30 ਜੂਨ ਤੋਂ ਬਦਲ ਜਾਣਗੇ ਬੈਂਕ ਨਾਲ ਜੁੜੇ ਇਹ ਨਿਯਮ; ਖਾਤਾਧਾਰਕਾਂ ਲਈ ਜਾਣਨਾ ਜ਼ਰੂਰੀ

06/30/2020 7:12:34 PM

ਨਵੀਂ ਦਿੱਲੀ — ਤੁਹਾਡੇ ਬੈਂਕ ਖਾਤੇ ਨਾਲ ਜੁੜੇ ਕੁਝ ਨਿਯਮ 30 ਜੂਨ ਤੋਂ ਬਦਲ ਜਾਣਗੇ। ਦਰਅਸਲ ਮਾਰਚ ਦੇ ਆਖਰੀ ਹਫ਼ਤੇ ਵਿਚ ਤਾਲਾਬੰਦੀ ਦੇ ਲਾਗੂ ਹੋਣ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਰੋੜਾਂ ਖਾਤਾ ਧਾਰਕਾਂ ਲਈ ਇਕ ਖਾਸ ਐਲਾਨ ਕੀਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਕਿਸੇ ਵੀ ਬੈਂਕ ਬਚਤ ਖਾਤੇ ਵਿਚ ਤਿੰਨ ਮਹੀਨਿਆਂ ਲਈ (ਏਐਮਬੀ- ਘੱਟ-ਘੱਟ ਔਸਤਨ ਬਕਾਇਆ) ਰੱਖਣ ਦੀ ਲਾਜ਼ਮਤਾ ਨਹੀਂ ਹੋਵੇਗੀ। ਇਹ ਅਪ੍ਰੈਲ, ਮਈ ਅਤੇ ਜੂਨ ਲਈ ਲਾਗੂ ਹੋਇਆ ਸੀ। ਅਜੇ ਤੱਕ ਵਿੱਤ ਮੰਤਰਾਲੇ ਜਾਂ ਕਿਸੇ ਵੀ ਬੈਂਕ ਵੱਲੋਂ ਕੋਈ ਸਪੱਸ਼ਟਤਾ ਨਹੀਂ ਆਈ ਹੈ ਕਿ ਕੀ ਇਸ ਛੋਟ ਨੂੰ ਅੱਗੇ ਵਧਾਇਆ ਜਾਵੇਗਾ ਜਾਂ ਨਹੀਂ।

ਸਰਕਾਰ ਦੇ ਇਸ ਫੈਸਲੇ ਦਾ ਅਰਥ ਇਹ ਸੀ ਕਿ ਜੇ ਇਨ੍ਹਾਂ ਤਿੰਨ ਮਹੀਨਿਆਂ ਦੌਰਾਨ ਕਿਸੇ ਬੈਂਕ ਖਾਤੇ ਵਿਚ ਔਸਤਨ ਘੱਟੋ-ਘੱਟ ਬਕਾਇਆ ਨਹੀਂ ਰਹਿੰਦਾ ਹੈ, ਤਾਂ ਬੈਂਕ ਜੁਰਮਾਨਾ ਵਸੂਲ ਨਹੀਂ ਕਰ ਸਕਣਗੇ। ਜ਼ਿਕਰਯੋਗ ਹੈ ਕਿ ਹਰੇਕ ਬੈਂਕ ਆਪਣੇ ਮੁਤਾਬਕ ਘੱਟੋ-ਘੱਟ ਬਕਾਇਆ ਹੱਦ ਤੈਅ ਕਰਦਾ ਹੈ ਅਤੇ ਇਹ ਔਸਤਨ ਰਕਮ ਹਰ ਖਾਤਾਧਾਰਕ ਲਈ ਹਰ ਮਹੀਨੇ ਖਾਤੇ ਵਿਚ ਰੱਖਣੀ ਲਾਜ਼ਮੀ ਹੁੰਦੀ ਹੈ। ਅਜਿਹਾ ਨਾ ਕਰ ਸਕਣ 'ਤੇ ਬੈਂਕ ਗਾਹਕਾਂ ਤੋਂ ਇੱਕ ਜ਼ੁਰਮਾਨਾ ਰਕਮ ਵਸੂਲ ਕਰਦਾ ਹੈ ਜਾਂ ਪੈਨਲਟੀ ਲਗਾ ਦਿੰਦਾ ਹੈ। ਹਾਲਾਂਕਿ ਅਜੇ ਤੱਕ ਇਸ ਛੋਟ ਨੂੰ ਜੂਨ ਤੋਂ ਵਧਾਉਣ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਇਹ ਵੀ ਪੜ੍ਹੋ: ਹੁਣ ਕਿਸਾਨਾਂ ਦੀ ਆਮਦਨ ਹੋਵੇਗੀ ਦੁੱਗਣੀ, ਸਰਕਾਰ ਕਰ ਰਹੀ ਹੈ ਇਹ ਤਿਆਰੀ

ਐਸਬੀਆਈ ਨਹੀਂ ਵਸੂਲੇਗਾ ਇਹ ਚਾਰਜ

ਕੇਂਦਰ ਸਰਕਾਰ ਦੀ ਘੋਸ਼ਣਾ ਤੋਂ ਪਹਿਲਾਂ ਹੀ ਸਟੇਟ ਬੈਂਕ ਆਫ਼ ਇੰਡੀਆ ਨੇ ਕਿਹਾ ਸੀ ਕਿ ਉਹ ਸਾਰੇ ਬਚਤ ਬੈਂਕ ਖਾਤਿਆਂ 'ਤੇ ਔਸਤਨ ਘੱਟੋ-ਘੱਟ ਬਕਾਏ ਦੀ ਲਾਜ਼ਮਤਾ ਨੂੰ ਹਟਾ ਰਹੀ ਹੈ। 11 ਮਾਰਚ ਨੂੰ ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, 'ਐਸਬੀਆਈ ਦੇ ਸਾਰੇ 44.51 ਕਰੋੜ ਬਚਤ ਬੈਂਕ ਖਾਤਿਆਂ 'ਤੇ ਔਸਤਨ ਘੱਟੋ-ਘੱਟ ਬਕਾਇਆ ਨਾ ਹੋਣ 'ਤੇ ਕੋਈ ਚਾਰਜ ਨਹੀਂ ਲਾਇਆ ਜਾਵੇਗਾ। ਇਸ ਤੋਂ ਪਹਿਲਾਂ ਮੈਟਰੋ ਸ਼ਹਿਰਾਂ ਵਿਚ ਐਸਬੀਆਈ ਬਚਤ ਖਾਤੇ ਵਿਚ ਘੱਟੋ-ਘੱਟ 3,000 ਰੁਪਏ ਰੱਖਣੇ ਲਾਜ਼ਮੀ ਸਨ। ਇਸੇ ਤਰ੍ਹਾਂ ਅਰਧ-ਸ਼ਹਿਰੀ ਅਤੇ ਪੇਂਡੂ ਖੇਤਰਾਂ ਲਈ ਇਹ ਰਕਮ ਕ੍ਰਮਵਾਰ 2,000 ਅਤੇ 1000 ਰੁਪਏ ਸੀ। ਜ਼ਿਕਰਯੋਗ ਹੈ ਕਿ ਐਸਬੀਆਈ ਘੱਟੋ ਘੱਟ ਬਕਾਇਆ ਨਾ ਰੱਖਣ ਲਈ ਗਾਹਕਾਂÎ ਤੋਂ 5-15 ਰੁਪਏ ਅਤੇ ਟੈਕਸ ਵਸੂਲ ਕਰਦਾ ਸੀ।

ਏਟੀਐਮ 'ਚੋਂ ਪੈਸੇ ਕਢਵਾਉਣ ਦੇ ਚਾਰਜ ਤੋਂ ਵੀ ਮਿਲੀ ਸੀ ਰਾਹਤ

ਕੇਂਦਰ ਸਰਕਾਰ ਨੇ ਏ.ਟੀ.ਐਮ. ਵਿਚੋਂ ਨਕਦੀ ਕਢਵਾਉਣ 'ਤੇ ਲੱਗਣ ਵਾਲੇ ਚਾਰਜ ਤੋਂ ਵੀ ਰਾਹਤ ਦਿੱਤੀ ਸੀ। ਵਿੱਤ ਮੰਤਰੀ ਨੇ ਕਿਹਾ ਸੀ ਕਿ ਡੈਬਿਟ ਕਾਰਡ ਧਾਰਕ ਕਿਸੇ ਵੀ ਬੈਂਕ ਦੇ ਏਟੀਐਮ ਤੋਂ ਤਿੰਨ ਮਹੀਨਿਆਂ ਲਈ ਨਕਦੂ ਕਢਵਾ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਕੋਈ ਖਰਚਾ ਨਹੀਂ ਦੇਣਾ ਪਏਗਾ। ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਦੱਸਿਆ ਸੀ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਬੈਂਕਾਂ 'ਚ ਲੋਕਾਂ ਦੀ ਭੀੜ ਨਾ ਇਕੱਠੀ ਹੋਵੇ ਅਤੇ ਗਾਹਕਾਂ ਨੂੰ ਪੈਸੇ ਵੀ ਮਿਲ ਸਕਣ।

ਇਹ ਵੀ ਪੜ੍ਹੋ: ਐਮਾਜ਼ੋਨ ਇੰਡੀਆ ਦੇ ਰਹੀ 20,000 ਲੋਕਾਂ ਨੂੰ ਨੌਕਰੀ, 12ਵੀਂ ਪਾਸ ਵੀ ਕਰ ਸਕਦੇ ਹਨ ਅਪਲਾਈ

ਪ੍ਰਾਈਵੇਟ ਸੈਕਟਰ ਦੇ ਦੋ ਵੱਡੇ ਬੈਂਕਾਂ ਐਚਡੀਐਫਸੀ ਬੈਂਕ ਅਤੇ ਆਈ ਸੀ ਆਈ ਸੀ ਆਈ ਬੈਂਕ 'ਚ ਘੱਟੋ ਘੱਟ ਬਕਾਇਆ ਰੱਖਣ ਦੀ ਸ਼ਰਤ ਅਜੇ ਤੱਕ ਕਾਇਮ ਹੈ। ਅਜਿਹਾ ਨਾ ਕਰ ਸਕਣ 'ਤੇ ਗਾਹਕਾਂ 'ਤੇ ਇੱਕ ਨਿਰਧਾਰਤ ਚਾਰਜ ਲਗਾਇਆ ਜਾਂਦਾ ਹੈ। ਹਾਲਾਂਕਿ ਸਰਕਾਰ ਵਲੋਂ ਲਾਗੂ ਤਿੰਨ ਮਹੀਨਿਆਂ ਦੀ ਛੋਟ ਇਨ੍ਹਾਂ ਬੈਂਕਾਂ 'ਤੇ ਵੀ ਲਾਗੂ ਹੈ। ਆਓ ਜਾਣਦੇ ਹਾਂ ਇਨ੍ਹਾਂ ਦੋਹਾਂ ਬੈਂਕਾਂ ਵਿਚ ਘੱਟੋ-ਘੱਟ ਬਕਾਇਆ ਜ਼ਰੂਰਤ ਦੇ ਕਿਹੜੇ ਨਿਯਮ ਹਨ।

ਐਚਡੀਐਫਸੀ ਬੈਂਕ ਵਿਚ ਘੱਟੋ ਘੱਟ ਬਕਾਇਆ ਲਈ ਕੀ ਹਨ ਨਿਯਮ

ਜੇ ਕਿਸੇ ਗਾਹਕ ਨੇ ਮੈਟਰੋ ਜਾਂ ਸ਼ਹਿਰੀ ਖੇਤਰਾਂ ਵਿਚ ਐਚਡੀਐਫਸੀ ਬੈਂਕ 'ਚ ਬਚਤ ਖਾਤਾ ਖੋਲ੍ਹਿਆ ਹੈ, ਤਾਂ ਉਸ ਲਈ ਹਰ ਮਹੀਨੇ ਘੱਟੋ-ਘੱਟ 10,000 ਹਜ਼ਾਰ ਰੁਪਏ ਆਪਣੇ ਖਾਤੇ ਵਿਚ ਰੱਖਣੇ ਲਾਜ਼ਮੀ ਹਨ। ਇਸੇ ਤਰ੍ਹਾਂ ਅਰਧ-ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਇਹ ਹੱਦ ਕ੍ਰਮਵਾਰ 5000 ਰੁਪਏ ਅਤੇ 2500 ਰੁਪਏ ਹੈ। ਪੇਂਡੂ ਖੇਤਰਾਂ ਦੇ ਬਚਤ ਖਾਤੇ ਵਿਚ ਜੇ ਕੋਈ 2500 ਰੁਪਏ ਨਹੀਂ ਰੱਖਦਾ ਹੈ, ਤਾਂ ਸਾਲ ਵਿਚ ਇੱਕ ਦਿਨ ਲਈ ਘੱਟੋ ਘੱਟ 10,000 ਰੁਪਏ ਦੀ ਐਫਡੀ ਕਰਨਾ ਲਾਜ਼ਮੀ ਹੈ।

ਇਹ ਵੀ ਪੜ੍ਹੋ: ਰੇਲ ਯਾਤਰੀਆਂ ਲਈ ਰਾਹਤ: ਤਤਕਾਲ ਟਿਕਟ ਪੱਕੀ ਕਰਾਉਣ ਦੀ ਸਹੂਲਤ ਅੱਜ ਤੋਂ ਸ਼ੁਰੂ

ਆਈਸੀਆਈਸੀਆਈ ਬੈਂਕ ਦੇ ਨਿਯਮ

ਮੈਟਰੋ ਜਾਂ ਸ਼ਹਿਰੀ ਖੇਤਰਾਂ 'ਚ ਆਈਸੀਆਈਸੀਆਈ ਬੈਂਕ 'ਚ ਬਚਤ ਖਾਤੇ ਲਈ 10,000 ਰੁਪਏ ਬਕਾਇਆ ਰੱਖਣਾ ਲਾਜ਼ਮੀ ਹੈ। ਇਹ ਅਰਧ-ਸ਼ਹਿਰੀ ਇਲਾਕਿਆਂ ਲਈ ਇਹ ਹੱਦ 5000 ਰੁਪਏ ਅਤੇ ਪੇਂਡੂ ਖੇਤਰਾਂ ਲਈ ਘੱਟੋ-ਘੱਟ ਹੱਦ 2000 ਰੁਪਏ ਦੀ ਹੈ। ਕੁਝ ਸੂਦੁਰ ਪੇਂਡੂ ਖੇਤਰਾਂ ਵਿਚ ਘੱਟੋ ਘੱਟ ਹੱਦ 1000 ਰੁਪਏ ਤੱਕ ਸੀਮਿਤ ਹੈ। ਘੱਟੋ ਘੱਟ ਬਕਾਇਆ ਨਾ ਰੱਖ ਸਕਣ ਦੀ ਅਵਸਥਾ 'ਚ ਆਈ ਸੀ ਆਈ ਸੀ ਆਈ ਬੈਂਕ ਮੈਟਰੋ, ਸ਼ਹਿਰੀ ਅਤੇ ਅਰਧ-ਸ਼ਹਿਰੀ ਖੇਤਰਾਂ ਦੇ ਗਾਹਕਾਂ ਤੋਂ 100 ਰੁਪਏ ਅਤੇ ਜਿੰਨੀ ਰਕਮ ਘੱਟ ਹੈ ਉਸ ਰਕਮ ਦਾ 5% ਚਾਰਜ ਦੇ ਤੌਰ 'ਤੇ ਲੈਂਦਾ ਹੈ।

 


Harinder Kaur

Content Editor

Related News