ਫਿਰ ਸ਼ੁਰੂ ਹੋਇਆ ਪੈਟਰੋਲ-ਡੀਜ਼ਲ ਦੀ ਕੀਮਤ ’ਚ ਤੇਜ਼ੀ ਦਾ ਸਿਲਸਿਲਾ

01/10/2020 12:55:08 AM

ਨਵੀਂ ਦਿੱਲੀ (ਯੂ. ਐੱਨ. ਆਈ.)-ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਤੇਜ਼ੀ ਦਾ ਸਿਲਸਿਲਾ ਫਿਰ ਸ਼ੁਰੂ ਹੋ ਗਿਆ। ਤੇਲ ਕੰਪਨੀਆਂ ਨੇ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤੇਲ ਦੇ ਮੁੱਲ ਸਥਿਰ ਸਨ। ਉਥੇ ਹੀ 2 ਜਨਵਰੀ ਤੋਂ ਲੈ ਕੇ 7 ਜਨਵਰੀ ਤੱਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਕੀਤਾ ਗਿਆ ਸੀ। ਦਿੱਲੀ ’ਚ ਇਕ ਲਿਟਰ ਪੈਟਰੋਲ ਦੀ ਕੀਮਤ 7 ਪੈਸੇ ਵਧੀ ਹੈ। ਕੋਲਕਾਤਾ ਅਤੇ ਮੁੰਬਈ ’ਚ 6 ਅਤੇ ਚੇਨਈ ’ਚ 8 ਪੈਸੇ ਵਧੀ ਹੈ। ਇਸ ਤੋਂ ਬਾਅਦ ਇਨ੍ਹਾਂ ਸੂਬਿਆਂ ’ਚ ਪੈਟਰੋਲ ਦੀ ਕੀਮਤ ਕ੍ਰਮਵਾਰ 75.81, 78.39, 81.39 ਅਤੇ 78.77 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ ’ਚ ਇਕ ਲਿਟਰ ਡੀਜ਼ਲ ਦੀ ਕੀਮਤ 15 ਪੈਸੇ, ਕੋਲਕਾਤਾ ’ਚ 16, ਮੁੰਬਈ ’ਚ 15 ਅਤੇ ਚੇਨਈ ’ਚ 16 ਪੈਸੇ ਵਧੀ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ ਕ੍ਰਮਵਾਰ 68.94, 71.31, 72.29 ਅਤੇ 72.85 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

Karan Kumar

This news is Content Editor Karan Kumar