ਰੁਪਿਆ 27 ਪੈਸੇ ਵਧ ਕੇ 72.71 ''ਤੇ ਖੁੱਲ੍ਹਿਆ

09/19/2018 9:12:29 AM

ਨਵੀਂ ਦਿੱਲੀ—ਡਾਲਰ ਦੇ ਮੁਕਾਬਲੇ ਰੁਪਏ ਦੀ ਸ਼ੁਰੂਆਤ ਅੱਜ ਵਾਧੇ ਦੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 27 ਪੈਸੇ ਦੇ ਵਾਧੇ ਨਾਲ 72.71 ਦੇ ਪੱਧਰ 'ਤੇ ਖੁੱਲ੍ਹਿਆ ਸੀ। ਉੱਧਰ ਡਾਲਰ ਦੇ ਮੁਕਾਬਲੇ ਰੁਪਏ 'ਚ ਕੱਲ ਭਾਰੀ ਕਮਜ਼ੋਰੀ ਆਈ ਸੀ ਅਤੇ ਇਹ ਹੁਣ ਤੱਕ ਦੇ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਬੰਦ ਹੋਇਆ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ 47 ਪੈਸੇ ਟੁੱਟ ਕੇ 72.98 ਦੇ ਪੱਧਰ 'ਤੇ ਬੰਦ ਹੋਇਆ ਸੀ।