ਡਾਲਰ ਦੇ ਮੁਕਾਬਲੇ ਰੁਪਿਆ 7 ਪੈਸੇ ਚੜ੍ਹ ਕੇ ਇਸ ਪੱਧਰ 'ਤੇ ਬੰਦ, ਜਾਣੋ ਰੇਟ

06/29/2020 4:03:32 PM

ਮੁੰਬਈ : ਸੋਮਵਾਰ ਨੂੰ ਗਲੋਬਲ ਬਾਜ਼ਾਰਾਂ ਵਿਚ ਅਮਰੀਕੀ ਕਰੰਸੀ ਦੇ ਕਮਜ਼ੋਰ ਹੋਣ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਨਾਲ ਸਹਾਰਾ ਮਿਲਣ 'ਤੇ ਰੁਪਿਆ 7 ਪੈਸੇ ਦੀ ਤੇਜ਼ੀ ਨਾਲ 75.58 ਦੇ ਪੱਧਰ ‘ਤੇ ਬੰਦ ਹੋਇਆ ਹੈ। ਇਸ ਦੌਰਾਨ ਕੌਮਾਂਤਰੀ ਬਾਜ਼ਾਰ ਵਿਚ ਬ੍ਰੈਂਟ ਕੱਚਾ ਤੇਲ 1.8 ਫੀਸਦੀ ਡਿੱਗ ਕੇ 40.30 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ ਤੇ ਅਮਰੀਕੀ ਤੇਲ ਵੀ 1.7 ਫੀਸਦੀ ਦੀ ਗਿਰਾਵਟ 'ਚ ਸੀ।

ਹਾਲਾਂਕਿ, ਇਸ ਦੌਰਾਨ ਦੇਸ਼ ਦੇ ਸ਼ੇਅਰ ਬਾਜ਼ਾਰਾਂ ਵਿਚ ਗਿਰਾਵਟ ਰਹੀ। ਫੋਰੈਕਸ ਡੀਲਰਾਂ ਨੇ ਕਿਹਾ ਕਿ ਘਰੇਲੂ ਸਟਾਕ ਬਾਜ਼ਾਰਾਂ ਵਿਚ ਗਿਰਾਵਟ, ਵਿਦੇਸ਼ੀ ਕਰੰਸੀ ਦੀ ਨਿਕਾਸੀ ਅਤੇ ਕੋਵਿਡ-19 ਦੇ ਮਾਮਲਿਆਂ ਕਾਰਨ ਵੱਧ ਰਹੀ ਚਿੰਤਾ ਵਿਚਕਾਰ ਅਮਰੀਕੀ ਡਾਲਰ ਦੇ ਕਮਜ਼ੋਰ ਪੈਣ ਨਾਲ ਭਾਰਤੀ ਕਰੰਸੀ ਨੂੰ ਸਮਰਥਨ ਮਿਲਿਆ ਅਤੇ ਇਸ ਵਿਚ ਗਿਰਾਵਟ ਰੁਕ ਗਈ।
ਕਾਰੋਬਾਰ ਦੇ ਸ਼ੁਰੂ ਵਿਚ ਰੁਪਿਆ 75.64 ਰੁਪਏ ਪ੍ਰਤੀ ਡਾਲਰ 'ਤੇ ਸਥਿਰ ਖੁੱਲ੍ਹਾ ਸੀ। ਕਾਰੋਬਾਰ ਦੌਰਾਨ ਇਸ ਵਿਚ ਬੜ੍ਹਤ ਦਰਜ ਕੀਤੀ ਗਈ ਅਤੇ ਅਖੀਰ ਵਿਚ ਇਹ ਅਮਰੀਕੀ ਡਾਲਰ ਦੇ ਮੁਕਾਬਲੇ 75.58 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਪਿਛਲੇ ਬੰਦ ਪੱਧਰ ਦੇ ਮੁਕਾਬਲੇ ਇਸ ਵਿਚ 7 ਪੈਸੇ ਦਾ ਵਾਧਾ ਰਿਹਾ। ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 75.65 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।

Sanjeev

This news is Content Editor Sanjeev