ਇਹ ਹਨ ਦੁਬਈ ਦੇ ਸੋਹਣੇ ਸਥਾਨ, ਜਿੱਥੇ ਘੁੰਮਣਾ ਚਾਹੁੰਦਾ ਹੈ ਹਰ ਕੋਈ, ਦੇਖੋ ਤਸਵੀਰਾਂ

07/23/2017 4:02:37 PM

ਦੁਬਈ— ਉੱਚੀਆਂ ਇਮਾਰਤਾਂ, ਵੱਡੇ ਸ਼ਾਪਿੰਗ ਕੰਪਲੈਕਸ, ਘੁੰਮਣ-ਫਿਰਨ ਅਤੇ ਕੰਮਕਾਰ ਦੇ ਲਿਹਾਜ ਨਾਲ ਦੁਬਈ ਭਾਰਤੀਆਂ 'ਚ ਕਾਫੀ ਪ੍ਰਸਿੱਧ ਹੈ। ਲਗਭਗ 2.4 ਮਿਲੀਅਨ ਭਾਰਤੀ ਸੰਯੁਕਤ ਅਰਬ ਅਮੀਰਾਤ 'ਚ ਰਹਿੰਦੇ ਹਨ। ਜਾਇਦਾਦ ਖਰੀਦਣ ਦੇ ਮਾਮਲੇ 'ਚ ਵੀ ਭਾਰਤੀ ਸਭ ਤੋਂ ਮੋਹਰੀ ਹਨ। ਸਾਲ 2015 'ਚ ਦੁਬਈ ਪ੍ਰਾਪਰਟੀ ਬਾਜ਼ਾਰ 'ਚ ਭਾਰਤੀਆਂ ਨੇ ਕੁੱਲ 20 ਅਰਬ ਦਿਰਹਾਮ ਦਾ ਨਿਵੇਸ਼ ਕੀਤਾ ਸੀ। ਯੂ. ਏ. ਈ. 'ਚ ਬਹੁਤ ਸਖਤ ਕਾਨੂੰਨ ਹਨ। ਅਜਿਹੇ 'ਚ ਜੇਕਰ ਤੁਸੀਂ ਕੋਈ ਵੱਡੀ ਗਲਤੀ ਕਰਦੇ ਹੋ ਤਾਂ ਤੁਹਾਡਾ ਦੁਬਾਰਾ ਦੁਬਈ ਜਾਣਾ ਮੁਸ਼ਕਿਲ ਹੋ ਸਕਦਾ ਹੈ। 


ਯੂ. ਏ. ਈ. ਦੀ ਕਰੰਸੀ ਦਿਰਹਾਮ ਹੈ। ਇਕ ਦਿਰਹਾਮ 17.43 ਰੁਪਏ ਦੇ ਬਰਾਬਰ ਹੈ ਯਾਨੀ ਭਾਰਤੀ ਕਰੰਸੀ ਨਾਲੋਂ ਦਿਰਹਾਮ ਲਗਭਗ 17 ਗੁਣਾ ਮਜ਼ਬੂਤ ਹੈ। ਦੁਬਈ ਯੂ. ਏ. ਈ. ਦਾ ਸਭ ਤੋਂ ਵੱਡਾ ਅਤੇ ਸੰਘਣੀ ਆਬਾਦੀ ਵਾਲਾ ਸ਼ਹਿਰ ਹੈ। ਸਾਲ 2012 'ਚ ਦੁਬਈ ਦੁਨੀਆ ਦਾ ਸਭ ਤੋਂ ਮਹਿੰਗਾ 22ਵਾਂ ਸ਼ਹਿਰ ਰਿਹਾ ਸੀ। ਘੁੰਮਣ ਜਾਣ ਅਤੇ ਸ਼ਾਪਿੰਗ ਦੇ ਲਿਹਾਜ ਨਾਲ ਦੁਬਈ ਦੁਨੀਆ ਦੇ ਪ੍ਰਸਿੱਧ ਸਥਾਨਾਂ 'ਚੋਂ ਇਕ ਹੈ। ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਸਭ ਨੂੰ ਆਪਣੇ ਵੱਲ ਆਕਰਸ਼ਤ ਕਰਦੀ ਹੈ। ਇਸ ਇਮਾਰਤ 'ਚ ਕੁੱਲ 163 ਮੰਜ਼ਿਲਾਂ ਹਨ।


'ਦਿ ਦੁਬਈ ਮਾਲ' ਇੱਥੇ ਬਹੁਤ ਹੀ ਪ੍ਰਸਿੱਥ ਸ਼ਾਪਿੰਗ ਮਾਲ ਹੈ ਅਤੇ ਖੇਤਰਫਲ ਦੇ ਲਿਹਾਜ ਨਾਲ ਇਹ ਦੁਨੀਆ ਦਾ ਸਭ ਤੋਂ ਵੱਡਾ ਮਾਲ ਹੈ। 

ਇਸ ਦੇ ਇਲਾਵਾ ਦੁਬਈ 'ਚ ਸ਼ਿਵ ਅਤੇ ਕ੍ਰਿਸ਼ਨ ਮੰਦਰ ਵੀ ਹੈ। ਇਹ ਮੰਦਰ ਦੁਬਈ ਕ੍ਰੀਕ ਦੇ ਪੱਛਮੀ 'ਚ ਬਰ ਦੁਬਈ 'ਚ ਸਥਿਤ ਹੈ।