ਗੰਢਿਆਂ ਦੀਆਂ ਕੀਮਤਾਂ ਨੇ ਵਿਗਾੜਿਆਂ ਰਸੋਈ ਦਾ ਬਜਟ, 80 ਤੋਂ ਹੋਈਆਂ ਪਾਰ, ਜਾਣੋ ਆਪਣੇ ਸ਼ਹਿਰ ਦਾ ਭਾਅ

10/30/2023 9:57:29 AM

ਲਖਨਊ (ਬਿਊਰੋ) : ਨਰਾਤਿਆਂ ਦੌਰਾਨ ਲਸਣ ਅਤੇ ਗੰਢਿਆਂ ਦੇ ਬਿਨਾਂ ਭੋਜਨ ਬਣਾਉਣ ਦਾ ਕੰਮ ਸੌਖੇ ਤਰੀਕੇ ਨਾਲ ਚੱਲ ਗਿਆ ਸੀ ਪਰ ਹੁਣ ਅਚਾਨਕ ਗੰਢਿਆਂ ਦੀਆਂ ਕੀਮਤਾਂ ਵਧਣ ਕਾਰਨ ਭੋਜਨ ਦਾ ਸਵਾਦ ਮਹਿੰਗਾ ਹੁੰਦਾ ਜਾਪਦਾ ਹੈ। ਸਿਰਫ਼ 10 ਦਿਨਾਂ 'ਚ ਇਹ 35 ਰੁਪਏ ਤੋਂ ਵਧ ਕੇ 70 ਰੁਪਏ ਪ੍ਰਤੀ ਕਿਲੋ ਹੋ ਗਿਆ। ਦੇਸ਼ ਭਰ 'ਚ ਗੰਢਿਆਂ ਦੀਆਂ ਕੀਮਤਾਂ ਨੂੰ ਲੈ ਕੇ ਮਹਿੰਗਾਈ ਦਾ ਕਹਿਰ ਇਸ ਹੱਦ ਤੱਕ ਵੱਧ ਗਿਆ ਹੈ ਕਿ ਲਖਨਊ, ਓਰਾਈ, ਹਮੀਰਪੁਰ ਸਣੇ ਕਈ ਸੂਬਿਆਂ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਗੰਢਿਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਲੱਗੀਆਂ ਹਨ। ਸਿਰਫ਼ 10 ਦਿਨਾਂ 'ਚ ਗੰਢਿਆਂ ਦੀਆਂ ਕੀਮਤਾਂ ਦੁੱਗਣੀਆਂ ਹੋਣ ਕਾਰਨ ਆਮ ਆਦਮੀ ਦੀ ਜੇਬ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ।

ਭਾਰੀ ਮੀਂਹ ਦੌਰਾਨ ਗੰਢੇ ਖਰਾਬ ਹੋਣ ਕਰਕੇ ਵਧੀਆਂ ਕੀਮਤਾਂ
ਜਾਣਕਾਰੀ ਅਨੁਸਾਰ, ਚੂਨਾਰ ਦੇ ਗੰਢਿਆਂ-ਲਸਣ ਏਜੰਟ ਅਸ਼ਰਫ ਅਲੀ ਉਰਫ ਤੰਨੂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਮੀਂਹ ਕਾਰਨ ਮੱਧ ਪ੍ਰਦੇਸ਼ 'ਚ ਗੰਢਿਆਂ ਦੀ ਵੱਡੀ ਮਾਤਰਾ ਖ਼ਰਾਬ ਹੋ ਗਈ ਹੈ। ਇਸ ਸਮੇਂ ਨਾਸਿਕ ਤੋਂ ਗੰਢਿਆਂ ਆ ਰਿਹਾ ਹੈ ਅਤੇ ਆਮਦ ਘੱਟ ਹੋਣ ਕਾਰਨ ਪਰਚੂਨ ਤੋਂ ਲੈ ਕੇ ਮੰਡੀ ਤੱਕ ਗੰਢਿਆਂ ਦੀ ਕੀਮਤ ਅਸਮਾਨ ਨੂੰ ਛੂਹ ਰਹੀ ਹੈ।

ਇਹ ਵੀ ਪੜ੍ਹੋ :    ਤਿਉਹਾਰੀ ਸੀਜ਼ਨ 'ਚ ਛੁੱਟੀਆਂ ਦੀ ਭਰਮਾਰ, ਨਵੰਬਰ ਮਹੀਨੇ ਦੇਸ਼ 'ਚ 15 ਦਿਨ ਬੰਦ ਰਹਿਣਗੇ ਬੈਂਕ

ਗੰਢਿਆਂ ਦੀਆਂ ਵਧਦੀਆਂ ਕੀਮਤਾਂ ਨੇ ਵਿਗਾੜਿਆ ਰਸੋਈ ਦਾ ਬਜਟ
ਗੰਢਿਆਂ ਦੀਆਂ ਵਧਦੀਆਂ ਕੀਮਤਾਂ ਨੇ ਵਾਰਾਣਸੀ 'ਚ ਘਰੇਲੂ ਔਰਤਾਂ ਦੀ ਰਸੋਈ 'ਤੇ ਬੁਰਾ ਅਸਰ ਪਾਇਆ ਹੈ। ਸਬਜ਼ੀਆਂ 'ਚੋਂ ਗੰਢਿਆਂ ਦਾ ਸੁਆਦ ਗੁੰਮ ਹੋਣ ਲੱਗਾ ਹੈ। ਇਸ ਦੇ ਨਾਲ ਹੀ ਸਲਾਦ 'ਚ ਗੰਢਿਆਂ ਤਾਂ ਦੂਰ ਦਾ ਸੁਫ਼ਨਾ ਸਾਬਤ ਹੋ ਰਿਹਾ ਹੈ। ਫਿਲਹਾਲ ਐਤਵਾਰ ਨੂੰ ਚੂਨਾਰ 'ਚ ਗੰਢਿਆਂ 6400 ਰੁਪਏ ਪ੍ਰਤੀ ਕੁਇੰਟਲ ਅਤੇ ਪਰਚੂਨ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਥੋਕ 'ਚ ਵਿਕ ਰਿਹਾ ਹੈ। ਗੰਢਿਆਂ ਵਪਾਰੀਆਂ ਮੁਤਾਬਕ, ਗੰਢਿਆਂ ਦੀ ਪਰਚੂਨ ਕੀਮਤ 100 ਰੁਪਏ ਤੱਕ ਜਾ ਸਕਦੀ ਹੈ। ਦਰਅਸਲ ਗੰਢਿਆਂ ਦੀਆਂ ਕੀਮਤਾਂ 'ਚ ਅਚਾਨਕ ਹੋਏ ਵਾਧੇ ਕਾਰਨ ਲੋਕਾਂ ਨੂੰ ਮਹਿੰਗਾਈ ਮਹਿਸੂਸ ਹੋਣ ਲੱਗੀ ਹੈ। ਗੰਢੇ ਜੋ ਕਦੇ 10 ਤੋਂ 40 ਤੋਂ 50 ਰੁਪਏ ਕਿਲੋ ਮਿਲਦਾ ਸੀ, ਅੱਜ ਅਚਾਨਕ 80 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ।

ਗੰਢਿਆਂ ਦੀਆਂ ਪਿਛਲੀਆਂ ਕੀਮਤਾਂ
- 18 ਤੋਂ 20 ਅਕਤੂਬਰ ਤੱਕ 25 ਤੋਂ 30 ਰੁਪਏ ਪ੍ਰਤੀ ਕਿਲੋਗ੍ਰਾਮ
- 21 ਤੋਂ 25 ਅਕਤੂਬਰ ਤੱਕ 40 ਰੁਪਏ ਪ੍ਰਤੀ ਕਿਲੋਗ੍ਰਾਮ
- 25 ਤੋਂ 27 ਅਕਤੂਬਰ ਤੱਕ 50 ਰੁਪਏ ਪ੍ਰਤੀ ਕਿਲੋਗ੍ਰਾਮ
- 27 ਤੋਂ 29 ਅਕਤੂਬਰ ਤੱਕ 70 ਰੁਪਏ ਪ੍ਰਤੀ ਕਿਲੋਗ੍ਰਾਮ

ਇਹ ਵੀ ਪੜ੍ਹੋ :   ਮੁਕੇਸ਼ ਅੰਬਾਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, 20 ਕਰੋੜ ਦੀ ਮੰਗੀ ਫਿਰੌਤੀ

ਗੰਢਿਆਂ ਦੀ ਕੀਮਤ ਨੇ ਲਿਆਂਦੇ ਆਮ ਲੋਕਾਂ ਦੀਆਂ ਅੱਖਾਂ 'ਚ ਹੰਝੂ
ਗੰਢਿਆਂ ਦੀਆਂ ਕੀਮਤਾਂ 'ਚ ਅਚਾਨਕ ਹੋਏ ਵਾਧੇ ਨੇ ਆਮ ਲੋਕਾਂ ਦੇ ਹੰਝੂ ਵਹਾ ਦਿੱਤੇ ਹਨ। ਇੱਕ ਹਫ਼ਤਾ ਪਹਿਲਾਂ ਤੱਕ ਗੰਢਿਆਂ ਦੀ ਕੀਮਤ ਨੂੰ ਦੇਖਦੇ ਹੋਏ ਅਜਿਹਾ ਨਹੀਂ ਲੱਗਦਾ ਸੀ ਕਿ ਇਸ ਦੀ ਕੀਮਤ 'ਚ ਕੋਈ ਵਾਧਾ ਹੋਵੇਗਾ। ਲਗਭਗ ਹਰ ਘਰ 'ਚ ਲੋਕ ਸਬਜ਼ੀ ਬਣਾਉਣ 'ਚ ਲਸਣ ਅਤੇ ਗੰਢਿਆਂ ਦੀ ਵਰਤੋਂ ਕਰਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪਹਿਲਾਂ ਜਦੋਂ ਲੋਕਾਂ ਕੋਲ ਸਬਜ਼ੀ ਖਰੀਦਣ ਲਈ ਪੈਸੇ ਨਹੀਂ ਹੁੰਦੇ ਸਨ ਤਾਂ ਉਹ ਗੰਢਿਆਂ ਅਤੇ ਟਮਾਟਰ ਦੀ ਚਟਨੀ ਬਣਾ ਕੇ ਰੋਟੀ ਖਾ ਲੈਂਦੇ ਸਨ ਪਰ ਹੁਣ ਗੰਢਿਆਂਦੀ ਕੀਮਤ ਇੰਨੀ ਵੱਧ ਗਈ ਹੈ ਕਿ ਮੱਧ ਅਤੇ ਗਰੀਬ ਵਰਗ ਦੇ ਲੋਕ ਇਸ ਦੀ ਕੀਮਤ ਸੁਣ ਕੇ ਤਾਂ ਉਹ ਇਸ ਨੂੰ ਖਰੀਦ ਵੀ ਨਹੀਂ ਸਕਦੇ। ਸਬਜ਼ੀ ਵਿਕਰੇਤਾਵਾਂ ਮੁਤਾਬਕ, ਗੰਢਿਆਂ ਦੀਆਂ ਕੀਮਤਾਂ ਜਲਦੀ ਘੱਟ ਹੋਣ ਦੀ ਉਮੀਦ ਨਹੀਂ ਹੈ। ਲਸਣ ਵੀ ਮਹਿੰਗਾ ਵਿਕ ਰਿਹਾ ਹੈ। ਇਸ ਦੇ ਨਾਲ ਹੀ ਨਵੇਂ ਆਲੂ ਦੀ ਕੀਮਤ ਵੀ 40 ਰੁਪਏ ਪ੍ਰਤੀ ਕਿਲੋ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

sunita

This news is Content Editor sunita