ਇਹ ਹਨ ਦੁਨੀਆ ਦੀਆਂ ਸਭ ਤੋਂ ਤੇਜ਼ ਗ੍ਰੋਥ ਕਰਨ ਵਾਲੀ ਕੰਪਨੀਆਂ, ਸੂਚੀ ’ਚ ਭਾਰਤ ਦੀ ਇਕ ਵੀ ਕੰਪਨੀ ਨਹੀਂ

08/30/2019 1:03:31 PM

ਮੁੰਬਈ — ਜਦੋਂ ਵੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦਾ ਜ਼ਿਕਰ ਹੁੰਦਾ ਹੈ ਤਾਂ ਐਮਾਜ਼ੋਨ, ਵਾਲਮਾਰਟ ਅਤੇ ਐਪਲ ਵਰਗੀਆਂ ਕੰਪਨੀਆਂ ਦੇ ਨਾਂ ਹੀ ਮੂੰਹ ’ਚ ਆਉਂਦੇ ਹਨ। ਪਰ ਹੁਣ ਇਨ੍ਹਾਂ ਵਿਚੋਂ ਕੋਈ ਵੀ ਇਸ ਸਮੇਂ ਦੁਨੀਆ ਦੀ ਸਭ ਤੋਂ ਤੇਜ਼ ਗ੍ਰੋਥ ਹਾਸਲ ਕਰ ਰਹੀ ਕੰਪਨੀ ਨਹੀਂ ਰਹੀ ਹੈ। ਮੌਜੂਦਾ ਸਮੇਂ ਇਸ ਦਾ ਸਿਹਰਾ ਬੱਝਦਾ ਹੈ ਚੀਨ ਦੀ ਕੰਪਨੀ ਸੋਸ਼ਲ ਮੀਡੀਆ ਕੰਪਨੀ ਮੋਮੋ ਦੇ ਸਿਰ।

ਇਹ ਜਾਣਕਾਰੀ ਫਾਰਚਿਊਨ ਦੀ ‘100 ਫਾਸਟੈਸਟ ਗ੍ਰੋਇੰਗ ਕੰਪਨੀ’ ਨਾਂ ਦੀ ਸੂਚੀ ’ਚ ਸਾਹਮਣੇ ਆਈ ਹੈ। ਚੀਨ ਦੇ ਆਨਲਾਈਨ ਗੇਮ ਫਰਮ ਨੇਟ ਇਜ਼ ਦੇ ਐਡੀਟਰ ਰਹੇ ਟੈਂਗ ਯਾਨ ਨੇ 2011 ’ਚ ਮੋਮੋ ਦੀ ਸ਼ੁਰੂਆਤ ਕੀਤੀ ਸੀ। ਤਿੰਨ ਸਾਲ ’ਚਹੀ ਇਹ ਲਿਸਟਿਡ ਕੰਪਨੀ ਬਣ ਗਈ। ਕੰਪਨੀ ਦਾ ਮੌਜੂਦਾ ਮਾਰਕਿਟ 688 ਕਰੋੜ ਡਾਲਰ(ਕਰੀਬ 50 ਹਜ਼ਾਰ ਕਰੋੜ ਰੁਪਏ) ਹੈ। ਕੰਪਨੀ ਨੇ ਇਸ ਸਾਲ ਦੀ ਦੂਜੀ ਤਿਮਾਹੀ ’ਚ 60.49 ਕਰੋੜ ਡਾਲਰ(4.3 ਹਜ਼ਾਰ ਕਰੋੜ ਰੁਪਏ) ਦਾ ਰੈਵੇਨਿਊ ਹਾਸਲ ਕੀਤਾ ਹੈ। ਇਹ ਪਿਛਲੇ ਸਾਲ ਦੀ ਇਸੇ ਤਿਮਾਹੀ ਦੀ ਤੁਲਨਾ ’ਚ 32 ਫੀਸਦੀ ਜ਼ਿਆਦਾ ਹੈ। ਰੈਵੇਨਿਊ ਦਾ 75 ਫੀਸਦੀ ਹਿੱਸਾ ਕੰਪਨੀ ਦੀ ਵੀਡੀਓ ਸਟ੍ਰੀਮਿੰਗ ਸਰਵਿਸ ਤੋਂ ਆਇਆ ਹੈ। 

ਦੂਜਾ ਸਥਾਨ ਹਾਸਲ ਕਰਨ ਵਾਲੀ ਕੰਪਨੀ

ਦੂਜੇ ਸਥਾਨ ’ਤੇ ਅਮਰੀਕੀ ਕੰਪਨੀ ਟੈਕਸਾਸ ਪੈਸਿਫਿਕ ਲੈਂਡ ਟਰੱਸਟ ਹੈ। 131 ਸਾਲ ਪੁਰਾਣੀ ਇਸ ਕੰਪਨੀ ਦੇ ਕੋਲ ਅਮਰੀਕਾ ਸਮੇਤ 18 ਵੱਖ-ਵੱਖ ਦੇਸ਼ਾਂ ’ਚ 8.8 ਲੱਖ ਏਕੜ ਜ਼ਮੀਨ ਹੈ। ਇਹ ਕੰਪਨੀ ਲੈਂਡ ਮੈਨੇਜਮੈਂਟ ਆਇਲ ਐਂਡ ਗੈਸ ਰਿਐਲਿਟੀ , ਲੀਜ਼ ਆਦਿ ਗਤੀਵਿਧਿਆਂ ਤੋਂ ਆਮਦਨ ਹਾਸਲ ਕਰਦੀ ਹੈ। ਇਸ ਦੀ ਨੈੱਟ ਵਰਥ 488 ਕੋਰੜ ਡਾਲਰ(ਕਰੀਬ 35 ਹਜ਼ਾਰ ਕਰੋੜ ਰੁਪਏ) ਹੈ। ਇਹ ਕੰਪਨੀਆਂ ਮਾਰਕਿਟ ਕੈਪ ਅਤੇ ਨੈੱਟਵਰਥ ਦੇ ਮਾਮਲੇ ’ਚ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਦੇ ਅੱਗੇ ਨਹੀਂ ਠਹਿਰਦੀ ਹੈ। ਪਰ ਗ੍ਰੋਥ ਹਾਸਲ ਕਰਨ ਦੇ ਮਾਮਲੇ ’ਚ ਇਹ ਸਭ ਤੋਂ ਅੱਗੇ ਹੈ। 

ਤੀਜਾ ਸਥਾਨ ਹਾਸਲ ਕਰਨ ਵਾਲੀ ਕੰਪਨੀ

ਤੀਜੇ ਸਥਾਨ ’ਤੇ ਆਈ ਕੰਪਨੀ ਬਾਰੇ ਵੀ ਜ਼ਿਆਦਾਤਰ ਲੋਕਾਂ ਨੂੰ ਜਾਣਕਾਰੀ ਨਹੀਂ ਹੈ। ਇਹ ਹੈ ਮਾਈ¬ਕ੍ਰੋਨ ਤਕਨਾਲੋਜੀ। 40 ਸਾਲ ਪਹਿਲਾਂ ਸ਼ੁਰੂ ਹੋਈ ਮਾਈ¬ਕ੍ਰੋਨ ਤਕਨਾਲੋਜੀ ਕੰਪਿਊਟਰ ਮੈਮੋਰੀ ਅਤੇ ਡਾਟਾ ਸਟੋਰੇਜ ਉਤਪਾਦਾਂ ਦਾ ਕੰਮ ਕਰਦੀ ਹੈ। ਇਸ ਦਾ ਮਾਰਕਿਟ ਕੈਪ ਕਰੀਬ 3.2 ਲੱਖ ਕਰੋੜ ਰੁਪਏ ਹੈ। ਕੰਪਨੀ ਨੇ ਹੁਣੇ ਜਿਹੇ ਹੀ 1 ਟੈਰਾਬਾਈਟ ਸਟੋਰੇਜ ਵਾਲੇ ਪਹਿਲੇ ਮਾਈ¬ਕ੍ਰੋ ਐਸ.ਡੀ. ਕਾਰਡ ਦਾ ਐਲਾਨ ਕੀਤਾ ਹੈ। ਸੂਚੀ ’ਚ ਕਿਸੇ ਵੀ ਭਾਰਤੀ ਕੰਪਨੀ ਦਾ ਨਾਂ ਨਹੀਂ ਹੈ। 

ਦੁਨੀਆ ਦੀਆਂ ਟਾਪ 10 ਫਾਸਟੈਸਟ ਗ੍ਰੋਇੰਗ ਕੰਪਨੀਆਂ

ਮੋਮੋ                                  ਸੋਸ਼ਲ ਮੀਡੀਆ
ਟੌਕਸਾਸ ਪੈਸੇਫਿਕ                   ਰਿਐਲਿਟੀ
ਮਾਈ¬ਕ੍ਰੋਨ                        ਤਕਨਾਲੋਜੀ
ਕਾਰਸੈਪਟ                           ਹੈੱਲਥ ਕੇਅਰ
ਨੈੱਟਫਲਿੱਕਸ                       ਸਟ੍ਰੀਮਿੰਗ
ਪੇਕਾਮ                                ਫਿਨਟੇਕ
ਐਨਵੀਡੀਆ                         ਤਕਨਾਲੋਜੀ
ਨੈੱਕਸਟਾਰ                      ਮੀਡੀਆ ਟੈਲੀਕਾਮ
ਟ੍ਰਾਇਟਨ ਫੇ੍ਰਟ                 ਲੀਜਿੰਗ
ਐਸ.ਐਸ. ਐਂਡ.ਸੀ.                ਫਿਨਟੈਕ 


Related News