ਸਾਲ 2020 ’ਚ ਬਣਨ ਵਾਲੀਆਂ ਮਾਰੂਤੀ ਸੁਜ਼ੂਕੀ ਕਾਰਾਂ ’ਚ ਨਹੀਂ ਹੋਵੇਗਾ ਕੋਈ ਬਦਲਾਅ

01/07/2020 11:20:01 PM

ਨਵੀਂ ਦਿੱਲੀ (ਇੰਟ.)-ਮਾਰੂਤੀ ਸੁਜ਼ੂਕੀ ਦੀਆਂ ਸਾਲ 2020 ’ਚ ਬਣਨ ਵਾਲੀਆਂ ਕਾਰਾਂ ’ਚ ਕੋਈ ਵੀ ਬਦਲਾਅ ਨਹੀਂ ਹੋਣ ਜਾ ਰਿਹਾ ਹੈ। ਦਰਅਸਲ 10 ਜਨਵਰੀ ਨੂੰ ਡੀਲਰਾਂ ਕੋਲ ਸਾਲ 2020 ਮੈਨੂਫੈਕਚਰਿੰਗ ਵਾਲੀਆਂ ਕਾਰਾਂ ਪੁੱਜਣੀਆਂ ਸ਼ੁਰੂ ਹੋ ਜਾਣਗੀਆਂ, ਜਿਸ ਕਾਰਣ ਗਾਹਕ ਸਾਲ 2019 ’ਚ ਬਣੀ ਕਾਰ ਖਰੀਦਣ ਤੋਂ ਬਚ ਰਹੇ ਹਨ। ਅਜਿਹੀਆਂ ਖਬਰਾਂ ਹਨ ਕਿ ਨਵੀਂ ਮੈਨੂਫੈਕਚਰਿੰਗ ਵਾਲੀ ਕਾਰ ’ਚ ਕੁਝ ਬਦਲਾਅ ਹੋ ਸਕਦਾ ਹੈ। ਹਾਲਾਂਕਿ ਕੰਪਨੀ ਦੇ ਸੂਤਰਾਂ ਮੁਤਾਬਕ ਅਜਿਹਾ ਕੋਈ ਬਦਲਾਅ ਨਹੀਂ ਹੋਣ ਜਾ ਰਿਹਾ ਹੈ।

ਛੇਤੀ ਵਧਣਗੇ ਕਾਰਾਂ ਦੇ ਮੁੱਲ

ਕੰਪਨੀ ਦੀ ਮੰਨੀਏ ਤਾਂ ਉਸ ਦੀਆਂ ਬੀ. ਐੱਸ.-6 ਵਾਲੀਆਂ ਕਾਰਾਂ ਐੱਸ-ਪ੍ਰੈਸੋ, ਬਲੇਨੋ, ਡਿਜ਼ਾਇਰ, ਸਵਿਫਟ, ਆਲਟੋ, ਵੈਗਨ ਆਰ, ਅਰਟਿਗਾ ਅਤੇ ਐਕਸ ਐੱਲ-6 ਮਾਰਕੀਟ ’ਚ ਮੌਜੂਦ ਹਨ। ਬਾਕੀ ਹੋਰ ਬੀ. ਐੱਸ.-4 ਇਮੀਸ਼ਨ ਨਾਰਮਸ ਵਾਲੀਆਂ ਕਾਰਾਂ ਮਾਰਚ 2020 ਤੱਕ ਆਉਂਦੀਆਂ ਰਹਿਣਗੀਆਂ। ਕੰਪਨੀ ਨੇ ਮਾਰੂਤੀ ਸੁਜ਼ੂਕੀ ਦੇ ਮੁੱਲ 1 ਜਨਵਰੀ 2020 ਤੋਂ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਇਹ ਨਹੀਂ ਦੱਸਿਆ ਹੈ ਕਿ ਇਹ ਮੁੱਲ ਕਿੰਨੇ ਵਧਣਗੇ। ਕੰਪਨੀ ਦੇ ਸੂਤਰਾਂ ਮੁਤਾਬਕ 10 ਜਨਵਰੀ ਤੱਕ ਵਧੇ ਮੁੱਲ ਦਾ ਐਲਾਨ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੀਆ ਮੋਟਰਸ ਨੇ ਸੇਲਟਾਸ ਕਾਰ ਦੀ ਕੀਮਤ ’ਚ 35,000 ਰੁਪਏ ਦਾ ਵਾਧਾ ਕੀਤਾ ਹੈ।


Karan Kumar

Content Editor

Related News