ਲਗਾਤਾਰ ਤੀਸਰੇ ਹਫ਼ਤੇ ਘਟ ਕੇ 400.88 ਅਰਬ ਡਾਲਰ ''ਤੇ ਫਾਰੇਨ ਰਿਜ਼ਰਵ

08/19/2018 11:46:33 PM

ਮੁੰਬਈ— ਦੇਸ਼ ਦੇ ਵਿਦੇਸ਼ੀ ਕਰੰਸੀ ਭੰਡਾਰ (ਫਾਰੇਨ ਰਿਜ਼ਰਵ) 'ਚ ਲਗਾਤਾਰ ਤੀਸਰੇ ਹਫ਼ਤੇ ਕਮੀ ਦਰਜ ਕੀਤੀ ਗਈ। ਰਿਜ਼ਰਵ ਬੈਂਕ ਵੱਲੋਂ ਜਾਰੀ ਅੰਕੜਿਆਂ ਅਨੁਸਾਰ 10 ਅਗਸਤ ਨੂੰ ਖ਼ਤਮ ਹਫ਼ਤੇ 'ਚ ਵਿਦੇਸ਼ੀ ਕਰੰਸੀ ਭੰਡਾਰ 1.82 ਅਰਬ ਡਾਲਰ ਘਟ ਕੇ 400.88 ਅਰਬ ਡਾਲਰ 'ਤੇ ਆ ਗਿਆ। ਕੇਂਦਰੀ ਬੈਂਕ ਨੇ ਦੱਸਿਆ ਕਿ 10 ਅਗਸਤ ਨੂੰ ਖ਼ਤਮ ਹਫ਼ਤੇ 'ਚ ਵਿਦੇਸ਼ੀ ਕਰੰਸੀ ਭੰਡਾਰ ਦੇ ਸਭ ਤੋਂ ਵੱਡੇ ਸਰੋਤ ਵਿਦੇਸ਼ੀ ਕਰੰਸੀ ਜਾਇਦਾਦ 'ਚ 1.95 ਅਰਬ ਡਾਲਰ ਦੀ ਗਿਰਾਵਟ ਰਹੀ ਅਤੇ ਇਹ 376.26 ਅਰਬ ਡਾਲਰ ਰਹਿ ਗਈ। 
ਸੋਨਾ ਭੰਡਾਰ ਵੀ 14.56 ਕਰੋੜ ਡਾਲਰ ਘਟ ਕੇ 20.69 ਅਰਬ ਡਾਲਰ 'ਤੇ ਆ ਗਿਆ। ਸਮੀਖਿਆ ਅਧੀਨ ਹਫ਼ਤੇ 'ਚ ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਕੋਲ ਰਾਖਵੀਂ ਪੂੰਜੀ 92 ਲੱਖ ਡਾਲਰ ਘਟ ਕੇ 2.46 ਅਰਬ ਡਾਲਰ ਅਤੇ ਵਿਸ਼ੇਸ਼ ਨਿਕਾਸੀ ਹੱਕ 92 ਲੱਖ ਡਾਲਰ ਘਟ ਕੇ 1.46 ਅਰਬ ਡਾਲਰ ਰਹਿ ਗਿਆ।