IRB ਇੰਫ੍ਰਾ ਦੀ ਟੋਲ ਕੁਲੈਕਸ਼ਨ 14 ਫੀਸਦੀ ਵਧ ਕੇ 365 ਕਰੋੜ ਰੁਪਏ ਹੋਈ

08/15/2023 6:06:15 PM

ਨਵੀਂ ਦਿੱਲੀ (ਭਾਸ਼ਾ) – ਆਈ. ਆਰ. ਬੀ. ਇੰਫ੍ਰਾਸਟ੍ਰਕਚਰ ਡਿਵੈੱਲਪਰਸ ਲਿਮਟਿਡ (ਆਈ. ਆਰ. ਬੀ.) ਦੀ ਟੋਲ ਕੁਲੈਕਸ਼ਨ ਜੁਲਾਈ 2023 ’ਚ 14 ਫੀਸਦੀ ਵਧ ਕੇ 365 ਕਰੋੜ ਰੁਪਏ ਰਹੀ। ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਸਾਲ ਜੁਲਾਈ ’ਚ ਟੋਲ ਕੁਲੈਕਸ਼ਨ 320 ਕਰੋੜ ਰੁਪਏ ਰਹੀ ਸੀ। ਬਿਆਨ ਮੁਤਾਬਕ 12 ਟੋਲ ’ਚੋਂ ਮਹਾਰਾਸ਼ਟਰ ਦੇ ਆਈ. ਆਰ. ਬੀ. ਐੱਮ. ਪੀ. ਐਕਸਪ੍ਰੈੱਸਵੇਅ ਪ੍ਰਾਈਵੇਟ ਲਿਮਟਿਡ ਦਾ ਕੁੱਲ ਮਾਲੀਆ ਕੁਲੈਕਸ਼ਨ ’ਚ 13.49 ਕਰੋੜ ਰੁਪਏ ਦਾ ਯੋਗਦਾਨ ਰਿਹਾ।

ਇਹ ਵੀ ਪੜ੍ਹੋ : ਡਿਜੀਟਲ ਨਿੱਜੀ ਡਾਟਾ ਸੁਰੱਖਿਆ ਬਿੱਲ ਬਣਿਆ ਐਕਟ, ਰਾਸ਼ਟਰਪਤੀ ਤੋਂ ਮਿਲੀ ਮਨਜ਼ੂਰੀ

ਆਈ. ਆਰ. ਬੀ. ਇੰਫ੍ਰਾਸਟ੍ਰਕਚਰ ਡਿਵੈੱਲਪਰਸ ਲਿਮਟਿਡ ਦੇ ਡਿਪਟੀ ਚੀਫ ਐਗਜ਼ੀਕਿਊਟਿਵ ਆਫਿਸਰ ਅਮਿਤਾਭ ਮੁਰਾਰਕਾ ਨੇ ਕਿਹਾ ਕਿ ਦੂਜੀ ਤਿਮਾਹੀ ਦੀ ਸ਼ੁਰੂਆਤ ਵੀ ਚੰਗੀ ਹੋਈ ਹੈ। ਨਹਿਰੂ ਓ. ਆਰ. ਆਰ. ’ਤੇ ਟੋਲ ਕੁਲੈਕਸ਼ਨ ਸ਼ੁਰੂ ਹੋਣ ਨਾਲ ਕੁਲੈਕਸ਼ਨ ਰਾਸ਼ੀ ਵਧੀ ਹੈ। ਆਈ. ਆਰ. ਬੀ. ਇੰਫ੍ਰਾਸਟ੍ਰਕਚਰ ਡਿਵੈੱਲਪਰਸ (ਆਈ. ਆਰ. ਬੀ. ਇੰਫ੍ਰਾ) ਲਿਮਟਿਡ ਨੇ ਹੈਦਰਾਬਾਦ ਮਹਾਨਗਰ ਵਿਕਾਸ ਅਥਾਰਿਟੀ (ਐੱਚ. ਐੱਮ. ਡੀ. ਏ.) ਨੂੰ 7380 ਕਰੋੜ ਰੁਪਏ ਦਾ ਪੇਸ਼ਗੀ ਭੁਗਤਾਨ ਕਰਨ ਦਾ 12 ਅਗਸਤ ਨੂੰ ਐਲਾਨ ਕੀਤਾ ਸੀ। ਆਈ. ਆਰ. ਬੀ. ਇੰਫ੍ਰਾਸਟ੍ਰਕਚਰ ਨੇ ਕਿਹਾ ਸੀ ਕਿ ਭੁਗਤਾਨ ਤੋਂ ਬਾਅਦ ਉਸ ਦੀ ਵਿਸ਼ੇਸ਼ ਟੀਚਾ ਕੰਪਨੀ (ਐੱਸ. ਪੀ. ਵੀ.) ਆਈ. ਆਰ. ਬੀ. ਗੋਲਕੁੰਡਾ ਐਕਸਪ੍ਰੈੱਸਵੇਅ ਪ੍ਰਾਈਵੇਟ ਲਿਮਟਿਡ ਨੇ ਹੈਦਰਾਬਾਦ ਓ. ਆਰ. ਆਰ. ਦੇ ਨਾਂ ਨਾਲ ਪ੍ਰਸਿੱਧ ਜਵਾਹਰ ਲਾਲ ਨਹਿਰੂ ਆਊਟਰ ਰਿੰਗ ਰੋਡ (ਓ. ਆਰ. ਆਰ.) ’ਤੇ ਟੋਲ ਕੁਲੈਕਸ਼ਨ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਟਮਾਟਰ ਦੇ ਬਾਅਦ ਲਸਣ ਦੀਆਂ ਵਧੀਆਂ ਕੀਮਤਾਂ, ਰਿਟੇਲ ਮਾਰਕਿਟ 'ਚ ਵਿਕ ਰਿਹਾ 178 ਰੁਪਏ ਕਿਲੋ

ਇਹ ਵੀ ਪੜ੍ਹੋ : ਨੇਪਾਲ ਤੋਂ ਟਮਾਟਰ ਅਤੇ ਅਫਰੀਕਾ ਤੋਂ ਦਾਲ , ਮਹਿੰਗਾਈ ’ਤੇ ਇੰਝ ਕਾਬੂ ਪਾਏਗੀ ਸਰਕਾਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur