ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਮ ਦਾ ਕਾਰਜਕਾਲ 1 ਸਾਲ ਲਈ ਵਧਿਆ

09/23/2017 2:05:39 PM

ਨਵੀਂ ਦਿੱਲੀ— ਵਿੱਤ ਮੰਤਰਾਲੇ ਨੇ ਭਾਰਤ ਦੇ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਮ ਦਾ ਕਾਰਜਕਾਲ ਇਕ ਸਾਲ ਹੋਰ ਵਧਾ ਦਿੱਤਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵਿੱਤ ਮੰਤਰਾਲੇ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ ਕਿ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਮ ਅਸਤੀਫਾ ਦੇ ਦੇਣਗੇ। ਸੁਬਰਾਮਣੀਅਮ ਨੂੰ ਮੁੱਖ ਆਰਥਿਕ ਸਲਾਹਕਾਰ ਦੇ ਤੌਰ 'ਤੇ ਤਿੰਨ ਸਾਲਾਂ ਦੀ ਮਿਆਦ ਲਈ 16 ਅਕਤੂਬਰ 2014 ਨੂੰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦਾ ਕਾਰਜਕਾਲ 16 ਅਕਤੂਬਰ 2017 ਨੂੰ ਪੂਰਾ ਹੋ ਰਿਹਾ ਸੀ, ਜਿਸ ਨੂੰ ਹੁਣ ਇਕ ਸਾਲ ਹੋਰ ਵਧਾ ਦਿੱਤਾ ਗਿਆ ਹੈ। ਹੁਣ ਉਨ੍ਹਾਂ ਦਾ ਕਾਰਜਕਾਲ 16 ਅਕਤੂਬਰ 2018 ਨੂੰ ਪੂਰਾ ਹੋਵੇਗਾ। ਮੁੱਖ ਆਰਥਿਕ ਸਲਾਹਕਾਰ ਦਾ ਆਹੁਦਾ 2013 ਤੋਂ ਰਘੁਰਾਮ ਰਾਜਨ ਦੇ ਰਿਜ਼ਰਵ ਬੈਂਕ ਦੇ ਗਵਰਨਰ ਬਣਨ ਤੋਂ ਬਾਅਦ ਖਾਲੀ ਪਿਆ ਸੀ। ਜਿਸ ਤੋਂ ਬਾਅਦ 2014 'ਚ ਇਸ ਨੂੰ ਵਿਸਥਾਰ ਦਿੱਤਾ ਗਿਆ।