ਸਭ ਤੋਂ ਘੱਟ ਉਮਰ ਦੀ ਅਰਬਪਤੀ ਬਣੀ Kylie Jenner, ਜ਼ੁਕਰਬਰਗ ਨੂੰ ਵੀ ਛੱਡਿਆ ਪਿੱਛੇ

03/07/2019 2:10:56 PM

ਨਵੀਂ ਦਿੱਲੀ - ਅਰਬਪਤੀ ਬਣਨ ਦਾ ਸੁਪਨਾ ਤਾਂ ਹਰ ਕੋਈ ਦੇਖਦਾ ਹੈ ਪਰ ਇਹ ਸੁਪਨਾ ਕਿਸੇ ਵਿਰਲੇ ਦਾ ਹੀ ਪੂਰਾ ਹੁੰਦਾ ਹੈ। ਜੇਕਰ ਪੂਰੀ ਹੁੰਦਾ ਵੀ ਹੈ ਤਾਂ ਉਸ ਸਮੇਂ ਤੱਕ ਵਿਅਕਤੀ ਦੀ ਅੱਧੀ ਤੋਂ ਜ਼ਿਆਦਾ ਉਮਰ ਬੀਤ ਚੁੱਕੀ ਹੁੰਦੀ ਹੈ। ਦੁਨੀਆ 'ਚ ਕੁਝ ਗਿਣੇ-ਚੁਣੇ ਲੋਕ ਹੀ ਹੁੰਦੇ ਹਨ ਜਿਹੜੇ ਆਪਣੇ ਦਮ 'ਤੇ ਕਾਮਯਾਬੀ ਹਾਸਲ ਕਰ ਸਕਦੇ ਹਨ ਅਤੇ ਆਪਣਾ ਨਾਮ ਦੁਨੀਆ ਦੇ ਅਮੀਰਾਂ ਦੀ ਸੂਚੀ 'ਚ ਦਰਜ ਕਰਵਾ ਪਾਉਂਦੇ ਹਨ। ਅੱਜ ਅਸੀਂ ਗੱਲ ਕਰ ਰਹੇ ਹਾਂ ਅਜਿਹੀ ਸੇਲੀਬ੍ਰਿਟਿਜ਼ ਦੀ ਜਿਸ ਨੇ ਕਿ ਘੱਟ ਉਮਰ 'ਚ ਉਚਾਈ ਦੇ ਸਿਖਰ ਤੱਕ ਆਪਣੀ ਪਹੁੰਚ ਬਣਾਈ ਹੈ।

ਫੋਰਬਸ ਵਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਦੁਨੀਆ ਦੇ ਅਰਬਪਤੀਆਂ ਦੀ ਸੂਚੀ 'ਚ ਜੇਫ਼ ਬੇਜੋਸ ਇਸ ਵਾਰ ਵੀ ਸਭ ਤੋਂ ਅੱਗੇ ਹਨ | ਬੇਜੋਸ ਦੀ ਕੁਲ ਜਾਇਦਾਦ 131 ਅਰਬ ਡਾਲਰ ਦੀ ਹੈ, ਪਰ ਜੇਕਰ ਤੁਹਾਡੇ ਤੋਂ ਦੁਨੀਆ ਦੇ ਸਭ ਤੋਂ ਨੌਜਵਾਨ ਅਰਬਪਤੀ ਦੇ ਬਾਰੇ ਵਿਚ ਪੁੱਛਿਆ ਜਾਵੇ ਤਾਂ ਸਾਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੋਵੇਗੀ | ਇਸ ਵਾਰ ਫੋਰਬਸ ਵਲੋਂ ਜਾਰੀ ਕੀਤੀ ਗਈ ਸੂਚੀ 'ਚ ਕਾਇਲੀ ਜੇਨਰ ਸਭ ਤੋਂ ਘੱਟ ਉਮਰ ਦੀ ਅਰਬਪਤੀ ਬਣ ਗਈ ਹੈ | ਕਾਇਲੀ 900 ਮਿਲੀਅਨ ਡਾਲਰ ਦੀ ਕੰਪਨੀ ਕਾਇਲੀ ਕਾਸਮੈਟਿਕਸ ਦੀ ਮਾਲਕ ਹੈ | ਕਾਇਲੀ ਜੇਨਰ ਟਾਪ ਮਾਡਲ ਕਿਮ ਕਾਰਦਰਸ਼ਿਅਨ ਦੀ ਪਰਿਵਾਰਕ ਮੈਂਬਰ ਹੈ, ਉਸ ਨੇ ਇਹ ਮੰਜ਼ਿਲ ਕਾਸਮੈਟਿਕਸ ਬਿਜ਼ਨਸ ਤੋਂ ਹਾਸਿਲ ਕੀਤੀ ਹੈ | 21 ਸਾਲਾ ਕਾਇਲੀ ਨੇ ਤਿੰਨ ਸਾਲ ਪਹਿਲਾਂ ਕਾਇਲੀ ਕਾਸਮੈਟਿਕਸ ਤੋਂ ਕੰਮ ਸ਼ੁਰੂ ਕੀਤਾ ਸੀ | ਪਿਛਲੇ ਸਾਲ ਉਸ ਦੀ ਕੰਪਨੀ 360 ਮਿਲੀਅਨ ਡਾਲਰ ਦੀ ਕੁਲ ਵਿਕਰੀ ਕਰਨ 'ਚ ਕਾਮਯਾਬ ਰਹੀ ਸੀ | ਸਭ ਤੋਂ ਨੌਜਵਾਨ ਅਰਬਪਤੀ ਦੀ ਸੂਚੀ 'ਚ ਕਾਇਲੀ ਨੇ ਜ਼ੁਕਰਬਰਗ ਨੂੰ ਪਿੱਛੇ ਛੱਡ ਦਿੱਤਾ ਹੈ | ਜੁਕਰਬਰਗ 23 ਸਾਲ ਦੀ ਉਮਰ 'ਚ ਅਰਬਪਤੀ ਬਿਜ਼ਨਸਮੈਨ ਦੀ ਸੂਚੀ 'ਚ ਸ਼ਾਮਿਲ ਹੋਏ ਸਨ | ਦੂਜੇ ਪਾਸੇ ਭਾਰਤ ਦੇ ਸਭ ਤੋਂ ਅਮੀਰ ਸ਼ਖ਼ਸ ਮੁਕੇਸ਼ ਅੰਬਾਨੀ ਦੁਨੀਆ ਦੇ ਅਰਬਪਤੀਆਂ ਦੀ ਸੂਚੀ 'ਚ 13ਵੇਂ ਸਥਾਨ 'ਤੇ ਪਹੁੰਚ ਗਏ ਹਨ | ਫੋਰਬਸ ਨੇ ਕਿਹਾ ਹੈ ਕਿ ਈ-ਕਾਮਰਸ ਇੰਡਸਟਰੀ ਦੀ ਮਸ਼ਹੂਰ ਕੰਪਨੀ ਐਮਾਜ਼ੋਨ ਦੇ ਜੇਫ ਬੇਜੋਸ ਇਸ ਸੂਚੀ 'ਚ ਪਹਿਲੇ ਸਥਾਨ 'ਤੇ ਬਰਕਰਾਰ ਹਨ | ਬੇਜੋਸ ਦੀ ਕੁਲ ਜਾਇਦਾਦ ਪਿਛਲੇ ਇਕ ਸਾਲ 'ਚ 19 ਅਰਬ ਡਾਲਰ ਵੱਧ ਕੇ 131 ਅਰਬ ਡਾਲਰ ਹੋ ਗਈ ਹੈ |