23 ਪੈਸੇ ਮਜ਼ਬੂਤ ਹੋ ਕੇ 71.43 ਦੇ ਪੱਧਰ ''ਤੇ ਖੁੱਲ੍ਹਿਆ ਰੁਪਿਆ

09/12/2019 9:20:12 AM

ਮੁੰਬਈ — ਰੁਪਏ ਦੀ ਸ਼ੁਰੂਆਤ ਅੱਜ ਜ਼ੋਰਦਾਰ ਵਾਧੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 23 ਪੈਸੇ ਦੇ ਵਾਧੇ ਨਾਲ 71.43 ਦੇ ਪੱਧਰ 'ਤੇ ਖੁੱਲ੍ਹਾ ਹੈ। ਰੁਪਿਆ ਅੱਜ 23 ਅਗਸਤ ਦੇ ਬਾਅਦ 2 ਹਫਤੇ ਦੀ ਉਚਾਈ 'ਤੇ ਖੁੱਲ੍ਹਾ ਹੈ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 5 ਪੈਸੇ ਵਧ ਕੇ 71.65 ਦੇ ਪੱਧਰ 'ਤੇ ਬੰਦ ਹੋਇਆ ਸੀ।