4ਜੀ ਸਪੀਡ ਦੇ ਮਾਮਲੇ 'ਚ ਜਿਓ ਦੀ ਬਾਦਸ਼ਾਹਤ ਬਰਕਰਾਰ

08/19/2019 4:48:07 PM

ਨਵੀਂ ਦਿੱਲੀ — ਰਿਲਾਇੰਸ ਜਿਓ 4ਜੀ ਡਾਊਨਲੋਡ ਗਤੀ ਦੇ ਮਾਮਲੇ 'ਚ ਆਪਣੀਆਂ ਸਾਰੀਆਂ ਮੁਕਾਬਲੇਬਾਜ਼ ਕੰਪਨੀਆਂ ਨੂੰ ਇਕ ਵਾਰ ਫਿਰ ਬਹੁਤ ਪਿੱਛੇ ਛੱਡਦੇ ਹੋਏ ਜੁਲਾਈ 'ਚ 21 ਐਮ.ਬੀ.ਪੀ.ਐਸ. ਔਸਤ ਡਾਊਨਲੋਡ ਸਪੀਡ ਹਾਸਲ ਕਰਕੇ ਲਗਾਤਾਰ 9ਵੇਂ ਮਹੀਨੇ ਟਾਪ 'ਤੇ ਰਹੀ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ(ਟਰਾਈ) ਦੇ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਜੁਲਾਈ 'ਚ ਰਿਲਾਇੰਸ ਜਿਓ 4ਜੀ ਡਾਊਨਲੋਡ ਸਪੀਡ ਦੇ ਮਾਮਲੇ 'ਚ ਏਅਰਟੈੱਲ ਤੋਂ ਦੁੱਗਣੇ ਤੋਂ ਜ਼ਿਆਦਾ ਅਤੇ ਵੋਡਾਫੋਨ ਤੋਂ ਢਾਈ ਗੁਣਾ ਤੋਂ ਜ਼ਿਆਦਾ ਅੱਗੇ ਰਹੀ ਹੈ।  ਆਈਡਿਆ ਇਸ ਮਾਮਲੇ 'ਚ ਰਿਲਾਇੰਸ ਜਿਓ ਤੋਂ ਤਿੰਨ ਗੁਣਾ ਤੋਂ ਵੀ ਜ਼ਿਆਦਾ ਪਿੱਛੇ ਰਹੀ ਹੈ। ਟਰਾਈ ਦੇ ਅੰਕੜਿਆਂ ਅਨੁਸਾਰ ਜੂਨ 'ਚ ਰਿਲਾਇੰਸ ਜਿਓ ਦੀ ਔਸਤ ਡਾਊਨਲੋਡ ਸਪੀਡ 17.6 ਐਮ.ਬੀ.ਪੀ. ਸੀ। ਸਾਲ 2018 'ਚ ਪੂਰੇ ਸਾਲ 4ਜੀ ਔਸਤ ਡਾਊਨਲੋਡ ਸਪੀਡ 'ਚ ਪਹਿਲਾ ਸਥਾਨ ਰੱਖਣ ਵਾਲੀ ਰਿਲਾਇੰਸ ਜਿਓ ਨੇ ਇਸ ਸਾਲ ਵੀ ਆਪਣੀ ਟਾਪ ਸਥਿਤੀ ਨੂੰ ਬਰਕਰਾਰ ਰੱਖਿਆ ਹੈ। ਅਥਾਰਟੀ ਦੇ ਅੰਕੜਿਆਂ ਅਨੁਸਾਰ ਏਅਰਟੈੱਲ ਦੀ ਸਪੀਡ ਜੂਨ ਦੇ 9.2 ਐਮ.ਬੀ.ਪੀ.ਐਸ. ਦੀ ਤੁਲਨਾ ਵਿਚ ਇਹ ਜੁਲਾਈ ਵਿਚ ਘੱਟ ਕੇ 8.8 ਐਮ.ਬੀ.ਪੀ.ਐਸ. ਰਹਿ ਗਈ। ਵੋਡਾਫੋਨ ਅਤੇ ਆਈਡਿਆ ਸੈਲੂਲਰ ਦਾ ਰਲੇਵਾਂ ਹੋ ਚੁੱਕਾ ਹੈ, ਪਰ ਟਰਾਈ ਦੋਹਾਂ ਕੰਪਨੀਆਂ ਦੇ ਅੰਕੜੇ ਵੱਖ-ਵੱਖ ਦਰਸਾਉਂਦਾ ਹੈ। ਵੋਡਾਫੋਨ ਨੈਟਵਰਕ ਦੀ ਔਸਤ 4ਜੀ ਡਾਊਨਲੋਡ ਗਤੀ ਜੂਨ ਦੇ 7.9 ਐਮ.ਬੀ.ਪੀ.ਐਸ. ਦੀ ਤੁਲਨਾ 'ਚ ਜੁਲਾਈ ਵਿਚ ਘੱਟ ਕੇ 7.7 ਐਮ.ਬੀ.ਪੀ.ਐਸ. ਰਹਿ ਗਈ। ਹਾਲਾਂਕਿ ਜੁਲਾਈ 'ਚ ਆਈਡਿਆ ਦੀ ਸਪੀਡ 'ਚ ਮਾਮੂਲੀ ਸੁਧਾਰ ਹੋਇਆ ਅਤੇ ਇਸ ਦੀ ਸਪੀਡ 6.6 ਐਮ.ਬੀ.ਪੀ.ਐਸ. ਹੋ ਗਈ। 4ਜੀ ਅਪਲੋਡ ਸਪੀਡ ਦੇ ਮਾਮਲੇ ਵਿਤ ਵੋਡਾਫੋਨ ਨੇ ਜੁਲਾਈ 'ਚ 5.8 ਐਮ.ਬੀ.ਪੀ.ਐਸ. ਦੀ ਔਸਤ ਤੋਂ ਆਪਣਾ ਪਹਿਲਾ ਸਥਾਨ ਬਣਾਏ ਰੱਖਿਆ। ਆਈਡਿਆ ਅਤੇ ਏਅਰਟੈੱਲ ਦੀ ਜੁਲਾਈ ਮਹੀਨੇ ਦੇ 4ਜੀ ਅਪਲੋਡ ਸਪੀਡ ਕ੍ਰਮਵਾਰ 5.3 ਅਤੇ 3.2 ਐਮ.ਬੀ.ਪੀ.ਐਸ. ਰਹੀ। ਰਿਲਾਇੰਸ ਜਿਓ ਨੇ ਇਸ ਮਾਮਲੇ ਵਿਚ ਆਪਣੀ ਸਥਿਤੀ 'ਚ ਸੁਧਾਰ ਕੀਤਾ ਹੈ। ਵੋਡਾਫੋਨ ਨੈੱਟਵਰਕ ਦੀ ਔਸਤ 4-ਜੀ ਡਾਊਨਲੋਡ ਸਪੀਡ ਜੂਨ ਦੇ 7.9 ਐੱਮ. ਬੀ. ਪੀ. ਐੱਸ. ਦੇ ਮੁਕਾਬਲੇ ਜੁਲਾਈ ’ਚ ਘਟ ਕੇ 7.7 ਐੱਮ. ਬੀ. ਪੀ. ਐੱਸ. ਰਹਿ ਗਈ। ਹਾਲਾਂਕਿ ਜੁਲਾਈ ’ਚ ਆਈਡੀਆ ਦੀ ਸਪੀਡ ’ਚ ਮਾਮੂਲੀ ਸੁਧਾਰ ਹੋਇਆ ਅਤੇ ਇਹ 6.6 ਐੱਮ. ਬੀ. ਪੀ. ਐੱਸ. ਹੋ ਗਈ।