ਜੇਕਰ ਤੁਹਾਨੂੰ ਵੀ ਹੈ ਬੈਂਕ 'ਚ ਕੋਈ ਕੰਮ ਤਾਂ ਪਹਿਲਾਂ ਜਾਣੋ ਜਨਵਰੀ ਮਹੀਨੇ ਕਿਸ ਦਿਨ ਬੰਦ ਰਹਿਣਗੇ ਬੈਂਕ

01/01/2021 6:01:18 PM

ਬਿਜ਼ਨੈੱਸ ਡੈਸਕ: ਜੇਕਰ ਤੁਹਾਨੂੰ ਬੈਂਕ ਦਾ ਕੋਈ ਜ਼ਰੂਰੀ ਕੰਮ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਸਾਬਿਤ ਹੋ ਸਕਦੀ ਹੈ। ਇਸ ਵਾਰ ਜਨਵਰੀ ਦੇ ਮਹੀਨੇ ’ਚ ਦੇਸ਼ ’ਚ ਵੱਖ-ਵੱਖ ਸਥਾਨਾਂ ਨੂੰ ਮਿਲਾ ਕੇ ਕੁੱਲ 15 ਦਿਨ ਬੈਂਕਾਂ ਦੀ ਛੁੱਟੀ ਰਹਿਣ ਵਾਲੀ ਹੈ। 


ਜੇਕਰ ਨਵੇਂ ਸਾਲ ’ਤੇ ਜਨਵਰੀ ਦੇ ਮਹੀਨੇ ’ਚ ਤੁਹਾਨੂੰ ਬੈਂਕਾਂ ਦੇ ਜ਼ਰੂਰੀ ਕੰਮ ਨਿਪਟਾਉਣੇ ਹਨ ਤਾਂ ਬੈਂਕਾਂ ਦੀਆਂ ਛੁੱਟੀਆਂ ਦੇ ਬਾਰੇ ’ਚ ਵੀ ਜਾਣਕਾਰੀ ਰੱਖਣੀ ਬੇਹੱਦ ਜ਼ਰੂਰੀ ਹੈ। ਅਜਿਹੇ ’ਚ ਆਪਣੇ ਬੈਂਕਾਂ ਦੇ ਕੰਮ ਨੂੰ ਸਮਾਂ ਰਹਿੰਦੇ ਨਿਪਟਾਉਣ ’ਚ ਸਮਝਕਾਰੀ ਰਹੇਗੀ ਨਹੀਂ ਤਾਂ ਬੈਂਕਾਂ ਦੀ ਛੁੱਟੀ ਦੇ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਦੇਖਦੇ ਹਾਂ ਇਨ੍ਹਾਂ ਛੁੱਟੀਆਂ ਦੀ ਲਿਸਟ...


ਆਰ.ਬੀ.ਆਈ. ਦੀ ਵੈੱਬਸਾਈਟ ’ਤੇ ਉਪਲੱਬਧ ਜਾਣਕਾਰੀ ਮੁਤਾਬਕ ਜਨਵਰੀ ਮਹੀਨੇ ’ਚ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਬੈਂਕਾਂ ਦੇ ਲਈ 10 ਛੁੱਟੀਆਂ ਨਿਰਧਾਰਿਤ ਕੀਤੀਆਂ ਗਈਆਂ ਹਨ। ਇਹ ਸਾਰੀਆਂ ਛੁੱਟੀਆਂ 1,2,14,15,16,20,23,25 ਅਤੇ 26 ਤਾਰੀਕਾਂ ਨੂੰ ਹਨ। 


3 ਜਨਵਰੀ, 10 ਜਨਵਰੀ, 17 ਜਨਵਰੀ, 24 ਜਨਵਰੀ ਅਤੇ 31 ਜਨਵਰੀ ਨੂੰ ਐਤਵਾਰ ਹੈ। ਇਸ ਲਈ ਇਨੀਂ ਦਿਨੀਂ ਸਾਰੇ ਸੂਬਿਆਂ ’ਚ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ 9 ਜਨਵਰੀ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਹੈ ਅਤੇ 23 ਜਨਵਰੀ ਨੂੰ ਚੌਥਾ ਸ਼ਨੀਵਾਰ ਹੈ। ਇਸ ਲਈ ਇਨੀਂ ਦਿਨੀਂ ਵੀ ਸਾਰੇ ਸੂਬਿਆਂ ’ਚ ਬੈਂਕ ਬੰਦ ਰਹਿਣਗੇ। ਇਸ ਲਈ ਜੇਕਰ ਤੁਹਾਨੂੰ ਬੈਂਕ ਦਾ ਕੋਈ ਵੀ ਜ਼ਰੂਰੀ ਕੰਮ ਕਰਨਾ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਮਹੱਤਵਪੂਰਨ ਸਾਬਤ ਹੋ ਸਕਦੀ ਹੈ। 

Aarti dhillon

This news is Content Editor Aarti dhillon