ ਸਕਦੇ ਹੋ। ਇਸ ਨਾਲ ਗਾਹਕ ਆਪਣੇ ਮੋਬਾਈਲ ਫੋਨ ਜਾਂ ਈ-ਮੇਲ ਆਈ.ਡੀ. 'ਤੇ ਆਪਣੇ ਲੈਣ-ਦੇਣ ਨਾਲ ਸਬੰਧਿਤ ਅਲਰਟ ਹਾਸਲ ਕਰ ਸਕਦੇ ਹਨ। ਇਸ ਤੋਂ ਬਾਅਦ ਤੁਹਾਡੇ ਲੈਣ-ਦੇਣ ਨੂੰ ਪ੍ਰਮਾਣਿਤ ਕਰਨ ਲਈ ਵਨ-ਟਾਈਮ-ਪਾਸਵਰਡ(ਓ.ਟੀ.ਪੀ.) ਦੀ ਜ਼ਰੂਰਤ ਹੋਵੇਗੀ। ਜ਼ਿਕਰਯੋਗ ਹੈ ਕਿ ਲਾਗਇਨ ਪਾਸਵਰਡ ਅਤੇ ਹਾਈ ਸਕਿਊਰਿਟੀ ਪਾਸਵਰਡ ਦੋ ਵੱਖ-ਵੱਖ ਪਾਸਵਰਡ ਹਨ। ਕਈ ਵਾਰ ਜਦੋਂ ਤੁਹਾਡੇ ਮੋਬਾਈਲ ਫੋਨ 'ਤੇ SMS ਦੇ ਜ਼ਰੀਏ OTP ਨਹੀਂ ਆਉਂਦਾ ਹੈ ਤਾਂ ਇਸ ਲਈ ਤੁਹਾਨੂੰ ਆਪਣੇ ਖਾਤੇ ਵਿਚ ਲਾਗ ਇਨ ਕਰਕੇ ਹਾਈ-ਸਕਿਊਰਿਟੀ ਪਾਸਵਰਡ ਵਿਕਲਪ ਨੂੰ ਰੀਸੈੱਟ ਕਰਨਾ ਹੋਵੇਗਾ। ਇਸ ਤੋਂ ਇਲਾਵਾ ਖਾਤਾਧਾਰਕ ਆਪਣੇ ਰਜਿਸਟਰਡ ਮੋਬਾਇਲ ਨੰਬਰ 'ਤੇ ਵਿੱਤੀ ਅਤੇ ਗੈਰ-ਵਿੱਤੀ ਲੈਣ-ਦੇਣ ਨਾਲ ਸੰਬੰਧਿਤ ਸਬੂਤ ਦਾ ਵੇਰਵਾ ਹਾਸਲ ਕਰ ਸਕਦੇ ਹਨ।

ਹਾਈ-ਸਕਿਓਰਿਟੀ ਪਾਸਵਰਡ ਕਿਵੇਂ ਸੈੱਟ ਕਰੀਏ

1. ਖਾਤਾਧਾਰਕ ਦਾ ਨਾਂ ਅਤੇ ਲਾਗ ਇਨ ਪਾਸਵਰਡ ਦਾ ਇਸਤੇਮਾਲ ਕਰਕੇ ਆਪਣੇ ਸਟੇਟ ਬੈਂਕ ਖਾਤੇ 'ਚ ਲਾਗ ਇਨ ਕਰੋ। ਇਸ ਤੋਂ ਬਾਅਦ 'my account and profile' 'ਤੇ ਜਾਓ। ਹੁਣ ਪ੍ਰੋਫਾਈਲ ਟੈਬ 'ਤੇ ਕਲਿੱਕ ਕਰੋ। ਇਥੇ ਤੁਹਾਨੂੰ ਕਈ ਵਿਕਲਪ ਦਿਖਾਈ ਦੇਣਗੇ ਜਿਵੇਂ- ਮੇਰਾ ਪ੍ਰੋਫਾਈਲ, ਸੈੱਟ ਅਕਾਊਂਟ ਨੇਮ। ਤੁਸੀਂ ਖਾਤੇ ਦਾ ਪ੍ਰਦਰਸ਼ਨ, ਅਪਡੇਟ ਈ-ਮੇਲ ਆਈ.ਡੀ., ਪਰਸਨਲ ਡਿਟੇਲ/ਮੋਬਾਈਲ, ਪਾਸਵਰਡ ਬਦਲੋ, ਇਕ ਹੱਦ ਨਿਰਧਾਰਤ ਕਰੋ, ਆਧਾਰ ਅਤੇ ਐਲ.ਪੀ.ਜੀ. ਸਬਸਿਡੀ ਲਈ ਲਾਭਪਾਤਰ, ਪੈਨ ਰਜਿਸਟ੍ਰੇਸ਼ਨ ਅਤੇ ਲਿੰਕ ਖਾਤੇ ਨੂੰ ਮੈਨੇਜ ਕਰੋ।

2. ਹੁਣ ਤੁਹਾਨੂੰ ਇਕ ' ਉੱਚ-ਸੁਰੱਖਿਆ ਵਿਕਲਪ' ਦੀ ਚੋਣ ਕਰਨੀ ਹੋਵੇਗੀ। ਪੇਜ਼ ਖੋਲ੍ਹਣ 'ਤੇ ਤੁਹਾਡੇ ਕੋਲ ਤਿੰਨ ਵਿਕਲਪ ਹੋਣਗੇ। 

- ਇੰਟਰ ਅਤੇ ਇੰਟਰਾ ਬੈਂਕ ਲਾਭਪਾਤਰ, ਕ੍ਰੈਡਿਟ ਕਾਰਡ(ਵੀਜ਼ਾ) ਲਾਭਪਾਤਰ, ਆਈ.ਐਮ.ਪੀ.ਐਸ. ਅਤੇ ਅੰਤਰਰਾਸ਼ਟਰੀ ਫੰਡ ਟ੍ਰਾਂਸਫਰ ਲੈਣ-ਦੇਣ ਲਈ ਉੱਚ ਸੁਰੱਖਿਆ
- ਵਪਾਰੀ ਲੈਣ-ਦੇਣ ਲਈ ਉੱਚ ਸੁਰੱਖਿਆ 
- ਓਟੀਪੀ ਦੁਆਰਾ ਪ੍ਰਮਾਣੀਕਰਣ

ਉਪਰੋਕਤ ਦੋ ਵਿਕਲਪਾਂ ਵਿਚੋਂ ਤੁਹਾਨੂੰ YES ਅਤੇ NO ਦੇ ਵਿਚਕਾਰ ਚੋਣ ਕਰਨੀ ਹੋਵੇਗੀ, ਜਦੋਂਕਿ ਤੀਜੇ ਵਿਕਲਪ ਵਿਚ ਤੁਹਾਨੂੰ ਐਸ.ਐਮ.ਐਸ., ਸਟੇਟ ਬੈਂਕ ਸਿਕਿਓਰ ਓਟੀਪੀ (ਮੋਬਾਈਲ ਐਪ) ਅਤੇ ਐਸ.ਐਮ.ਐਸ. ਅਤੇ ਈਮੇਲ ਵਿਕਲਪ ਦੀ ਚੋਣ ਕਰਨੀ ਪਵੇਗੀ। ਵੈਸੇ ਤੁਹਾਨੂੰ ਹਰੇਕ ਲੈਣਦੇਣ ਲਈ ਚਿਤਾਵਨੀ ਪ੍ਰਾਪਤ ਕਰਨ ਲਈ ਇਕ ਐਸ.ਐਮ.ਐਸ. ਅਤੇ ਈ.ਮੇਲ ਵਿਕਲਪ ਦੀ ਜਾਂਚ ਕਰਨੀ ਚਾਹੀਦੀ ਹੈ।

3. ਇਕ ਵਾਰ ਜਦੋਂ ਤੁਹਾਡਾ ਇਨੇਬਲ ਹੋ ਜਾਏ ਫਿਰ ਤੁਸੀਂ ਸਬਮਿਟ ਬਟਨ 'ਤੇ ਕਲਿੱਕ ਕਰੋ। ਹੁਣ ਜਦੋਂ ਵੀ ਤੁਸੀਂ ਆਨਲਾਈਨ ਜਾਂ ਆਫਲਾਈਨ ਫੰਡ ਟਰਾਂਸਫਰ ਕਰਦੇ ਹੋ ਤਾਂ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ 'ਤੇ ਐਸ.ਐਮ.ਐਸ. ਅਤੇ ਈ-ਮੇਲ ਆਈ.ਡੀ. ਜ਼ਰੀਏ ਅਲਰਟ ਮਿਲੇਗਾ। ਓ.ਟੀ.ਪੀ. ਸਹੂਲਤ ਦੀ ਵਰਤੋਂ ਕਰਕੇ ਉੱਚ ਸੁਰੱਖਿਆ ਪਾਸਵਰਡ ਦੇ ਨਾਲ ਤੁਸੀਂ ਆਪਣੇ ਖਾਤੇ ਵਿਚੋਂ ਕੀਤੇ ਗਏ ਲੈਣ-ਦੇਣ 'ਤੇ ਨਜ਼ਰ ਰੱਖ ਸਕਦੇ ਹੋ। ਜੇਕਰ ਕੋਈ ਅਣਅਧਿਕਾਰਤ ਲੈਣ-ਦੇਣ ਹੁੰਦਾ ਹੈ ਤਾਂ ਤੁਹਾਨੂੰ ਐਸ.ਐਮ.ਐਸ. ਅਤੇ ਈ-ਮੇਲ ਆਈ.ਡੀ. ਦੇ ਜ਼ਰੀਏ ਤੁਰੰਤ ਇਸ ਦੀ ਸੂਚਨਾ ਮਿਲੇਗੀ।