ਬੈਂਕਾਂ ਨੂੰ 411 ਕਰੋੜ ਰੁਪਏ ਦਾ ਚੂਨਾ ਲਗਾ ਕੇ ਵਿਦੇਸ਼ ਭੱਜੇ ਇਹ 3 ਕਾਰੋਬਾਰੀ, CBI ਨੇ ਦਰਜ ਕੀਤੀ ਸ਼ਿਕਾਇਤ

05/09/2020 7:54:27 PM

ਨਵੀਂ ਦਿੱਲੀ-ਬ੍ਰੈਂਕ ਫ੍ਰਾਡ ਦਾ ਇਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਰਾਮ ਦੇਵ ਇੰਟਰਨੈਸ਼ਨਲ ਦੇ ਤਿੰਨ ਪ੍ਰਮੋਟਰਸ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲੇ 8 ਬੈਂਕਾਂ ਦੇ ਕੰਸਟਿਅਰਮ ਨਾਲ 411 ਕਰੋੜ ਰੁਪਏ ਦੀ ਧੋਖਾਧੜੀ ਤੋਂ ਬਾਅਦ ਦੇਸ਼ ਤੋਂ ਫਰਾਰ ਹੋ ਚੁੱਕੇ ਹਨ। ਸੀ.ਬੀ.ਆਈ. ਨੇ ਹਾਲ ਹੀ ’ਚ ਇਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਐੱਸ.ਬੀ.ਆਈ. ਦੁਆਰਾ ਇਨ੍ਹਾਂ ਵਿਰੁੱਧ ਸ਼ਿਕਾਇਤ ਕਰਜ ਕਰਵਾਏ ਜਾਣ ਤੋਂ ਪਹਿਲਾਂ ਇਹ ਦੇਸ਼ ਛੱਡ ਕੇ ਭੱਜ ਚੁੱਕੇ ਹਨ।

ਐੱਸ.ਬੀ.ਆਈ. ਨੂੰ 173 ਕਰੋੜ ਰੁਪਏ ਦਾ ਚੂਨਾ
ਸੀ.ਬੀ.ਆਈ. ਨੇ ਹਾਲ ਹੀ ’ਚ ਪੱਛਮੀ ਏਸ਼ੀਆਈ ਦੇਸ਼ਾਂ ਅਤੇ ਯੂਰਪੀਅਨ ਦੇਸ਼ਾਂ ਨੂੰ ਬਾਸਮਤੀ ਚਾਵਲ ਦਾ ਨਿਰਯਾਤ ਕਰਨ ਵਾਲੀ ਕੰਪਨੀ ਅਤੇ ਉਨ੍ਹਾਂ ਦੇ ਨਿਰਦੇਸ਼ਕ ਨਰੇਸ਼ ਕੁਮਾਰ, ਸੁਰੇਸ਼ ਕੁਮਾਰ ਅਤੇ ਸੰਗੀਤਾ ਵਿਰੁੱਧ ਐੱਸ.ਬੀ.ਆਈ. ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਸੀ। ਐੱਸ.ਬੀ.ਆਈ. ਨੇ ਦੋਸ਼ ਲਗਾਇਆ ਹੈ ਕਿ ਇਨ੍ਹਾਂ ਲੋਕਾਂ ਨੇ ਉਸ ਨੂੰ 173 ਕਰੋੜ ਰੁਪਏ ਦਾ ਚੂਨਾ ਲਗਾਇਆ ਹੈ।

ਐੱਸ.ਬੀ.ਆਈ. ਨੇ ਸ਼ਿਕਾਇਤ ’ਚ ਕਿਹਾ ਕਿ ਕੰਪਨੀ ਦੀ ਕਰਨਾਲ ਜ਼ਿਲੇ ’ਚ ਤਿੰਨ ਚਾਵਲ ਮੀਲਾਂ ਅਤੇ ਗ੍ਰੇਡਿੰਗ ਇਕਾਈਆਂ ਹਨ। ਕੰਪਨੀ ਨੇ ਵਪਾਰ ਲਈ ਸਾਊਦੀ ਅਰਬ ਅਤੇ ਦੁਬਈ ’ਚ ਦਫਤਰ ਵੀ ਖੋਲੇ ਹਨ। ਐੱਸ.ਬੀ.ਆਈ. ਤੋਂ ਇਲਾਵਾ ਕੰਪਨੀ ਨੂੰ ਲੋਨ ਦੇਣ ਵਾਲੇ ਬੈਂਕਾਂ ’ਚ ਕੈਨਰਾ ਬੈਂਕ, ਯੂਨੀਅਨ ਬੈਂਕ ਆਫ ਇੰਡੀਆ, ਆਈ.ਡੀ.ਬੀ.ਆਈ., ਸਟ੍ਰੈਂਰਲ ਬੈਂਕ ਆਫ ਇੰਡੀਆ ਅਤੇ ਕਾਰਪੋਰੇਸ਼ਨ ਬੈਂਕ ਸ਼ਾਮਲ ਹਨ।

ਲਾਕਡਾਊਨ ਕਾਰਣ ਫਿਲਹਾਲ ਛਾਪੇਮਾਰੀ ਦੀ ਕਾਰਵਾਈ ਨਹੀਂ
ਸੀ.ਬੀ.ਆਈ. ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਣ ਲਾਗੂ ਲਾਕਡਾਊਨ ਦੇ ਚੱਲਦੇ ਅਜੇ ਤਕ ਇਸ ਮਾਮਲੇ ’ਚ ਛਾਪੇਮਾਰੀ ਦੀ ਕਾਰਵਾਈ ਨਹੀਂ ਕੀਤੀ ਗਈ ਹੈ। ਜਾਂਚ ਏਜੰਸੀ ਇਸ ਮਾਮਲੇ ’ਚ ਦੋਸ਼ੀਆਂ ਨੂੰ ਸੰਮਨ ਦੀ ਪ੍ਰਕਿਰਿਆ ਸ਼ੁਰੂ ਕਰੇਗੀ। ਅਧਿਕਾਰੀਆਂ ਨੇ ਕਿਹਾ ਕਿ ਜੇਕਰ ਦੋਸ਼ੀ ਜਾਂਚ ’ਚ ਸ਼ਾਮਲ ਨਹੀਂ ਹੁੰਦੇ ਤਾਂ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 


Karan Kumar

Content Editor

Related News