ਆਰ.ਬੀ.ਆਈ.ਦਾ ਖੰਡਨ, ਰਿਆਲ ਨੂੰ ਬਦਲਣ ''ਤੇ ਰੋਕ ਨਹੀਂ ਲਾਈ

06/24/2017 5:18:31 PM

ਮੁੰਬਈ—23 ਜੂਨ ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਉਸ ਨੇ ਦੇਸ਼ 'ਚ ਕਤਰ ਦੀ ਕਰੰਸੀ ਰਿਆਲ ਨੂੰ ਬਦਲਣ 'ਤੇ ਰੋਕ ਦਾ ਕੋਈ ਨਿਰਦੇਸ਼ ਨਹੀਂ ਦਿੱਤਾ ਹੈ। ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਹਨ ਕਿ ਕੁਝ ਅਧਿਕਾਰਿਤ ਡੀਲਰ ਕਤਰ ਦੀ ਕਰੰਸੀ ਦੀ ਖਰੀਦੋ-ਫਰੋਖਤ ਤੋਂ ਇਨਕਾਰ ਕਰ ਰਹੇ ਹਨ, ਜਿਸ ਤੋਂ ਬਾਅਦ ਕੇਂਦਰੀ ਬੈਂਕ ਨੇ ਇਹ ਸਪਸ਼ਟੀਕਰਨ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅੱਤਵਾਦ ਦੇ ਵਿੱਤਪੋਸ਼ਣ ਦੇ ਦੇਸ਼ਾਂ ਵਿਚਾਲੇ ਸਾਊਦੀ ਅਰਬ,ਯੂ.ਏ.ਈ. ਬਹਿਰੀਨ, ਮਿਸ਼ਰ ਅਤੇ ਕੁਝ ਹੋਰ ਦੇਸ਼ਾਂ ਨੇ ਕਤਰ ਨਾਲੋਂ ਆਪਣੇ ਸਬੰਧ ਖਤਮ ਕਰ ਲਏ ਹਨ।