BSNl ਦਾ 11 ਫੀਸਦੀ ਬਾਜ਼ਾਰ ਹਿੱਸੇਦਾਰੀ ਪਾਉਣ ਦਾ ਟੀਚਾ

06/10/2017 10:20:00 AM

ਨਵੀਂ ਦਿੱਲੀ—ਦੂਰਸੰਚਾਰ ਮੰਤਰੀ ਮਨੋਜ਼ ਸਿਨਹਾ ਨੇ ਕਿਹਾ ਕਿ ਜਨਤਕ ਖੇਤਰ ਦੀ ਦੂਰਸੰਚਾਰ ਸੇਵਾਪ੍ਰਦਾਤਾ ਬੀ. ਐਸ. ਐਨ. ਐਲ. ਦਾ ਅਗਲੇ 12 ਮਹੀਨਿਆਂ 'ਚ ਬਾਜ਼ਾਰ ਦੀ 11 ਫੀਸਦੀ ਹਿੱਸੇਦਾਰੀ ਪ੍ਰਾਪਤ ਕਰਨ ਦਾ ਟੀਚਾ ਹੈ। 
ਵਾਈ-ਫਾਈ ਸੇਵਾ ਲਈ ਬੀ. ਐਸ. ਐਨ. ਐਲ. ਅਤੇ ਯੂਨੀਵਰਸਲ ਸਰਵਿਸ ਆਬਿਲਗੇਸ਼ਨ ਫੰਡ (ਯੂ. ਐਸ. ਓ. ਐਫ.) ਦੇ ਵਿਚਕਾਰ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਜਾਣ ਦੇ ਪ੍ਰੋਗਰਾਮ ਦੌਰਾਨ ਸਿਨਹਾ ਨੇ ਕਿਹਾ ਕਿ ਇਸ ਬਾਜ਼ਾਰ ਹਿੱਸੇਦਾਰੀ 'ਚ ਅਸੀਂ 0.3 ਫੀਸਦੀ ਦਾ ਵਾਧਾ ਦੇਖਿਆ ਹੈ। ਅਗਲੀ ਵਾਰ ਇਹ 10 ਫੀਸਦੀ ਤੋਂ ਘੱਟ ਨਹੀਂ ਹੋਵੇਗੀ। ਸਾਨੂੰ 10.5 ਫੀਸਦੀ ਬਾਜ਼ਾਰ ਹਿੱਸੇਦਾਰੀ ਮਿਲਣ ਦੀ ਉਮੀਦ ਹੈ ਪਰ ਇਹ 11 ਫੀਸਦੀ ਨੂੰ ਵੀ ਪਾਰ ਕਰ ਸਕਦੀ ਹੈ। ਬੀ. ਐਸ. ਐਨ. ਐਲ. ਦੇ ਚੰਗੇ ਲਈ ਅਸੀਂ ਹਰ ਸੰਭਵ ਕੋਸ਼ਿਸ ਕਗਾਂਗੇ। 
ਪਿਛਲੇ ਸਾਲ ਬੀ. ਐਸ. ਐਨ. ਐਲ. ਦੀ ਬਾਜ਼ਾਰ ਹਿੱਸੇਦਾਰੀ 9.05 ਫੀਸਦੀ ਸੀ ਜੋ ਵੱਧ ਕੇ 9.35 ਫੀਸਦੀ ਹੋ ਗਈ ਹੈ। ਯੂ. ਐਸ. ਓ. ਐਫ. ਦੇ ਨਾਲ ਕੀਤੇ ਗਏ ਚਾਰ ਮਹੀਨੇ ਦੇ ਅੰਦਰ ਬੀ. ਐਸ. ਐਨ. ਐਲ. ਪੇਂਡੂ ਇਲਾਕਿਆਂ 'ਚ 25,000 ਵਾਈ-ਫਾਈ ਹਾਟਸਪਾਟ ਲਗਾਏਗੀ। ਇਸ 'ਤੇ 942 ਕਰੋੜ ਰੁਪਏ ਦੀ ਲਾਗਤ ਆਵੇਗੀ।