McDonal's ਦੇ ਬੰਦ ਹੋਣ 'ਤੇ ਇਨ੍ਹਾਂ ਲੋਕਾਂ ਨੂੰ ਲੱਗ ਸਕਦਾ ਹੈ ਵੱਡਾ ਝਟਕਾ

08/23/2017 3:31:51 PM

ਨਵੀਂਦਿੱਲੀ—ਮੈਕਡੋਨਲਡ ਇੰਡੀਆ ਨੇ ਕਨਾਟ ਪਲਾਜ਼ਾ ਰੇਸਟਰੋਰੇਂਟ ਲਿਮਿਟੇਡ ( ਸੀ.ਪੀ.ਆਰ.ਐੱਲ) ਦੁਆਰਾ ਉੱਤਰ ਅਤੇ ਪੂਰਵ ਭਾਰਤ 'ਚ ਚਲਾਏ ਜਾ ਰਹੇ ਸਾਰੇ 169 ਰੈਸਤਰਾਂ ਦੇ ਲਈ ਵਿਵਸਾਹਿਕ ਕਰਾਰ ਖਤਮ ਕਰ ਦਿੱਤਾ ਹੈ। ਕੰਪਨੀ ਨੇ ਸੀ. ਪੀ.ਆਰ. ਐੱਲ. 'ਤੇ ਅਨੁਬੰਧ ਦੀਆਂ ਸ਼ਰਤਾਂ ਦੇ ਉਲੰਘਣ ਅਤੇ ਭੁਗਤਾਨ 'ਚ ਚੂਕ ਦਾ ਆਰੋਪ ਲਗਾਉਂਦੇ ਹੋਏ ਇਹ ਕਦਮ ਉਠਾਇਆ ਹੈ ਅਤੇ ਇਸ ਨਾਲ ਉਹ ਹੁਣ ਮੈਕਡੋਨਲਡ ਦੇ ਨਾਮ, ਸੰਕੇਤਾ ਅਤੇ ਬੌਧਿਕ ਸੰਪਤੀ ਦਾ ਇਸਤੇਮਾਲ ਨਹੀਂ ਕਰ ਪਾਵੇਗੀ। ਕੰਪਨੀ ਦੇ ਇਸ ਫੈਸਲੇ ਨਾਲ ਪ੍ਰਮੁੱਖ ਵਿਕਰੇਤਾਵਾਂ ਮਾਲ ਆਪਰੇਟਰÎਾਂ ਅਤੇ ਜ਼ਮੀਨ ਮਾਲਕਾਂ ਨੂੰ ਪਰੇਸ਼ਾਨੀ ਦਾ ਸਾਪਨਾ ਕਰਨਾ ਪੈ ਸਕਦਾ ਹੈ।
-ਹੋਵੇਗਾ ਭਾਰੀ ਨੁਕਸਾਨ
ਪ੍ਰਮੁੱਖ ਵਿਕਰੇਤਾਵਾਂ 'ਚ ਵਿਸਟਾ ਪ੍ਰੋਸੈਸਡ ਫੂਡ ( ਚਿਕਨ, ਵੈਜੀਟੇਬਲ ਸਪਲਾਇਰ) ਸਕਰਿਬਨ ਡਾਇਨਾਮਿਕਸ ਡੇਅਰੀਜ਼( ਪਨੀਰ ਸਪਲਾਈਰ)  ਮਿਸੇਜ ਬੇਕਟਰ ਫੂਡ — ਬੰਸ ਅਤੇ ਸੌਸ ਸਪਲਾਇਰ ) ਅਤੇ ਐਲਕਿਕ ਫੂਡਜ਼ ( ਮਿਲਕਸ਼ੇਕ ਸਪਲਾਇਰ) ਸ਼ਾਮਲ ਹਨ। ਰਾਧਾਕ੍ਰਿਸ਼ਨ ਫੂਡਲੈਂਡ ਉੱਤਰ ਅਤੇ ਪੂਰਵ ਖੇਤਰ 'ਚ ਮੈਕਡੋਨਾਲਡ ਦਾ ਪਾਟਨਰ ਹੈ। ਪ੍ਰਮੁੱਖ ਵਿਕਰੇਤਾਵਾਂ 'ਚੋਂ ਇਕ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਕੰਪਨੀ ਦੇ ਇਸ ਫੈਸਲੇ ਨਾਲ ਭਾਰੀ ਨੁਕਸਾਨ ਹੋਣ ਦਾ ਡਰ ਹੈ।

ਉਨ੍ਹਾਂ ਨੇ ਦੱਸਿਆ ਕਿ ਅਸੀਂ 2 ਸਾਲਾਂ ਤੋਂ ਕੀਮਤਾਂ ਵੀ ਨਹੀਂ ਵਧਾਈਆ ਹਨ। ਪਰ ਹੁਣ ਕੰਪਨੀ ਦੀ ਲੜਾਈ 'ਚ ਸਾਨੂੰ ਵੱਡੇ ਘਾਟੇ ਦਾ ਸਾਹਮਣਾ ਕਰਨਾ ਪਵੇਗਾ। ਸਾਨੂੰ ਉਨ੍ਹਾਂ ਕਿਸਾਨਾਂ ਦੀ ਵੀ ਮੁਆਵਜ਼ਾ ਦੇਣਾ ਪਵੇਗਾ ਜਿਨ੍ਹਾਂ ਤੋਂ ਅਸੀਂ ਕਈ ਸਾਲਾਂ ਤੋਂ ਸੇਵਾ ਲੈ ਰਹੇ ਸੀ।
ਕੁਝ ਮਾਲ ਮਾਲਕਾਂ ਨੇ ਕਿਹਾ ਕਿ ਉਹ ਸੀ.ਪੀ.ਆਰ.ਐੱਲ. ਨੂੰ ਲਿਖਣਗੇ ਕਿ ਉਨ੍ਹਾਂ ਨੂੰ 3 ਮਹੀਨੇ ਦੇ ਕਿਰਾਏ 'ਤੇ ਮੁਆਵਜ਼ਾ ਦਿੱਤਾ ਜਾਵੇ ਜਾਂ ਦੁਕਾਨਾਂ ਫਿਰ ਤੋਂ ਖੋਲਣ ਦਾ ਭਰੋਸਾ ਦਿੱਤਾ ਜਾਵੇ। ਡੀ.ਐੱਲ.ਐੱਫ ਦੇ ਪ੍ਰੀਮੀਅਮ ਮਾਲ ਦੇ ਪ੍ਰਮੁੱਖ ਪੁਸ਼ਪਾ ਬੇਕਟਰ ਨੇ ਕਿਹਾ ਕਿ ਅਸੀਂ ਜਲਦ ਤੋਂ ਜਲਦ ਮੈਕਡੋਨਲਡ ਦੇ ਇਸ ਹਾਲਾਤ 'ਤੇ ਸੁਪੱਸ਼ਟ ਚਾਹੁੰਦੇ ਹਾਂ। ਦੱਸ ਦਈਏ ਕਿ ਮੈਕਡੋਨਲਡ ਦੇ ਇਕ ਔਸਤ ਆਊਟਲੈੱਟ 'ਤੇ ਹਰ ਦਿਨ ਲਗਭਗ 1200 ਗਾਹਕ ਆਉਂਦੇ ਹਨ। 169 ਸਟੋਰਾਂ ਵਿੱਚ ਬਖਸ਼ੀ ਦਾ ਅਧਿਕਾਰ ਕੁਝ ਸਟੋਰਾਂ 'ਤੇ ਹੀ ਹੈ, ਜਦਕਿ ਜ਼ਿਆਦਾਤਰ ਸੀ.ਪੀ.ਆਰ.ਐੱਲ. ਦੇ ਦਾਇਰੇ 'ਚ ਆਉਂਦੇ ਹਨ।