ਰੇਂਜ ਰੋਵਰ ਜਲਦ ਹੀ ਬਾਜ਼ਾਰ ''ਚ ਲਿਆਵੇਗੀ ਇਹ ਨਵੀਂ ਕਾਰ

03/15/2018 9:29:57 PM

ਜਲੰਧਰ—ਰੇਂਜ ਰੋਵਰ ਨੇ ਕੁਝ ਹੀ ਮਹੀਨੇ ਪਹਿਲੇ ਨਵੀਂ ਐੱਸ.ਯੂ.ਵੀ. ਰੇਂਜ ਰੋਵਰ ਵੇਲਾਰ ਲਾਂਚ ਕੀਤੀ ਸੀ। ਇਕ ਰਿਪੋਰਟ ਮੁਤਾਬਕ ਕੰਪਨੀ ਜਲਦ ਹੀ ਬਾਜ਼ਾਰ 'ਚ ਰੇਂਜ ਰੋਵਰ ਵੇਲਾਰ ਦਾ ਨਵਾਂ ਫੈਮਿਲੀ ਮੈਂਬਰ ਲਾਂਚ ਕਰਨ ਵਾਲੀ ਹੈ ਜੋ ਐੱਸ.ਵੀ.ਆਰ. ਮਾਡਲ ਹੋਵੇਗਾ। ਕੰਪਨੀ ਨੇ ਨਵੀਂ ਐੱਸ.ਯੂ.ਵੀ. 'ਚ ਵੱਡੇ ਪੈਮਾਨੇ 'ਤੇ ਏਅਰੋਡਾਇਨਾਮਿਕ ਅਪਡੇਟ ਕੀਤੇ ਹਨ ਅਤੇ ਇਸ ਦੇ ਨਾਲ ਹੀ ਕਾਰ 'ਚ 5.0 ਲੀਟਰ ਦਾ ਵੀ8 ਇੰਜਣ ਦਿੱਤਾ ਗਿਆ ਹੈ। ਇਹ ਇੰਜਣ 542 ਬੀ.ਐੱਚ.ਪੀ. ਪਾਵਰ ਅਤੇ 680 ਐੱਨ.ਐੱਮ. ਪੀਕ ਟਾਰਕ ਜਨਰੇਟ ਕਰਨ ਦੀ ਸਮਰੱਥਾ ਰੱਖਦਾ ਹੈ। ਫਿਲਹਾਲ ਲਈ ਰੇਂਜ ਰੋਵਰ ਵੇਲਾਰ ਐੱਸ.ਵੀ.ਆਰ. ਆਪਣੀ ਟੈਸਟਿੰਗ ਸਟੇਜ 'ਚ ਹੈ ਅਤੇ ਸਪਾਏ ਸ਼ੂਟ 'ਚ ਦਿਖੀ ਐੱਸ.ਯੂ.ਵੀ. ਵੇਲਾਰ ਦੇ ਪ੍ਰੋਟੋਟਾਈਪ ਮਾਡਲ ਹੈ। 


ਡਿਜ਼ਾਈਨ 
ਡਿਜ਼ਾਈਨ 'ਚ ਬਦਲਾਅ ਦੀ ਗੱਲ ਕਰੀਏ ਤਾਂ ਵੇਲਾਰ ਐੱਸ.ਵੀ.ਆਰ. ਨੂੰ ਵੱਡੀ ਅਪਡੇਟ ਨਾਲ ਲਾਂਚ ਕੀਤਾ ਜਾਵੇਗਾ। ਐੱਸ.ਯੂ.ਵੀ. ਦੇ ਅੱਗਲੇ ਹਿੱਸੇ ਦੇ ਕਾਰਨਰ 'ਚ ਵੱਡੇ ਇੰਟੈਕਸ ਲੱਗਾਏ ਗਏ ਹਨ। ਉੱਥੇ ਰੀਅਰ ਹਿੱਸੇ 'ਚ ਗੋਲ ਐਗਜ਼ਹਾਸਟ ਦਿੱਤੇ ਹਨ ਅਤੇ ਪਿਛਲੇ ਮਾਡਲ ਤੋਂ ਲਏ ਗਏ ਡੋਰ ਹੈਂਡਲ ਲਗਾਏ ਗਏ ਹਨ। ਇਸ 'ਚ ਆਲ-ਬਲੈਕ ਵ੍ਹੀਲਸ ਦਿੱਤੇ ਗਏ ਹਨ। 


ਸਪੀਡ
ਰਿਪੋਰਟ ਮੁਤਾਬਕ ਰੇਂਜ ਰੋਵਰ ਵੇਲਾਰ ਐੱਸ.ਵੀ.ਆਰ ਸਿਰਫ 0-100 ਕਿਮੀ/ਘੰਟਾ ਦੀ ਸਪੀਡ ਫੜ ਲੈਂਦੀ ਹੈ। ਸਟੈਂਡਰਡ ਵੇਲਾਰ ਨੂੰ ਡੀਜ਼ਲ ਅਤੇ ਪੈਟਰੋਲ ਦੋਵਾਂ ਇੰਜਣ 'ਚ ਉਪਲੱਬਧ ਕਰਵਾਇਆ ਗਿਆ ਹੈ। ਇਸ 'ਚ 2.0 ਲੀਟਰ ਦਾ ਇੰਜਣ ਦਿੱਤਾ ਗਿਆ ਹੈ ਜੋ 178 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰਦਾ ਹੈ, ਉੱਥੇ ਇਸ ਦਾ ਦਮਦਾਰ ਇੰਜਣ 3.0-ਲੀਟਰ ਦਾ ਹੈ ਜੋ 296 ਬੀ.ਐੱਚ.ਪੀ. ਪਾਵਰ ਵਾਲਾ ਹੈ। ਵੇਲਾਲ 'ਚ 2.0 ਲੀਟਰ ਦਾ ਇੰਜੀਨਿਯਮ ਇੰਜਣ ਲੱਗਿਆ ਹੈ ਜੋ 247 ਬੀ.ਐੱਚ.ਪੀ. ਪਾਵਰ ਵਾਲਾ ਹੈ ਅਤੇ ਇਸ ਦਾ 3.0 ਲੀਟਰ ਪੈਟਰੋਲ ਸੁਪਰਚਾਰਜਡ ਵੀ6 ਇੰਜਣ 375 ਬੀ.ਐੱਚ.ਪੀ. ਪਾਵਰ ਜਨਰੇਟ ਕਰਨ ਦੀ ਸਮਰੱਥਾ ਰੱਖਦਾ ਹੈ।