ਖੰਡ ਦੀ ਮਿਠਾਸ ਪਈ ਫਿੱਕੀ, ਇੰਨੀ ਵਧੀ ਕੀਮਤ

07/21/2017 7:23:19 PM

ਨਵੀਂ ਦਿੱਲੀ— ਤਿਉਹਾਰਾਂ ਦਾ ਸੀਜ਼ਨ ਸਾਹਮਣੇ ਅਤੇ ਖੰਡ ਮਹਿੰਗੀ ਹੋ ਗਈ ਹੈ। ਸਰਕਾਰ ਨੇ ਖੰਡ 'ਚੇ ਦਰਆਮਦ ਕਿ ਵਧਾਈ, ਇਸ ਦੀ ਕੀਮਤ ਵਧਦੀ ਚਲੀ ਜਾ ਰਹੀ ਹੈ। ਇਸ ਮਹੀਨੇ ਸਿਰਫ 10 ਦਿਨ 'ਚ ਭਾਅ 8 ਤੋਂ 10 ਫੀਸਦੀ ਤੱਕ ਵੱਧ ਗਿਆ ਹੈ। ਪਰ ਦੂਜੇ ਪਾਸੇ ਰਾਹਤ ਵਾਲੀ ਗੱਲ ਇਹ ਹੈ ਕਿ ਖਾਣ ਵਾਲ ਤੇਲ ਦੀਆਂ ਕੀਮਤਾਂ 'ਚ ਕਮੀ ਆਈ ਹੈ। ਇਸ ਸਾਲ ਜਨਵਰੀ ਤੋਂ ਹੁਣ ਤੱਕ 15 ਤੋਂ 20 ਫੀਸਦੀ ਕੀਮਤ ਥੱਲੇ ਆ ਚੁੱਕੀ ਹੈ। ਹੁਣ ਸਵਾਲ ਇਹ ਹੈ ਕਿ ਤਿਉਹਾਰਾਂ ਦੇ ਮੌਸਮ 'ਚ ਖੰਡ ਅਤੇ ਤੇਲ ਦੀ ਕਿਸ ਤਰ੍ਹਾਂ ਚਾਲ ਰਹੇਗੀ।
ਦਿੱਲੀ ਹੋਵੇ ਜਾ ਮੁੰਬਈ ਖੰਡ ਦੀਆਂ ਕੀਮਤਾਂ ਹਾਜਿਰ 'ਚ 4 ਹਜ਼ਾਰ ਰੁਪਏ ਤੋਂ ਪਾਰ ਚੱਲ ਗਈ ਹੈ। ਦਿੱਲੀ ਦੇ ਰਿਟੇਲ 'ਚ ਤਾਂ ਖੰਡ 45 ਰੁਪਏ ਕਿਲੋ ਵਿੱਕ ਰਹੀ ਹੈ। ਸਿਰਫ 10 ਦਿਨਾਂ 'ਚ ਭਾਅ 3 ਮਹੀਨੇ ਦੀ ਉੱਚਾਈ 'ਤੇ ਚੱਲ ਗਿਆ ਹੈ। ਵਿਦੇਸ਼ੀ ਬਾਜ਼ਾਰ 'ਚ ਖੰਡ ਕਾਫੀ ਸਸਤੀ ਹੈ, ਪਰ ਭਾਰਤ 'ਚ ਭਾਅ ਵੱਧ ਰਿਹਾ ਹੈ। ਕਿਉਂਕਿ ਮਿਲਾਂ ਦੀ ਡਿਮਾਂਡ 'ਤੇ ਸਰਕਾਰ ਨੇ ਦਰਆਮਦ ਨੂੰ 40 ਫੀਸਦੀ ਤੋਂ ਵਧਾ ਕੇ 50 ਫੀਸਦੀ ਕਰ ਦਿੱਤਾ ਹੈ। ਇਸ 'ਚ ਦਰਆਮਦ ਕਰਨਾ ਵੀ ਮੁਸ਼ਕਲ ਹੈ। ਹੁਣ ਦਲੀਲ ਹੈ ਕਿ ਅੱਗੇ ਤਿਉਹਾਰਾਂ ਆਉਣ ਵਾਲੇ ਹਨ ਇਸ ਲਈ ਇਸ ਦੀ ਡਿਮਾਂਡ ਵੱਧ ਰਹੀ ਹੈ। ਇਸ ਦੇ ਨਾਲ ਹੀ ਇਸ ਸਾਲ ਲਗਾਤਾਰ ਖਾਣ ਵਾਲੇ ਤੇਲ ਦੀਆਂ ਕੀਮਤਾਂ ਥੱਲੇ ਆ ਗਇਆ ਹਨ।