ਸੋਨਾ-ਚਾਂਦੀ ਦੀਆਂ ਕੀਮਤਾਂ ਦਾ ਵਧਦਾ ਅਨੁਪਾਤ ਸੰਕਟ ਦਾ ਆਗਾਜ਼!

04/15/2019 3:50:27 PM

ਮੁੰਬਈ — ਸੋਨਾ-ਚਾਂਦੀ ਦੀ ਕੀਮਤ ਦਾ ਅਨੁਪਾਤ 2010 ਦੇ ਹੇਠਲੇ ਪੱਧਰ 'ਤੇ ਜਾਣ ਤੋਂ ਬਾਅਦ ਲਗਾਤਾਰ ਵਧਿਆ ਹੈ। ਇਹ 86 ਤੋਂ ਵੀ ਜ਼ਿਆਦਾ ਪੱਧਰ 'ਤੇ ਚਲ ਰਿਹਾ ਹੈ। 1971 'ਚ ਸਥਾਪਤ ਚਾਂਦੀ ਉਦਯੋਗ ਦੇ ਹਿੱਤਧਾਰਕਾਂ ਦੇ ਵਾਸ਼ਿੰਗਟਨ ਸਥਿਤ ਸੰਸਥਾ ਸਿਲਵਰ ਇੰਸਟੀਚਿਊਟ ਨੇ ਹੁਣੇ ਜਿਹੇ ਜਾਰੀ ਆਪਣੀ ਸਾਲਾਨਾ ਰਿਪੋਰਟ ਗਲੋਬਲ ਸਿਵਲ ਰਿਪੋਰਟ 2019 ਵਿਚ ਕਿਹਾ ਹੈ ਕਿ ਜਦੋਂ ਸੋਨੇ-ਚਾਂਦੀ ਦਾ ਕੀਮਤ ਅਨੁਪਾਤ ਜ਼ਿਆਦਾ ਹੁੰਦਾ ਹੈ ਤਾਂ ਇਹ ਕਿਸੇ ਭਾਰੀ ਸੰਕਟ ਵੱਲ ਇਸ਼ਾਰਾ ਕਰਦਾ ਹੈ। ਆਮਤੌਰ 'ਤੇ 80 ਤੋਂ ਉੱਪਰ ਦੇ ਅਨੁਪਾਤ 82 ਤੋਂ ਜ਼ਿਆਦਾ ਰਿਹਾ ਹੈ। ਇਸ ਦਾ ਲੰਮੀ ਮਿਆਦ ਦਾ ਔਸਤ ਕਰੀਬ 65 ਹੈ।

ਇਸ ਦਾ ਅਨੁਪਾਤ ਇਹ ਦੱਸਦਾ ਹੈ ਕਿ ਸੋਨੇ ਦੇ ਇਕ ਔਂਸ ਤੋਂ ਕਿੰਨੇ ਔਂਸ ਦੀ ਚਾਂਦੀ ਖਰੀਦੀ ਜਾ ਸਕਦੀ ਹੈ। ਇਸ ਤਰ੍ਹਾਂ ਇਹ ਅਨੁਪਾਤ ਜਿੰਨਾ ਜ਼ਿਆਦਾ ਹੁੰਦਾ ਹੈ, ਚਾਂਦੀ ਦੀ ਤੁਲਨਾ 'ਚ ਸੋਨਾ ਵੀ ਮਹਿੰਦਾ ਹੁੰਦਾ ਜਾਂਦਾ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਘੱਟ ਅਨੁਪਾਤ ਦਾ ਮਤਲਬ ਹੈ ਕਿ ਚਾਂਦੀ 'ਚ ਮਜ਼ਬੂਤੀ ਆ ਰਹੀ ਹੈ। ਸੰਕਟ ਦੇ ਸਮੇਂ ਸੁਰੱਖਿਅਤ ਨਿਵੇਸ਼ ਦੇ ਰੂਪ ਵਿਚ ਜ਼ਿਆਦਾ ਸੋਨਾ ਖਰੀਦਣ ਦਾ ਰੁਝਾਣ ਰਹਿੰਦਾ ਹੈ ਜਿਸ ਦੇ ਨਤੀਜੇ ਵਜੋਂ ਇਹ ਅਨੁਪਾਤ ਵਧ ਜਾਂਦਾ ਹੈ। ਰਿਪੋਰਟ ਅਨੁਸਾਰ ਸੋਨਾ-ਚਾਂਦੀ ਦਾ ਅਨੁਪਾਤ ਸੰਕਟ ਦੀ ਸਥਿਤੀ ਵਿਚ ਵਧ ਸਕਦਾ ਹੈ। ਹਾਲਾਂਕਿ ਇਸ ਤਰ੍ਹਾਂ ਦੀ ਸੰਕਟ ਦੀ ਸਥਿਤੀ ਦੱਸੇਗੀ ਕਿ ਅਨੁਪਾਤ ਕਿਵੇਂ ਵਧੇਗਾ। ਜੇਕਰ ਹਾਲਾਤ ਇਹ ਇਸ਼ਾਰਾ ਕਰਦੇ ਹਨ ਕਿ ਬਜ਼ਾਰ ਵਿਚ ਅਸਥਿਰਤਾ ਵਧੇਗੀ ਤਾਂ ਨਿਵੇਸ਼ਕ ਆਮਤੌਰ 'ਤੇ ਚਾਂਦੀ ਦੀ ਤੁਲਨਾ ਵਿਚ ਸੋਨਾ ਪਸੰਦ ਕਰਨਗੇ।

1990 ਦੇ ਦਹਾਕੇ ਦੀ ਸ਼ੁਰੂਆਤ ਵਿਚ ਇਹ ਹੱਦ 100 ਤੱਕ ਪਹੁੰਚ ਗਈ ਸੀ। ਉਸ ਸਮੇਂ ਦੁਨੀਆ ਨੂੰ ਲੰਮੇ ਖਾੜੀ ਯੁੱਧ ਦਾ ਸਾਹਮਣਾ ਕਰਨਾ ਪਿਆ ਸੀ। ਬਾਅਦ ਵਿਚ 2002 ਅਤੇ 2008 'ਚ ਵੀ ਇਹ ਅਨੁਪਾਤ 80 ਤੋਂ ਉੱਪਰ ਰਿਹਾ ਅਤੇ ਦੋਵਾਂ ਹੀ ਮਿਆਦ 'ਚ ਸੰਕਟ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਇਹ ਅਨੁਪਾਤ ਫਿਰ ਤੋਂ 80 ਤੋਂ ਉੱਪਰ ਚਲਾ ਗਿਆ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਉਚਾਈ 'ਤੇ ਬਣਿਆ ਹੋਇਆ ਹੈ। ਹਾਲਾਂਕਿ ਕਿਸੇ ਸੰਕਟ ਲਈ ਇਹ ਇਕੋਮਾਤਰ ਸੰਕੇਤ ਨਹੀਂ ਹੁੰਦਾ ਹੈ। 

ਦੁਨੀਆ ਦੇ ਕੇਂਦਰੀ ਬੈਂਕਾਂ ਵਲੋਂ ਆਪਣੇ ਵਿਦੇਸ਼ੀ ਨਿਵੇਸ਼ ਮੁਦਰਾ ਭੰਡਾਰ 'ਚ ਵਾਧਾ ਕਰਨ ਲਈ ਇਹ ਇਸ ਗੱਲ ਦਾ ਸੰਕੇਤ ਹੈ ਕਿ ਕੇਂਦਰੀ ਬੈਂਕ ਦਾ ਕੋਈ ਸੰਕਟ ਪੈਦਾ ਹੋਣ ਦਾ ਖਦਸ਼ਾ ਹੈ, ਜਿਸ ਲਈ ਉਨ੍ਹਾਂ ਨੂੰ ਆਪਣੇ ਭੰਡਾਰ ਵਿਚ ਵਿੰਭਿਨਤਾ ਲਿਆਉਣ ਦੀ ਜ਼ਰੂਰਤ ਹੈ। ਮੌਜੂਦਾ ਸਮੇਂ ਵਿਚ ਅਮਰੀਕੀ ਡਾਲਰ ਤੋਂ ਬਾਅਦ ਸੋਨੇ ਨੂੰ ਹੀ ਦੂਜੇ ਸਥਾਨ 'ਤੇ ਸਮਝਿਆ ਜਾਂਦਾ ਹੈ। 2018 ਵਿਚ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ ਆਪਣੇ ਭੰਡਾਰ ਵਿਚ 650 ਟਨ ਸੋਨਾ ਸ਼ਾਮਲ ਕੀਤਾ ਸੀ ਜਿਹੜਾ ਕਿ 1971 ਦੇ ਬਾਅਦ ਉਨ੍ਹਾਂ ਦਾ ਸਭ ਤੋਂ ਵੱਡਾ ਵਾਧਾ ਸੀ।

ਇਹ ਰਿਪੋਰਟ ਕੀਮਤੀ ਧਾਤੂਆਂ ਦੀ ਕੀਮਤ ਲੈਂਡਸਕੇਪ ਨਹੀਂ ਦੱਸਦੀ ਹੈ ਪਰ ਮਾਹਰਾਂ ਅਨੁਸਾਰ 2019 'ਚ ਇਹ ਅਨੁਪਾਤ ਕਰੀਬ 78-79 ਦੇ ਆਸ-ਪਾਸ ਰਹੇਗਾ। ਭਾਰਤ ਵਿਚ ਚਾਂਦੀ ਦੀ ਕੀਮਤ 15 ਤੋਂ 17 ਡਾਲਰ ਪ੍ਰਤੀ ਔਂਸ ਦੇ ਦਾਇਰੇ ਵਿਚ ਰਹਿਣ ਦੀ ਉਮੀਦ ਕਰ ਰਹੇ ਹਨ। ਕੀਮਤ ਦੇ ਇਸ ਪੱਧਰ 'ਤੇ ਲੱਗਦਾ ਹੈ ਕਿ ਭਾਰਤ ਵਿਚ ਕੀਮਤ 39,000-39,500 ਰੁਪਏ ਪ੍ਰਤੀ ਕਿਲੋਗ੍ਰਾਮ  ਰਹਿ ਸਕਦੀ ਹੈ ਅਤੇ ਇਹ ਵਧ ਕੇ 41,000 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵੀ ਜਾ ਸਕਦੀ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਸਾਲ 2018 ਵਿਚ 6,958 ਟਨ ਚਾਂਦੀ ਦਾ ਆਯਾਤ ਕੀਤਾ ਗਿਆ ਜਿਹੜਾ ਕਿ ਸਾਲ 2015 ਦੇ 7,579 ਟਨ ਦੇ ਦੂਜੇ ਸਭ ਤੋਂ ਉੱਚਾ ਪੱਧਰ ਹੈ। ਪਰ ਇਸ ਸਾਲ ਚਾਂਦੀ ਦੀ ਕੀਮਤ 'ਚ ਮਜ਼ਬੂਤੀ ਦੇ ਰੁਝਾਨ ਕਾਰਨ ਇਹ ਆਯਾਤ 5,700-5,800 ਟਨ ਦੇ ਆਸ-ਪਾਸ ਰਹਿ ਸਕਦਾ ਹੈ।