ਇਸ ਇਲੈਕਟ੍ਰਾਨਿਕ ਬੱਸ ਨੇ ਬਣਾਇਆ ਵਰਲਡ ਰਿਕਾਰਡ, ਇਕ ਚਾਰਜ ''ਚ ਚੱਲੀ 1772 ਕਿਲੋਮੀਟਰ

09/20/2017 6:51:44 PM

ਜਲੰਧਰ—ਬੱਸਾਂ ਅਤੇ ਟਰਕਾਂ ਤੋਂ ਵਧਣ ਵਾਲੇ ਪ੍ਰਦੂਸ਼ਣ ਨੂੰ ਦੇਖ ਵਾਹਨ ਨਿਰਮਾਤਾ ਕੰਪਨੀਆਂ ਹੁਣ ਇਲੈਕਟ੍ਰਾਨਿਕ ਬੱਸਾਂ 'ਤੇ ਆਪਣਾ ਧਿਆਨ ਕੇਂਦਰਿਤ ਕਰ ਰਹੀ ਹੈ। ਬੱਸਾਂ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਅਮਰੀਕੀ ਇਲੈਕਟ੍ਰਾਨਿਕ ਵ੍ਹੀਕਲ ਨਿਰਮਾਤਾ ਕੰਪਨੀ ਪ੍ਰੋਟੇਰੈ (Proterra) ਨੇ ਇਕ ਚਾਰਜ 'ਚ 1,101.2 ਮੀਲ (ਲਗਭਗ 1772 ਕਿਲੋਮੀਟਰ) ਤਕ ਚੱਲਣ ਵਾਲੀ ਇਲੈਕਟ੍ਰਾਨਿਕ ਬੱਸ ਬਣਾ ਕੇ ਨਵਾਂ ਵਰਲਡ ਰਿਕਾਰਡ ਬਣਾ ਦਿੱਤਾ ਹੈ। ਇਸ 40 ਫੁੱਟ ਲੰਬੀ ਕੈਟਾਲਿਸਟ ਈ2 ਮੈਕਸ (Catalyst E2 Max) ਨਾਮਕ ਬੱਸ ਦਾ ਅਮਰੀਕੀ ਸੂਬੇ ਇੰਡੀਆਨਾ ਦੀ ਨਵਿਸਤਾਰ (Navistar)  ਦੀ ਸੜਕਾਂ 'ਤੇ ਟੈਸਟ ਕੀਤਾ ਗਿਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਬੱਸ 'ਚ ਲੱਗਾਈ ਗਈ 660k wh ਸਮਰੱਥਾ ਦੀ ਬੈਟਰੀ ਟੈਸਲਾ ਮਾਡਲ ਐੱਸ.ਪੀ.100 ਡੀ 'ਚ ਲੱਗਾਈ ਗਈ 100K wh ਦੀ ਬੈਟਰੀ ਤੋਂ ਕਿਤੇ ਵੱਡੀ ਹੈ ਅਤੇ ਇਹ 6 ਗੁਣਾ ਜ਼ਿਆਦਾ ਬਿਹਤਰ ਹੈ। ਦੱਸਣਯੋਗ ਹੈ ਕਿ ਦੱਖਣੀ ਕੋਰੀਆ ਦੀ ਕਾਰ ਨਿਰਮਾਤਾ ਕੰਪਨੀ ਹੁੰਡਈ ਨੇ ਵੀ ਨਵੀਂ ਇਲੈਕਟ੍ਰਾਨਿਕ ਬੱਸ ਤੋਂ ਪਰਦਾ ਚੁੱਕਿਆ ਹੈ, ਜੋ 256K wh ਦੀ ਬੈਟਰੀ ਤੋਂ ਇਕ ਵਾਰ ਫੁੱਲ ਚਾਰਜ ਹੋਣ 'ਤੇ 180 ਮੀਲ (ਲਗਭਗ 289 ਕਿਲੋਮੀਟਰ) ਤਕ ਜਾਣ 'ਚ ਮਦਦ ਕਰੇਗੀ। ਇਸ ਬੱਸ ਦੀ ਖਾਸੀਅਤ ਇਹ ਹੈ ਕਿ ਇਸ 'ਚ ਲੱਗੀ ਬੈਟਰੀ ਇਕ ਘੰਟੇ 'ਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ, ਜਿਸ ਤੋਂ ਬਾਅਦ ਇਸ ਨੂੰ ਆਸਾਨੀ ਨਾਲ ਵਰਤੋਂ 'ਚ ਲਿਆਇਆ ਜਾ ਸਕਦਾ ਹੈ।