ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ''ਚ ਧਨ ਦੀ ਕੋਈ ਸਮੱਸਿਆ ਨਹੀਂ

02/16/2018 2:08:59 PM

ਰਾਏਪੁਰ—ਛੱਤੀਸਗੜ੍ਹ ਦੇ ਪੰਚਾਇਤ ਅਤੇ ਪੇਂਡੂ ਵਿਕਾਸ ਮੰਤਰੀ ਅਜੇ ਚੰਦਰਾਕਰ ਨੇ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਦੇ ਤਹਿਤ ਧਨ ਦੀ ਕਮੀ ਦੀਆਂ ਸ਼ਿਕਾਇਤਾਂ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਇਸ ਯੋਜਨਾ 'ਚ ਧਨ ਦੀ ਸਮੱਸਿਆ ਨਹੀਂ ਹੈ। ਚੰਦਰਾਕਰ ਨੇ ਕਿਹਾ ਕਿ ਲਾਭਾਰਥੀ ਜਿੰਨਾ ਨਿਰਮਾਣ ਕਰਦੇ ਹਨ ਓਨੀ ਰਾਸ਼ੀ ਉਨ੍ਹਾਂ ਦੇ ਖਾਤੇ 'ਚ ਸਿੱਧੇ ਚਲੀ ਜਾਂਦੀ ਹੈ।  
ਉਨ੍ਹਾਂ ਦੱਸਿਆ ਕਿ 2011 ਦੀ ਸਰਵੇ ਸੂਚੀ ਮੁਤਾਬਕ ਇਕ ਕਮਰੇ ਦੇ 10 ਲੱਖ ਅਤੇ ਦੋ ਕਮਰੇ ਦੇ 09 ਲੱਖ 42 ਹਜ਼ਾਰ ਰਿਹਾਇਸ਼ਾਂ ਦਾ ਨਿਰਮਾਣ ਹੁੰਦਾ ਹੈ। ਬਲਾਕ ਦੇ ਸੀ.ਈ.ਓ. ਦੇ ਕੋਲ ਪੂਰੀ ਰਾਸ਼ੀ ਹੋਣੀ ਚਾਹੀਦੀ। ਚੰਦਰਾਕਰ ਨੇ ਕਿਹਾ ਕਿ ਸੂਬਾ ਸਰਕਾਰ ਖੁਦ ਹੀ ਚੌਕਸ ਹੈ ਅਤੇ ਇਸ ਲਈ ਉਸ ਨੇ ਪੇਂਡੂ ਰਿਹਾਇਸ਼ ਨਿਗਮ ਬਣਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਯੋਜਨਾ ਨੂੰ ਬਹੁਤ ਮਹੱਤਵਪੂਰਨ ਦੱਸਦੇ ਹੋਏ ਕਿਹਾ ਕਿ ਸੂਬਾ ਸਰਕਾਰ ਨੇ 2022 ਤੱਕ ਸਾਰਿਆਂ ਨੂੰ ਰਿਹਾਇਸ਼ ਮੁਹੱਈਆਂ ਕਰਵਾਉਣ ਦਾ ਟੀਚਾ ਤੈਅ ਕੀਤਾ ਹੈ।