Swiggy ਦੀ ਨਵੀਂ ਪਹਿਲ, 36 ਹਜ਼ਾਰ ਰੇਹੜੀ ਵਾਲਿਆਂ ਰਾਹੀਂ ਘਰ-ਘਰ ਪਹੁੰਚੇਗਾ ਖਾਣਾ

12/10/2020 4:29:25 PM

ਨਵੀਂ ਦਿੱਲੀ(ਪੀ. ਟੀ.) - ਆਨ ਲਾਈਨ ਭੋਜਨ ਮੰਗਵਾਉਣ ਵਾਲੇ ਇਕ ਪਲੇਟਫਾਰਮ ਸਵਿੱਗੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਪ੍ਰਧਾਨ ਮੰਤਰੀ ਸਟ੍ਰੀਟ ਵਿਕਰੇਤਾ ਆਤਮ-ਨਿਰਭਰ ਫੰਡ (ਪੀਐਮ ਸਵਨੀਧੀ) ਸਕੀਮ ਤਹਿਤ ਆਪਣੀ ਸਕੀਮ ਨੂੰ ਗਲੀ ਵਿਕਰੇਤਾਵਾਂ ਲਈ 125 ਸ਼ਹਿਰਾਂ ਤੱਕ ਵਧਾਏਗੀ। ਸਵਿੱਗੀ ਨੇ ਇੱਕ ਬਿਆਨ ਵਿਚ ਕਿਹਾ ਕਿ ਪਹਿਲੇ ਪੜਾਅ ਤਹਿਤ ਕੰਪਨੀ 36,000 ਸਟ੍ਰੀਟ ਵਿਕਰੇਤਾਵਾਂ ਨੂੰ ਸ਼ਾਮਲ ਕਰੇਗੀ, ਜਿਸ ਤਹਿਤ 125 ਸ਼ਹਿਰਾਂ ਵਿਚ ਉਨ੍ਹਾਂ ਦੇ ਪਲੇਟਫਾਰਮ ਰਾਹੀਂ ਕਰਜ਼ਾ ਦਿੱਤਾ ਗਿਆ ਹੈ। ਇਸ ਦੇ ਲਈ ਸਵਿੱਗੀ ਨੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨਾਲ, ਅਹਿਮਦਾਬਾਦ, ਵਾਰਾਣਸੀ, ਚੇਨਈ, ਦਿੱਲੀ ਅਤੇ ਇੰਦੌਰ ਵਿਚ ਇੱਕ ਪਾਇਲਟ ਪ੍ਰਾਜੈਕਟ ਲਾਗੂ ਕੀਤਾ, ਜਿਸ ਦੇ ਤਹਿਤ 300 ਤੋਂ ਵੱਧ ਗਲੀ ਵਿਕਰੇਤਾ ਇਸ ਦੇ ਪਲੇਟਫਾਰਮ ਵਿਚ ਸ਼ਾਮਲ ਹੋ ਚੁੱਕੇ ਹਨ।

ਇਹ ਵੀ ਪਡ਼੍ਹੋ - Indigo ਨੇ ਜਾਰੀ ਕੀਤੀ ਚਿਤਾਵਨੀ, ਨੌਕਰੀ ਦੀ ਪੇਸ਼ਕਸ਼ ਦੇਣ ਵਾਲਿਆਂ ਤੋਂ ਸੁਚੇਤ ਰਹਿਣ ਦੀ ਅਪੀਲ

ਕੰਪਨੀ ਨੇ ਇੱਕ ਬਿਆਨ ਵਿਚ ਕਿਹਾ ਕਿ ਉਸਦੇ ਪਲੇਟਫਾਰਮ ਵਿਚ ਸ਼ਾਮਲ ਹੋਣ ਸਮੇਂ ਸਟ੍ਰੀਟ ਵਿਕਰੇਤਾ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐਫਐਸਐਸਏਆਈ) ਵਿਚ ਰਜਿਸਟਰ ਹੋਣਗੇ ਅਤੇ ਉਨ੍ਹਾਂ ਨੂੰ ਭੋਜਨ ਸੁਰੱਖਿਆ ਸਿਖਲਾਈ ਅਤੇ ਸਰਟੀਫਿਕੇਟ ਦਿੱਤੇ ਜਾਣਗੇ। ਸਵਿੱਗੀ ਦੇ ਸੀ.ਓ.ਓ. ਵਿਵੇਕ ਸੁੰਦਰ ਨੇ ਕਿਹਾ, 'ਸੁਰੱਖਿਆ ਅਤੇ ਸਾਫ਼-ਸਫ਼ਾਈ ਨਾਲ ਖਪਤਕਾਰਾਂ ਦੇ ਦਰਵਾਜ਼ੇ 'ਤੇ ਵਿਭਿੰਨ ਤਰ੍ਹਾਂ ਦਾ ਭੋਜਨ ਲਿਆਉਣ ਦੀ ਖ਼ੁਸ਼ੀ ਹੈ ਜਿਹੜੀ ਕਿ ਪਿਛਲੇ ਕਈ ਮਹੀਨਿਆਂ ਤੋਂ ਗਾਇਬ ਹੈ।' ਸਟ੍ਰੀਟ-ਖਾਣਾ ਭਾਰਤ ਵਿਚ ਆਮ ਜ਼ਿੰਦਗੀ ਦਾ ਇਕ ਹਿੱਸਾ ਹੈ ਅਤੇ ਸਵਿੱਗੀ ਨੂੰ ਇਹ ਮੌਕਾ ਦੇਣ ਲਈ ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦਾ ਧੰਨਵਾਦ ਕਰਦਾ ਹੈ।

ਇਹ ਵੀ ਪਡ਼੍ਹੋ - ਸੁਕੰਨਿਆ ਸਮਰਿਧੀ ਯੋਜਨਾ 'ਚ ਹੋਏ ਇਹ ਅਹਿਮ ਬਦਲਾਅ, ਖਾਤਾਧਾਰਕਾਂ ਲਈ ਜਾਣਨੇ ਬੇਹੱਦ ਜ਼ਰੂਰੀ

ਨੋਟ - ਸਰਕਾਰ ਦੀ ਇਸ ਯੋਜਨਾ ਦਾ ਲਾਭ ਕੀ ਅਸਲ ਵਿਚ ਆਮ ਲੋਕਾਂ ਨੂੰ ਮਿਲੇਗਾ ਜਾਂ ਨਹੀਂ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਲਿਖੋ।

Harinder Kaur

This news is Content Editor Harinder Kaur