ਲਾਈਫ ਇੰਸ਼ੋਰੈਂਸ ਲੈਣ ਲਈ ਇਨ੍ਹਾਂ ਲੋਕਾਂ ਨੂੰ ਕਰਨੀ ਪੈ ਰਹੀ ਹੈ ਲੰਮੀ ਉਡੀਕ, 6 ਮਹੀਨਿਆਂ ਦਾ ਵੇਟਿੰਗ ਪੀਰੀਅਡ

01/15/2022 7:31:58 PM

ਨਵੀਂ ਦਿੱਲੀ (ਭਾਸ਼ਾ) – ਕੋਵਿਡ-19 ਦਾ ਸ਼ਿਕਾਰ ਹੋਏ ਲੋਕ ਭਾਵੇਂ ਹੀ ਇਸ ਬੀਮਾਰੀ ਤੋਂ ਠੀਕ ਹੋਏ ਹੋਣ ਪਰ ਮੁਸ਼ਕਲਾਂ ਨੇ ਹਾਲੇ ਉਨ੍ਹਾਂ ਦਾ ਪਿੱਛਾ ਨਹੀਂ ਛੱਡਿਆ ਹੈ। ਹੁਣ ਕੋਰੋਨਾ ਪੀੜਤ ਹੋਏ ਲੋਕਾਂ ਨੂੰ ਬੀਮਾ ਪਾਲਿਸੀ ਖਰੀਦਣ ’ਚ ਪ੍ਰੇਸ਼ਾਨੀ ਹੋ ਰਹੀ ਹੈ। ਕੋਰੋਨਾ ਦੀ ਲਪੇਟ ’ਚ ਆਏ ਲੋਕਾਂ ਦਾ ਬੀਮਾ ਕਰਨ ’ਚ ਹੁਣ ਬੀਮਾ ਕੰਪਨੀਆਂ ਝਿਜਕ ਰਹੀਆਂ ਹਨ। ਜੀਵਨ ਬੀਮਾ ਕੰਪਨੀਆਂ ਕੋਵਿਡ ਦੀ ਇਨਫੈਕਸ਼ਨ ਤੋਂ ਠੀਕ ਹੋ ਚੁੱਕੇ ਲੋਕਾਂ ਨੂੰ ਬੀਮਾ ਪਾਲਿਸੀ ਖਰੀਦਣ ਲਈ 1 ਤੋਂ 3 ਮਹੀਨਿਆਂ ਦਾ ਵੇਟਿੰਗ ਪੀਰੀਅਡ ਦੇ ਰਹੀਆਂ ਹਨ।

ਇਹ ਵੀ ਪੜ੍ਹੋ : ਪਾਕਿ ਦਾ ਵੱਡਾ ਫ਼ੈਸਲਾ: ਕ੍ਰਿਪਟੋਕਰੰਸੀ ਦੀ ਵਰਤੋਂ 'ਤੇ ਲਗਾਏਗਾ ਪਾਬੰਦੀ, Binance ਦੀ ਵੀ ਹੋਵੇਗੀ ਜਾਂਚ

ਇਨਫੈਕਸ਼ਨ ਦੀ ਗੰਭੀਰਤਾ ਅਤੇ ਹਸਪਤਾਲ ’ਚ ਭਰਤੀ ਹੋਣ ਦੀ ਲੋੜ ਦੇ ਆਧਾਰ ’ਤੇ ਬੀਮਾ ਕੰਪਨੀਆਂ ਕੋਵਿਡ ਦੀ ਇਨਫੈਕਸ਼ਨ ਤੋਂ ਠੀਕ ਹੋ ਚੁੱਕੇ ਲੋਕਾਂ ਦੇ ਬੀਮਾ ਪਾਲਿਸੀ ਪ੍ਰਪੋਜ਼ਲਸ ਨੂੰ ਟਾਲ ਰਹੀਆਂ ਹਨ। ਕੁੱਝ ਮਾਮਲਿਆਂ ’ਚ ਤਾਂ 6 ਮਹੀਨਿਆਂ ਤੱਕ ਦਾ ਵੇਟਿੰਗ ਪੀਰੀਅਡ ਦਿੱਤਾ ਜਾ ਰਿਹਾ ਹੈ। ਟਰਮ ਇੰਸ਼ੋਰੈਂਸ ’ਤੇ ਵੇਟਿੰਗ ਪੀਰੀਅਡ ਜ਼ਿਆਦਾ ਹੈ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਕੁੱਝ ਬੀਮਾਰੀਆਂ ਸਨ ਅਤੇ ਜੋ ਕੋਰੋਨਾ ਦੀ ਲਪੇਟ ’ਚ ਆਏ ਹਨ, ਅਜਿਹੇ ਲੋਕਾਂ ਤੋਂ ਕੰਪਨੀਆਂ ਐਕਸਰੇ ਅਤੇ ਹੋਰ ਮੈਡੀਕਲ ਟੈਸਟਾਂ ਦੀ ਵੀ ਮੰਗ ਕਰ ਰਹੀਆਂ ਹਨ।

ਕੋਰੋਨਾ ਤੋਂ ਬਾਅਦ ਦੇ ਪ੍ਰਭਾਵਾਂ ਦਾ ਡਰ

ਪਾਲਿਸੀ ਬਾਜ਼ਾਰ ਡਾਟ ਕਾਮ ਦੇ ਟਰਮ ਲਾਈਫ ਇੰਸ਼ੋਰੈਂਸ ਹੈੱਡ ਸੱਜਾ ਪਰਵੀਨ ਦਾ ਕਹਿਣਾ ਹੈ ਕਿ ਭਾਰਤ ਹਾਲੇ ਕੋਵਿਡ-19 ਦੀ ਤੀਜੀ ਲਹਿਰ ਦਰਮਿਆਨ ਹੈ। ਪਿਛਲੇ ਕੁੱਝ ਹਫਤਿਆਂ ’ਚ ਕੋਰੋਨਾ ਦੇ ਕੇਸ ਕਾਫੀ ਵਧੇ ਹਨ। ਹਾਲੇ ਕੋਈ ਨਹੀਂ ਜਾਣਦਾ ਕਿ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਬਾਅਦ ਦੇ ਪ੍ਰਭਾਵ ਕੀ ਹੋਣਗੇ, ਇਸ ਲਈ ਕੋਰੋਨਾ ਇਨਫੈਕਸ਼ਨ ਤੋਂ ਹਾਲ ਹੀ ’ਚ ਠੀਕ ਹੋਏ ਵਿਅਕਤੀ ਨੂੰ ਟਰਮ ਲਾਈਫ ਇੰਸ਼ੋਰੈਂਸ ਪਾਲਿਸੀ ਲੈਣ ਲਈ ਥੋੜਾ ਲੰਮੀ ਇੰਤਜ਼ਾਰ ਕਰਨਾ ਪੈ ਰਿਹਾ ਹੈ। ਟਰਮ ਇੰਸ਼ੋਰੈਂਸ ’ਚ ਬਹੁਤ ਘੱਟ ਪ੍ਰੀਮੀਅਮ ’ਤੇ ਬਹੁਤ ਵੱਡੀ ਰਕਮ ਦਾ ਬੀਮਾ ਕਿਸੇ ਵਿਅਕਤੀ ਲਈ ਕੀਤਾ ਜਾਂਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਵੇਟਿੰਗ ਪੀਰੀਅਡ ਕੋਵਿਡ-19 ਤੋਂ ਬਾਅਦ ਦੇ ਪ੍ਰਭਾਵਾਂ ਨੂੰ ਜਾਣਨ ’ਚ ਮਦਦ ਕਰਦਾ ਹੈ, ਜਿਨ੍ਹਾਂ ਨੂੰ ਬਾਅਦ ’ਚ ਪਾਲਿਸੀ ਖਰੀਦਦੇ ਸਮੇਂ ਡਿਸਕਲੋਜ਼ ਫਾਰਮ ’ਚ ਡਿਸਕਲੋਜ਼ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਭਾਰੇ ਤੇ ਮਹਿੰਗੇ ਸਿਲੰਡਰ ਤੋਂ ਹੋ ਗਏ ਹੋ ਪਰੇਸ਼ਾਨ ਤਾਂ ਖ਼ਰੀਦੋ ਹਲਕਾ ਤੇ ਸਸਤਾ ਕੰਪੋਜ਼ਿਟ ਸਿਲੰਡਰ, ਜਾਣੋ ਖ਼ਾਸੀਅਤ

ਕੋਵਿਡ ਬਾਰੇ ਫਾਰਮ ਭਰਨਾ ਜ਼ਰੂਰੀ

ਟਰਮ ਪਲਾਨ ਖਰੀਦਣ ਦੇ ਇਛੁੱਕ ਲੋਕਾਂ ਨੂੰ ਲਾਜ਼ਮੀ ਤੌਰ ’ਤੇ ਇਕ ਕੋਵਿਡ ਡੈਕਲਰੇਸ਼ਨ ਫਾਰਮ ਭਰਨਾ ਹੁੰਦਾ ਹੈ। ਇਸ ’ਚ ਹੋਰ ਗੱਲਾਂ ਤੋਂ ਇਲਾਵਾ ਇਹ ਵੀ ਪੁੱਛਿਆ ਜਾਂਦਾ ਹੈ ਕਿ ਕੀ ਪਿਛਲੇ 90 ਦਿਨਾਂ ’ਚ ਉਹ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ ਜਾਂ ਨਹੀਂ। ਇਸ ਤੋਂ ਇਲਾਵਾ ਇਨਫੈਕਸ਼ਨ ਦੀ ਗੰਭੀਰਤਾ ਦੇ ਆਧਾਰ ’ਤੇ ਟੈਸਟ ਦੇ ਨਤੀਜੇ ਵੀ ਮੰਗੇ ਜਾਂਦੇ ਹਨ।

ਇਹ ਵੀ ਪੜ੍ਹੋ : ਆਲੂਆਂ ਦੀ ਘਾਟ ਕਾਰਨ McDonalds ਸੀ ਪਰੇਸ਼ਾਨ, ਹੁਣ ਚਿਕਨ ਦੀ ਘਾਟ ਨੇ ਵਧਾਈ KFC ਦੀ ਚਿੰਤਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News