ਇਨ੍ਹਾਂ ਅਰਬਪਤੀਆਂ ਨੇ ਕੋਰੋਨਾ ਕਾਲ 'ਚ ਕੀਤੀ ਮੋਟੀ ਕਮਾਈ, ਜਾਣੋ ਕਿੰਨੀ ਵਧੀ ਆਮਦਨ

07/30/2020 7:17:45 PM

ਨਵੀਂ ਦਿੱਲੀ - ਕੋਰੋਨਾ ਲਾਗ ਦੁਨੀਆ ਦੀ ਬਹੁਤੀ ਆਬਾਦੀ ਅਤੇ ਕਾਰੋਬਾਰ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ। ਇਸ ਦੌਰਾਨ ਕਈ ਕਾਰੋਬਾਰ ਡੁੱਬ ਗਏ ਪਰ ਕੁਝ ਅਰਬਪਤੀ ਅਜਿਹੇ ਹਨ ਜਿਨ੍ਹਾਂ ਨੇ ਇਸ ਬੁਰੇ ਦੌਰ 'ਚ ਵੀ ਆਪਣੀ ਦੌਲਤ ਵਿਚ ਵਾਧਾ ਦਰਜ ਕੀਤਾ ਹੈ। ਦੁਨੀਆ ਦੇ ਸਭ ਤੋਂ ਅਮੀਰ ਆਦਮੀ ਅਤੇ ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜੋਸ, ਫੇਸਬੁੱਕ ਦੇ ਸੰਸਥਾਪਕ ਮਾਰਕ ਜੁਕਰਬਰਗ ਅਤੇ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੇ ਸੰਸਥਾਪਕ ਐਲਨ ਮਸਕ ਦੀ ਦੌਲਤ ਵਧੀ ਹੈ। ਇਸ ਸਾਲ ਜੈੱਫ ਬੇਜੋਸ, ਜ਼ੁਕਰਬਰਗ ਅਤੇ ਮਸਕ ਨੇ ਕੁਲ 8.6 ਲੱਖ ਕਰੋੜ ਰੁਪਏ ਜਾਂ 115 ਅਰਬ ਡਾਲਰ ਦੀ ਕਮਾਈ ਕੀਤੀ ਹੈ।  ਬਲੂਮਬਰਗ ਬਿਲੀਨੀਅਰ ਇੰਡੈਕਸ ਅਨੁਸਾਰ, ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਦੀ ਦੌਲਤ ਇਸ ਸਾਲ ਸਭ ਤੋਂ ਵੱਧ 4.97 ਲੱਖ ਕਰੋੜ ਰੁਪਏ ਯਾਨੀ 63.6  ਅਰਬ ਡਾਲਰ ਵਧੀ ਹੈ। ਕੋਰੋਨਾ ਵਾਇਰਸ ਦੇ ਕਾਰਨ ਆਨਲਾਈਨ ਖਰੀਦਦਾਰੀ ਦੇ ਵਧ ਰਹੇ ਰੁਝਾਨ ਕਾਰਨ ਬੇਜੋਸ ਦੀ ਦੌਲਤ ਵਿਚ ਭਾਰੀ ਵਾਧਾ ਹੋਇਆ ਹੈ। ਇਕ ਦਿਨ ਵਿਚ ਐਮਾਜ਼ਾਨ ਦੇ ਮੁੱਖ ਬੇਜੋਸ ਦੀ ਕੁਲ ਦੌਲਤ ਵਿਚ 97,500 ਕਰੋੜ ਰੁਪਏ (13 ਅਰਬ ਡਾਲਰ) ਦਾ ਵਾਧਾ ਹੋਇਆ ਹੈ। ਇਸ ਹਿਸਾਬ ਨਾਲ ਬੇਜੋਸ ਦੀ ਕੁਲ ਦੌਲਤ 200 ਅਰਬ ਡਾਲਰ ਨੂੰ ਪਾਰ ਕਰ ਗਈ ਹੈ।

ਇਹ ਵੀ ਪੜ੍ਹੋ :  ਪੈਸੇ ਨਾਲ ਜੁੜੇ ਇਨ੍ਹਾਂ ਕੰਮਾਂ ਲਈ 31 ਜੁਲਾਈ ਹੈ ਆਖਰੀ ਦਿਨ, ਜਾਣਕਾਰੀ ਨਾ ਹੋਣ 'ਤੇ ਹੋ ਸਕਦਾ ਹੈ ਨੁਕਸਾਨ

ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਦੀ ਦੌਲਤ ਵੀ ਵਧੀ ਹੈ। ਇਸ ਸਾਲ ਜ਼ੁਕਰਬਰਗ ਦੀ ਜਾਇਦਾਦ ਵਿਚ 68,250 ਕਰੋੜ ਰੁਪਏ ਯਾਨੀ 9.1 ਅਰਬ ਡਾਲਰ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਮਾਈਕਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਦੀ ਦੌਲਤ ਵਿਚ 4.08 ਅਰਬ ਡਾਲਰ ਦਾ ਵਾਧਾ ਹੋਇਆ ਹੈ।
ਇਸ ਸਮੇਂ ਦੌਰਾਨ ਟੈਸਲਾ ਦੇ ਸੰਸਥਾਪਕ ਐਲਨ ਮਸਕ ਦੀ ਜਾਇਦਾਦ ਵਿਚ 3.15 ਲੱਖ ਕਰੋੜ ਰੁਪਏ ਯਾਨੀ 42.1 ਅਰਬ ਡਾਲਰ ਦਾ ਵਾਧਾ ਹੋਇਆ ਹੈ। ਟੈਸਲਾ ਦੇ ਸ਼ੇਅਰਾਂ ਦੇ ਵਾਧੇ ਨਾਲ ਮਸਕ ਨੂੰ ਫਾਇਦਾ ਹੋਇਆ ਹੈ। ਇਸ ਦੇ ਨਾਲ ਹੀ ਟੇਸਲਾ, ਟੋਯੋਟਾ ਨੂੰ ਪਛਾੜਦਿਆਂ ਵਿਸ਼ਵ ਦੀ ਸਭ ਤੋਂ ਕੀਮਤੀ ਆਟੋ ਕੰਪਨੀ ਬਣ ਗਈ ਹੈ। ਟੇਸਲਾ ਇਲੈਕਟ੍ਰਿਕ ਕਾਰਾਂ ਦਾ ਨਿਰਮਾਣ ਕਰਦਾ ਹੈ।

ਟਾਪ 10 ਵਿਚੋਂ 7 ਕੰਪਨੀਆਂ ਤਕਨਾਲੋਜੀ ਨਾਲ ਸੰਬੰਧਿਤ

ਦੱਸ ਦੇਈਏ ਕਿ ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚੋਂ 7 ਤਕਨਾਲੋਜੀ ਸੈਕਟਰ ਦੀਆਂ ਹਨ ਅਤੇ ਉਨ੍ਹਾਂ ਦੀ ਕੁਲ ਸੰਪਤੀ 49.95 ਲੱਖ ਕਰੋੜ ਰੁਪਏ ਯਾਨੀ 666 ਅਰਬ ਡਾਲਰ ਹੈ। ਇਸ ਸਾਲ ਉਨ੍ਹਾਂ ਦੀ ਕੁੱਲ ਜਾਇਦਾਦ 11 ਲੱਖ ਕਰੋੜ ਰੁਪਏ ਜਾਂ 147 ਅਰਬ ਡਾਲਰ ਵਧੀ ਹੈ।

ਇਹ ਵੀ ਪੜ੍ਹੋ: ਸਿਰਫ਼ 70 ਹਜ਼ਾਰ ਰੁਪਏ ਵਿਚ 25 ਸਾਲਾਂ ਲਈ ਪਾਓ ਮੁਫ਼ਤ ਬਿਜਲੀ, ਨਾਲੋ-ਨਾਲ ਪੈਸਾ ਵੀ ਕਮਾਓ

ਇਹ ਵੀ ਪੜ੍ਹੋ :  Yes Bank ਦੀ ਅਨਿਲ ਅੰਬਾਨੀ ਸਮੂਹ 'ਤੇ ਵੱਡੀ ਕਾਰਵਾਈ, ਕਬਜ਼ੇ 'ਚ ਲਿਆ ਮੁੱਖ ਦਫ਼ਤਰ
 


Harinder Kaur

Content Editor

Related News