Geneva Motor Show 2018 : ਸਾਈਜ਼ ''ਚ ਛੋਟੀ, ਕੀਮਤ ''ਚ ਭਾਰੀ ਹੈ ਫਾਕਸਵੈਗਨ ਦੀ ਇਹ ਹੈਚਬੈਕ ਕਾਰ

03/14/2018 1:05:45 AM

ਜਲੰਧਰ—ਜੇਨੇਵਾ ਮੋਟਰ ਸ਼ੋਅ 'ਚ ਜਰਮਨ ਦੀ ਵਾਹਨ ਨਿਰਮਾਤਾ ਕੰਪਨੀ ਫਾਕਸਵੈਗਨ ਸੁਪਰਕਾਰਾਂ ਵਿਚਾਲੇ ਆਪਣੀ ਛੋਟੀ ਹੈਚਬੈਕ ਕਾਰ up! GTI ਨੂੰ ਪ੍ਰਦਰਸ਼ਿਤ ਕਰ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ 'ਚ ਕਾਮਯਾਬ ਰਹੀ। ਇਸ ਕਾਰ 'ਚ 1.0 ਲੀਟਰ 3 ਸਿਲੰਡਰ ਟਰਬੋਚਾਰਜਡ ਪੈਟਰੋਲ ਇੰਜਣ ਲੱਗਾ ਹੈ ਜੋ 113bhp ਦੀ ਪਾਵਰ ਅਤੇ 200nm ਦਾ ਟਾਰਕ ਪੈਦਾ ਕਰਦਾ ਹੈ। ਇਸ ਨੂੰ 6 ਸਪੀਡ ਮੈਨੂਅਲ ਗਿਅਰ ਬਾਕਸ ਨਾਲ ਜੋੜਿਆ ਗਿਆ ਹੈ।

 


196 KM/h ਦੀ ਟਾਪ ਸਪੀਡ : ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 8.8 ਸੈਕੰਡ 'ਚ ਫੜਦੀ ਹੈ ਅਤੇ ਇਸ ਦੀ ਟਾਪ ਸਪੀਡ 196 ਕਿਲੋਮੀਟਰ ਪ੍ਰਤੀ ਘੰਟਾ ਦੇ ਕਰੀਬ ਹੈ। ਇਸ ਨੂੰ 13.750 ਬ੍ਰਿਟਿਸ਼ ਪੌਂਡ (ਲਗਭਗ 12 ਲੱਖ 41 ਹਜ਼ਾਰ ਰੁਪਏ) ਦੇ ਕਰੀਬ ਇੰਟਰਨੈਸ਼ਨਲ ਮਾਰਕੀਟ 'ਚ ਉਪਲੱਬਧ ਕਰਨ ਦੀ ਜਾਣਕਾਰੀ ਹੈ।