ਇਸ ਕਲਰ ਦੀ ਹੋਵੇਗੀ ਇੰਡੀਅਨ ਆਰਮੀ ''ਚ ਸ਼ਾਮਲ ਹੋਣ ਵਾਲੀ ਟਾਟਾ ਸਫਾਰੀ ਸਟ੍ਰਾਮ
Friday, Apr 06, 2018 - 06:57 PM (IST)

ਜਲੰਧਰ—ਲਗਭਗ 1 ਸਾਲ ਪਹਿਲਾਂ ਹੀ ਖਬਰ ਸਾਹਮਣੇ ਆਈ ਸੀ ਕਿ ਟਾਟਾ ਮੋਟਰਸ ਇੰਡੀਅਨ ਆਰਮੀ ਨੂੰ 3,192 ਯੂਨਿਟ ਸਫਾਰੀ ਦੇਣ ਵਾਲੀ ਹੈ। ਟਾਟਾ ਸਫਾਰੀ ਸਟ੍ਰਾਮ ਭਾਰਤੀ ਫੌਜ 'ਚ ਇਸਤੇਮਾਲ ਕੀਤੀ ਜਾ ਰਹੀ ਮਾਰੂਤੀ ਸੁਜ਼ੂਕੀ ਜਿਪਸੀ ਦੀ ਜਗ੍ਹਾ ਲੈਣ ਵਾਲੀ ਹੈ ਜੋ ਕਾਫੀ ਪੁਰਾਣੀ ਹੋ ਚੁੱਕੀ ਹੈ। ਟਾਟਾ ਸਫਾਰੀ ਸਟ੍ਰਾਮ ਇੰਡੀਅਨ ਆਰਮੀ ਦੇ ਤੈਅ ਕੀਤੇ ਗਏ ਪੈਮਾਨਿਆਂ 'ਤੇ ਖਰੀ ਉਤਰਦੀ ਹੈ ਜਿਸ 'ਚ ਹਾਈ ਟਾਪ, 800 ਕਿਲੋਗ੍ਰਾਮ ਲੋਡਿੰਗ ਦੀ ਸਮੱਰਥਾ ਅਤੇ ਏਅਰ ਕੰਡਿਸ਼ਨਿੰਗ ਸ਼ਾਮਲ ਹੈ। ਟਾਟਾ ਨੇ ਫੌਜ ਲਈ ਬਣਾਈ ਇਸ ਐੱਸ.ਯੂ.ਵੀ. ਨੂੰ ਮੈਟ ਗ੍ਰੀਨ ਰੰਗ ਕੀਤਾ ਹੈ ਅਤੇ ਨਿਸਾਨ ਨਾਲ ਮਹਿੰਦਰਾ ਨੇ ਵੀ ਇਸ ਐੱਸ.ਯੂ.ਵੀ. ਦੀ ਤਾਰੀਫ ਕੀਤੀ ਹੈ।
ਸਧਾਰਣ ਸਫਾਰੀ ਸਟ੍ਰਾਮ ਦੀ ਤੁਲਨਾ 'ਚ ਕੰਪਨੀ ਨੇ ਇੰਡੀਅਨ ਆਰਮੀ ਲਈ ਇਸ ਐੱਸ.ਯੂ.ਵੀ. ਨੂੰ ਕਈ ਸਾਰੇ ਬਦਲਾਆਵਾਂ ਨਾਲ ਪੇਸ਼ ਕੀਤਾ ਹੈ। ਵਾਹਨ ਦੀ ਚਮਕ ਰੋਕਨ ਲਈ ਕੰਪਨੀ ਨੇ ਇਸ 'ਤੇ ਮੈਟ ਗ੍ਰੀਨ ਕਲਰ ਕੀਤਾ ਹੈ ਅਤੇ ਇਸ ਦੇ ਨਾਲ ਹੀ ਕਾਰ ਦੇ ਅਗਲੇ ਅਤੇ ਪਿਛਲੇ ਬੰਪਰ 'ਤੇ ਬਲੈਕ ਆਓਟ ਲੈਂਪ ਲਗਾਏ ਹਨ ਜੋ ਆਡੀ ਲਾਈਨ ਮੁਹੱਈਆ ਕਰਵਾਉਂਦੀ ਹੈ। ਫੌਜ 'ਚ ਇਸਤੇਮਾਲ ਕੀਤੇ ਜਾਣ ਵਾਲੇ ਵਾਹਨਾਂ ਚੋਂ ਇਹ ਸਾਰਾ ਕੁਝ ਹੋਣਾ ਜ਼ਰੂਰੀ ਹੈ ਤਾਂਕਿ ਜੰਗ ਵੇਲੇ ਇਸ ਕਾਰ ਨੂੰ ਰਾਤ 'ਚ ਨਾ ਪਛਾਣਿਆ ਜਾ ਸਕੇ। ਇਨ੍ਹਾਂ ਸਾਰੇ ਪੈਮਾਨਿਆਂ 'ਤੇ ਟਾਟਾ ਖਰੀ ਉਤਰੀ ਹੈ ਅਤੇ ਫੌਜ ਨੂੰ ਵਾਹਨ ਮੁਹੱਈਆ ਕਰਵਾਉਣ ਦੇ ਬਿਲਕੁਲ ਕਰੀਬ ਹੈ।
ਇਸ ਦੇ ਨਾਲ ਹੀ ਟਾਟਾ ਨੇ ਪੈਮਾਨੇ ਦੇ ਹਿਸਾਬ ਨਾਲ ਸਟ੍ਰਾਮ 'ਚ ਉਹ ਸਾਰੇ ਜ਼ਰੂਰੀ ਬਦਲਾਅ ਕੀਤੇ ਹਨ ਜੋ ਫੌਜ ਦੇ ਵਾਹਨ 'ਚ ਹੋਣੇ ਚਾਹੀਦੇ ਹਨ। ਕੰਪਨੀ ਨੇ ਇਸ 'ਚ 2.2 ਲੀਟਰ ਇੰਜਣ ਲਗਾਇਆ ਹੈ। ਇਹ 4 ਸਿਲੰਡਰ ਵਾਲਾ ਟਰਬੋਚਾਰਜਡ ਡੀਜ਼ਲ ਇੰਜਣ ਹੈ ਜੋ 154 ਬੀ.ਐੱਚ.ਪੀ. ਦੀ ਪਾਵਰ ਅਤੇ 400 ਐੱਨ.ਐੱਮ. ਪੀਕ ਟਾਰਕ ਜਨਰੇਟ ਕਰਨ ਦੀ ਸਮਰੱਥਾ ਰੱਖਦਾ ਹੈ। ਆਰਮੀ ਨੂੰ ਸਪਲਾਈ ਕੀਤੀ ਜਾਣ ਵਾਲੀ ਕਾਰ 'ਚ ਸਟੈਂਡਰਡ ਵੇਰੀਐਂਟ 'ਚ ਫੋਰ-ਵ੍ਹੀਲ ਡਰਾਈਵ ਨਾਲ ਲੋਅ ਅਤੇ ਹਾਈ ਰੇਂਜ ਦਾ ਵਿਕਲਪ ਅਤੇ 6-ਸਪੀਡ ਮੈਨਿਊਅਲ ਗਿਅਰਬਾਕਸ ਦਿੱਤਾ ਗਿਆ ਹੈ।