ਰੁਪਿਆ 28 ਪੈਸੇ ਦੇ ਵਾਧੇ ਨਾਲ 73.61 ਪ੍ਰਤੀ ਡਾਲਰ ''ਤੇ ਬੰਦ ਹੋਇਆ

09/25/2020 3:55:26 PM

ਮੁੰਬਈ (ਭਾਸ਼ਾ) — ਘਰੇਲੂ ਸ਼ੇਅਰ ਬਾਜ਼ਾਰ ਵਿਚ ਵਾਧੇ ਦੇ ਕਾਰਨ ਸ਼ੁੱਕਰਵਾਰ ਨੂੰ ਰੁਪਿਆ 28 ਪੈਸੇ ਦੀ ਤੇਜ਼ੀ ਨਾਲ 73.61 (ਆਰਜ਼ੀ) ਪ੍ਰਤੀ ਡਾਲਰ 'ਤੇ ਬੰਦ ਹੋਇਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰਿਪਆ 73.76 ਪ੍ਰਤੀ ਡਾਲਰ 'ਤੇ ਮਜ਼ਬੂਤ ਖੁੱਲ੍ਹਿਆ। ਬਾਅਦ ਵਿਚ ਇਹ 28 ਪੈਸੇ ਦੀ ਤੇਜ਼ੀ ਨਾਲ 73.61 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਵੀਰਵਾਰ ਨੂੰ ਰੁਪਿਆ 32 ਪੈਸੇ ਦੀ ਗਿਰਾਵਟ ਨਾਲ 73.89 ਪ੍ਰਤੀ ਡਾਲਰ ਦੇ ਪੱਧਰ 'ਤੇ ਬੰਦ ਹੋਇਆ ਸੀ। ਕਾਰੋਬਾਰ ਦੌਰਾਨ ਰੁਪਿਆ 73.56 ਪ੍ਰਤੀ ਡਾਲਰ ਦੇ ਉੱਚ ਪੱਧਰ 'ਤੇ ਪਹੁੰਚ ਗਿਆ। ਇਹ 73.77 ਪ੍ਰਤੀ ਡਾਲਰ ਦੇ ਹੇਠਲੇ ਪੱਧਰ ਨੂੰ ਵੀ ਛੋਹਿਆ। ਇਸ ਦੌਰਾਨ ਡਾਲਰ ਦੇ ਮੁਕਾਬਲੇ ਛੇ ਮੁਦਰਾਵਾਂ ਦੀ ਤੁਲਨਾ ਵਿਚ ਡਾਲਰ ਦੇ ਸੂਚਕ ਅੰਕ ਵਿਚ 0.01 ਪ੍ਰਤੀਸ਼ਤ ਦੀ ਤੇਜ਼ੀ ਨਾਲ 94.36 ਦੇ ਪ੍ਰਦਰਸ਼ਨ ਨੂੰ ਦਰਸਾਇਆ ਗਿਆ।

Harinder Kaur

This news is Content Editor Harinder Kaur