ਇੱਥੇ ਬਿਜਲੀ ਨਾਲ ਚੱਲਣਗੀਆਂ ਕਾਰਾਂ, ਪੈਟਰੋਲ-ਡੀਜ਼ਲ ਦੀ ਨਹੀਂ ਹੋਵੇਗੀ ਜ਼ਰੂਰਤ

07/27/2017 3:49:20 PM

ਲੰਦਨ—ਬ੍ਰਿਟੇਨ ਦੀ ਸਰਕਾਰ ਇਹ ਘੋਸ਼ਣਾ ਕਰ ਸਕਦੀ ਹੈ ਕਿ 2040 ਤੋਂ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਕਾਰਾਂ 'ਤੇ ਪੂਰੀ ਤਰ੍ਹਾਂ ਪ੍ਰਤੀਬੰਧ ਲਗ ਜਾਵੇਗਾ। ਹਵਾ ਪ੍ਰਦੂਸ਼ਣ ਨੂੰ ਸਾਫ ਕਰਨ ਦੀ ਯੋਜਨਾ ਦੇ ਤਹਿਤ ਬ੍ਰਿਟੇਨ 'ਚ 2040 ਦੇ ਬਾਅਦ ਸਿਰਫ ਬਿਜਲੀ ਤੋਂ ਚੱਲਣ ਵਾਲੀਆਂ ਕਾਰਾਂ ਨੂੰ ਹੀ ਵੇਚਣ ਦੀ ਆਗਿਆ ਹੋਵੇਗੀ। ਇਸ ਨਾਲ ਪਹਿਲਾ ਫਰਾਂਸ ਵੀ ਇਸ ਮਹੀਨੇ ਇਸ ਤਰ੍ਹਾਂ ਦਾ ਫੈਸਲਾ ਕਰ ਚੁੱਕਿਆ ਹੈ।
ਫਰਾਂਸ ਦੇ ਪਰਿਵਰਤਨ ਮੰਤਰੀ ਨਿਕੋਲਸ ਉਲੋ ਨੇ ਜੀਵਾਸ਼ਕ ਇਧਨ ਨਾਲ ਚੱਲਣ ਵਾਲੀਆਂ ਗੱਡੀਆਂ 'ਤੇ ਪ੍ਰਤੀਬੰਧ ਦੀ ਘੋਸ਼ਣਾ ਨੂੰ ਪੈਰਿਸ ਪਰਿਵਰਤਨ ਸਮਝੋਤੇ ਦੇ ਪ੍ਰਤੀ ਫਰਾਂਸ ਦੀ ਨਵੀਂ ਪ੍ਰਤੀਵੱਧਤਾ ਦੱਸਿਆ ਹੈ। ਇਸ ਸੰਬੰਧੀ ਆਪਣੀ ਪ੍ਰਤੀਕਿਰਿਆ ਦੇਣ ਦੇ ਲਈ ਬ੍ਰਿਟੇਨ ਨੇ ਵਾਤਾਵਰਨ ਮੰਤਰਾਲੇ 'ਚ ਕੋਈ ਮੌਜੂਦ ਨਹੀਂ ਸੀ। ਪੈਟਰੋਲ ਜਾਂ ਡੀਜ਼ਲ ਇੰਜਨ ਦੇ ਨਾਲ ਮਿਲ ਕੇ ਇਲੈਕਿਟ੍ਰਕ ਮੋਟਰ ਵਾਲੇ ਨਵੇਂ ਹਾਈਬ੍ਰਿਡ ਵਾਹਨਾਂ ਦੀ ਵਿਕਰੀ 'ਤੇ ਵੀ ਰੋਕ ਲਗਾ ਦਿੱਤੀ ਜਾਵੇਗੀ।