19 ਪੈਸੇ ਕਮਜ਼ੋਰ ਹੋ ਕੇ 71.51 ਦੇ ਪੱਧਰ ''ਤੇ ਖੁੱਲ੍ਹਿਆ ਰੁਪਿਆ

01/27/2020 10:06:49 AM

ਮੁੰਬਈ — ਰੁਪਏ ਦੀ ਸ਼ੁਰੂਆਤ ਅੱਜ ਕਮਜ਼ੋਰੀ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 19 ਪੈਸੇ ਦੀ ਕਮਜ਼ੋਰੀ ਨਾਲ 71.51 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 7 ਪੈਸੇ ਕਮਜ਼ੋਰ ਹੋ ਕੇ 71.32 ਦੇ ਪੱਧਰ 'ਤੇ ਬੰਦ ਹੋਇਆ ਹੈ।