1 ਨਵੰਬਰ ਤੋਂ ਬਦਲਣਗੇ ਇਹ ਨਿਯਮ, ਕਰੋੜਾਂ ਲੋਕਾਂ 'ਤੇ ਹੋਵੇਗਾ ਇਸ ਦਾ ਅਸਰ

10/26/2019 11:12:12 AM

 

ਨਵੀਂ ਦਿੱਲੀ — 1 ਨਵੰਬਰ ਨੂੰ ਕਈ ਨਿਯਮਾਂ 'ਚ ਬਦਲਾਅ ਹੋਣ ਜਾ ਰਿਹਾ ਹੈ। ਅਜਿਹੇ 'ਚ ਬਦਲੇ ਹੋਏ ਇਨ੍ਹਾਂ ਨਿਯਮਾਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਸਟੇਟ ਬੈਂਕ ਦੇ ਬਦਲਣ ਵਾਲੇ ਨਿਯਮ ਦਾ ਕਰੋੜਾਂ ਲੋਕਾਂ 'ਤੇ ਅਸਰ ਹੋਣ ਵਾਲਾ ਹੈ।

1. ਜੇਕਰ ਤੁਸੀਂ ਸਟੇਟ ਬੈਂਕ ਆਫ ਇੰਡੀਆ ਦੇ ਗਾਹਕ ਹੋ ਤਾਂ ਇਕ ਨਵੰਬਰ ਤੋਂ ਡਿਪਾਜ਼ਿਟ 'ਤੇ ਵਿਆਜ ਦੀ ਦਰ ਬਦਲਣ ਵਾਲੀ ਹੈ। ਬੈਂਕ ਦੇ ਇਸ ਫੈਸਲੇ ਦਾ ਅਸਰ 42 ਕਰੋੜ ਗਾਹਕਾਂ 'ਤੇ ਹੋਵੇਗਾ। ਸਟੇਟ ਬੈਂਕ ਵਲੋਂ 9 ਅਕਤੂਬਰ ਨੂੰ ਕੀਤੇ ਗਏ ਐਲਾਨ ਮੁਤਾਬਕ, ਇਕ ਲੱਖ ਰੁਪਏ ਤੱਕ ਦੇ ਡਿਪਾਜ਼ਿਟ 'ਤੇ ਵਿਆਜ ਦੀ ਦਰ 0.25 ਫੀਸਦੀ ਘਟਾ ਕੇ 3.25 ਫੀਸਦੀ ਕਰ ਦਿੱਤੀ ਗਈ ਹੈ। ਇਕ ਲੱਖ ਤੋਂ ਜ਼ਿਆਦਾ ਦੇ ਡਿਪਾਜ਼ਿਟ 'ਤੇ ਵਿਆਜ ਦੀ ਦਰ ਨੂੰ ਰੇਪੋ ਰੇਟ ਨਾਲ ਜੋੜਿਆ ਜਾ ਚੁੱਕਾ ਹੈ। ਮੌਜੂਦਾ ਸਮੇਂ 'ਚ ਇਹ 3 ਫੀਸਦੀ ਹੈ।

2. ਆਮ ਬਜਟ 'ਚ ਕੀਤੇ ਗਏ ਐਲਾਨ 'ਤੇ ਅਮਲ ਕਰਦੇ ਹੋਏ ਪਿਛਲੇ ਦਿਨੀਂ ਕੇਂਦਰੀ ਪ੍ਰਤੱਖ ਟੈਕਸ ਬੋਰਡ(CBDT) ਨੇ ਨਿਰਦੇਸ਼ ਜਾਰੀ ਕੀਤਾ ਸੀ ਕਿ ਇਕ ਨਵੰਬਰ ਤੋਂ ਕਾਰੋਬਾਰੀ ਡਿਜੀਟਲ ਪੇਮੈਂਟਸ ਲੈਣ ਤੋਂ ਇਨਕਾਰ ਨਹੀਂ ਕਰ ਸਕਣਗੇ। ਨਵੇਂ ਨਿਯਮ ਦੇ ਤਹਿਤ ਇਕ ਨਵੰਬਰ ਤੋਂ ਕਾਰੋਬਾਰੀਆਂ ਅਤੇ ਗਾਹਕਾਂ ਤੋਂ ਮਰਚੈਂਟ ਡਿਸਕਾਊਂਟ ਰੇਟ(MDR) ਨਹੀਂ ਵਸੂਲਿਆ ਜਾਵੇਗਾ।

ਬਜਟ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਐਲਾਨ ਕੀਤਾ ਸੀ ਕਿ ਜਿਹੜੇ ਵਪਾਰੀਆਂ ਦਾ ਟਰਨਓਵਰ 50 ਕਰੋੜ ਤੋਂ ਜ਼ਿਆਦਾ ਹੈ, ਉਨ੍ਹਾਂ ਨੂੰ ਆਪਣੇ ਗਾਹਕਾਂ ਨੂੰ ਡਿਜੀਟਲ ਪੇਮੈਂਟ ਦੀ ਸਹੂਲਤ ਜ਼ਰੂਰ ਉਪਲੱਬਧ ਕਰਵਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਸੀ ਕਿ ਟਰਾਂਜੈਕਸ਼ਨ ਚਾਰਜ ਦਾ ਖਰਚਾ ਬੈਂਕਾਂ ਦਾ ਹੋਵੇਗਾ।