ਸ਼ੇਅਰ ਮਾਰਕੀਟ 'ਚ ਮਹਿਲਾ ਨਿਵੇਸ਼ਕਾਂ ਦੀ ਗਿਣਤੀ ਵਧੀ, ਕੋਰੋਨਾ ਕਾਲ ਨੇ ਬਦਲੀ ਤਸਵੀਰ

01/17/2022 11:50:58 AM

ਨਵੀਂ ਦਿੱਲੀ (ਬਿਜ਼ਨੈੱਸ ਡੈਸਕ) - ਕੋਰੋਨਾ ਕਾਲ ਦੇ ਕਰੀਬ 2 ਸਾਲ ਵਿਚ ਲਾਕਡਾਊਨ ਦੌਰਾਨ ਸ਼ੇਅਰ ਮਾਰਕੀਟ ਵਿਚ ਨਿਵੇਸ਼ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਵਿਚ ਕਰੀਬ 24 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਬੀਤੇ ਸਾਲ ਇਕ ਜਨਵਰੀ ਤੋਂ ਸ਼ੇਅਰਾਂ ਵਿਚ ਹੋਇਆ ਰਿਕਾਰਡ ਵਾਧਾ ਅਤੇ ਬੈਂਚਮਾਰਕ ਸੂਚਕ ਅੰਕਾਂ ਵਿਚ 40 ਫੀਸਦੀ ਤੱਕ ਦੇ ਉਛਾਲ ਨੇ ਔਰਤਾਂ ਨੂੰ ਇਸ ਵਿਚ ਨਿਵੇਸ਼ ਕਰਨ ਲਈ ਰਾਜ਼ੀ ਕਰਨ ਵਿਚ ਮਦਦ ਕੀਤੀ ਹੈ। ਪੰਜ ਬ੍ਰੋਕਰੇਜ ਜੇਰੋਧਾ, ਐਕਸਿਸ ਸਕਿਓਰਿਟੀਜ਼, ਆਈ. ਸੀ. ਆਈ. ਸੀ. ਆਈ. ਡਾਇਰੈਕਟ, ਯੂ. ਪੀ. ਐੱਸ. ਟਾਕਸ ਅਤੇ 5 ਪੈਸੇ ਦੇ ਆਸ-ਪਾਸ ਉਪਲੱਬਧ ਅੰਕੜਿਆਂ ਅਨੁਸਾਰ, ਪਿਛਲੇ 2 ਸਾਲਾਂ ਵਿਚ ਇਕਵਿਟੀ ਵਿਚ ਨਿਵੇਸ਼ ਕਰਨ ਵਾਲੀਆਂ ਔਰਤਾਂ ਦਾ ਅਨੁਪਾਤ ਪਿਛਲੇ 2 ਸਾਲਾਂ ਵਿਚ ਲੱਗਭੱਗ 16 ਤੋਂ ਵਧ ਕੇ 24 ਫੀਸਦੀ ਹੋ ਗਿਆ ਹੈ।

ਇਹ ਵੀ ਪੜ੍ਹੋ : ਸ਼੍ਰੀਲੰਕਾ 'ਚ ਗਹਿਰਾਇਆ ਆਰਥਿਕ ਸੰਕਟ, ਭਾਰਤ ਦੇ ਵਿੱਤੀ ਪੈਕੇਜ ਨੇ ਦਿੱਤੀ ਅਸਥਾਈ ਰਾਹਤ

ਜਾਇਦਾਦ ਵਿਚ ਨਿਵੇਸ਼ ਕਰਨ ਤੱਕ ਸੀਮਿਤ ਸਨ ਔਰਤਾਂ

ਅਪਸਟਾਕਸ ਦੀ ਕੋ-ਫਾਊਂਡਰ ਕਵਿਤਾ ਸੁਬਰਮੰਣੀਯਨ ਨੇ ਇਕ ਮੀਡੀਆ ਰਿਪੋਰਟ ਵਿਚ ਕਿਹਾ ਕਿ ਪ੍ਰੰਪਰਾਗਤ ਰੂਪ ਨਾਲ ਔਰਤਾਂ ਲਈ ਨਿਵੇਸ਼ ਦੇ ਬਦਲ ਸੋਨੇ ਜਾਂ ਬੈਂਕ ਜਮ੍ਹਾ, ਐੱਫ. ਡੀ. (ਮਿਆਦ ਜਮ੍ਹਾ) ਵਰਗੀ ਭੌਤਿਕ ਜਾਇਦਾਦ ਵਿਚ ਨਿਵੇਸ਼ ਕਰਨ ਤੱਕ ਸੀਮਿਤ ਸਨ। ਉਹ ਕਹਿੰਦੀ ਹੈ ਕਿ ਜਦੋਂ ਤੋਂ ਕੋਰੋਨਾ ਮਹਾਮਾਰੀ ਸ਼ੁਰੂ ਹੋਈ ਹੈ, ਸ਼ੇਅਰ ਬਾਜ਼ਾਰ ਵਿਚ ਮਹਿਲਾ ਨਿਵੇਸ਼ਕਾਂ ਦੀ ਭਾਰੀ ਆਮਦ ਹੋਈ ਹੈ। ਨਮਿਤਾ ਮੋਹਨਕਾ ਕਈ ਵਿਸ਼ਲੇਸ਼ਕਾਂ ਦੀ ਰਿਪੋਰਟ ਦੇਖਣ ਅਤੇ ਭਾਰਤੀ ਸ਼ੇਅਰ ਬਾਜ਼ਾਰ ਵਿਚ ਆਪਣੇ ਨਿਵੇਸ਼ ਉੱਤੇ ਨਜ਼ਰ ਰੱਖਣ ਲਈ ਸਵੇਰੇ ਸਭ ਤੋਂ ਪਹਿਲਾਂ ਆਪਣਾ ਲੈਪਟਾਪ ਚਾਲੂ ਕਰਦੀ ਹੈ। ਉਹ ਕਹਿੰਦੀ ਹੈ ਕਿ ਮੈਨੂੰ ਕਿਸੇ ਕੰਪਨੀ ਦੇ ਬਾਰੇ ਖੋਜ ਕਰਨ ਅਤੇ ਸਾਲਾਨਾ ਰਿਪੋਰਟ, ਕਮਾਈ ਕਾਲ ਅਤੇ ਏਜੀਐੱਮ (ਸਾਲਾਨਾ ਆਮ ਬੈਠਕ) ਬਾਰੇ ਵਿਚ ਪੜ੍ਹਨ ਤੋਂ ਬਾਅਦ ਹੀ ਆਰਾਮ ਮਿਲਦਾ ਹੈ।

ਇਹ ਵੀ ਪੜ੍ਹੋ : ਸਵੀਡਨ ’ਚ 1993 ਤੋਂ ਬਾਅਦ ਸਭ ਤੋਂ ਜ਼ਿਆਦਾ ਮਹਿੰਗਾਈ

ਬਚਤਕਰਤਾ ਤੋਂ ਨਿਵੇਸ਼ਕਾਂ ’ਚ ਹੋਈ ਤਬਦੀਲ

ਆਈ. ਸੀ. ਆਈ. ਸੀ. ਆਈ. ਡਾਇਰੈਕਟ ਪਲੇਟਫਾਰਮ ਉੱਤੇ ਮਹਿਲਾ ਨਿਵੇਸ਼ਕਾਂ ਵੱਲੋਂ ਖਰੀਦੇ ਵੱਖ-ਵੱਖ ਉਤਪਾਦਾਂ ਇਕਵਿਟੀ, ਮਿਊਚੁਅਲ ਫੰਡ, ਬਾਂਡ ਅਤੇ ਬੀਮਾ ਸਟਾਕ ਪਸੰਦੀਦਾ ਬਣਿਆ ਹੋਇਆ ਹੈ, ਜੋ ਵਿੱਤੀ ਸਾਲ 19 ਵਿਚ 56 ਫੀਸਦੀ ਲੈਣ-ਦੇਣ ਤੋਂ ਵਧ ਕੇ ਵਿੱਤੀ ਸਾਲ 22 ਵਿਚ 67 ਫੀਸਦੀ ਹੋ ਗਿਆ ਹੈ। ਨਤੀਜਤਨ ਇਸ ਮਿਆਦ ਦੌਰਾਨ ਮਿਊਚੁਅਲ ਫੰਡ 40 ਫੀਸਦੀ ਤੋਂ ਘੱਟ ਕੇ 28 ਫੀਸਦੀ ਹੋ ਗਏ ਹਨ, ਜਿਵੇਂ ਕ‌ਿ ਆਈ. ਸੀ. ਆਈ. ਸੀ. ਆਈ. ਡਾਇਰੈਕਟ ਦਾ ਡਾਟਾ ਦਿਖਾਉਂਦਾ ਹੈ। ਐਕਸਿਸ ਸਕਿਓਰਿਟੀਜ਼ ਦੇ ਐੱਮ. ਡੀ. ਅਤੇ ਸੀ. ਈ. ਓ. ਬੀ ਗੋਪਕੁਮਾਰ ਦਾ ਕਹਿਣਾ ਹੈ ਕਿ ਮਹਾਮਾਰੀ ਨੇ ਮਹਿਲਾ ਨਿਵੇਸ਼ਕਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਵੇਖਿਆ ਹੈ। ਮਹਾਮਾਰੀ ਨਾਲ ਪੈਦਾ ਅਨਿਸ਼ਚਿਤਤਾਵਾਂ ਕਾਰਨ ਔਰਤਾਂ ਬਚਤਕਰਤਾ ਤੋਂ ਨਿਵੇਸ਼ਕਾਂ ਵੱਲ ਵੱਧ ਰਹੀਆਂ ਹਨ। ਮੌਜੂਦਾ ਸਮੇਂ ਵਿਚ ਸਾਡੇ ਕੋਲ ਐਕਸਿਸ ਸਕਿਓਰਿਟੀਜ਼ ਪਲੇਟਫਾਰਮ ਉੱਤੇ ਲੱਗਭੱਗ 21.49 ਫੀਸਦੀ ਸਰਗਰਮ ਔਰਤਾਂ ਨਿਵੇਸ਼ਕ ਹਨ।

ਇਹ ਵੀ ਪੜ੍ਹੋ : ਬਜਟ 'ਚ ਕ੍ਰਿਪਟੋ ਕਾਰੋਬਾਰ 'ਤੇ ਟੈਕਸ ਲਗਾਉਣ, ਵਿਸ਼ੇਸ਼ ਦਾਇਰੇ 'ਚ ਲਿਆਉਣ 'ਤੇ ਹੋ ਸਕਦਾ ਹੈ ਵਿਚਾਰ

ਪੂੰਜੀ ਬਾਜ਼ਾਰ ਵਿਚ ਸਬਰ ਰੱਖਣ ਨਾਲ ਮਿਲਦੈ ਲਾਭ

ਉਦਯੋਗ ਉੱਤੇ ਨਜ਼ਰ ਰੱਖਣ ਵਾਲੇ ਵਿਸ਼ਲੇਸ਼ਕਾਂ ਅਤੇ ਦਲਾਲਾਂ ਨੇ ਕਿਹਾ ਕਿ ਜ਼ਿਆਦਾਤਰ ਔਰਤਾਂ ਨਿਵੇਸ਼ ਰਣਨੀਤੀਆਂ ਨੂੰ ਲਾਗੂ ਕਰਦੇ ਸਮੇਂ ਕਿਸੇ ਗਰੁੱਪ ਦੀ ਪਾਲਣਾ ਨਹੀਂ ਕਰਦੀਆਂ ਹਨ। ਔਰਤਾਂ ਦੇ ਉਦੇਸ਼ ਲਈ ਇਕ ਗੈਰ-ਲਾਭਕਾਰੀ ਵਿੱਤੀ ਸਾਖਰਤਾ ਮੰਚ ਮਿਲੇਨੀਅਮ ਮੈਮਸ ਦੇ ਸੰਸਥਾਪਕ ਬਿਸ਼ਣੁ ਧਾਨੁਕਾ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਜ਼ਿਆਦਾਤਰ ਮਹਿਲਾ ਨਿਵੇਸ਼ਕ ਨਿਵੇਸ਼ ਬਾਰੇ ਲੰਮੀ ਮਿਆਦ ’ਚ ਸੋਚਦੀਆਂ ਹਨ ਅਤੇ ਉਨ੍ਹਾਂ ਵਿਚ ਸੁਭਾਅ ਤੋਂ ਬਹੁਤ ਸਬਰ ਹੁੰਦਾ ਹੈ।

ਪੂੰਜੀ ਬਾਜ਼ਾਰ ਵਿਚ ਸਬਰ ਤੁਹਾਨੂੰ ਸਭ ਤੋਂ ਚੰਗਾ ਭੁਗਤਾਨ ਕਰਦਾ ਹੈ, ਇਸ ਲਈ ਜ਼ਿਆਦਾਤਰ ਮਾਮਲਿਆਂ ’ਚ ਔਰਤਾਂ ਪੁਰਸ਼ਾਂ ਦੀ ਤੁਲਣਾ ਵਿਚ ਬਿਹਤਰ ਨਿਵੇਸ਼ਕ ਹੁੰਦੀਆਂ ਹਨ। ਜ਼ਿਆਦਾਤਰ ਬ੍ਰੋਕਰੇਜ ਨੇ ਕਿਹਾ ਕਿ ਪਿਛਲੇ 2 ਸਾਲਾਂ ਵਿਚ ਦੁਨੀਆ ਵਿਚ ਕੋਵਿਡ ਮਹਾਮਾਰੀ ਦੀ ਲਪੇਟ ਵਿਚ ਆਉਣ ਤੋਂ ਬਾਅਦ ਵਿਕਾਸ ਵਿਚ ਤੇਜ਼ੀ ਆਈ ਹੈ।

ਇਹ ਵੀ ਪੜ੍ਹੋ : US ਸ਼ੈਲ ਆਇਲ ਉੱਦਮ ਤੋਂ ਬਾਹਰ ਨਿਕਲੀ ਆਇਲ ਇੰਡੀਆ, ਜਾਣੋ ਕਿਸ ਵਜ੍ਹਾ ਕਾਰਨ ਵੇਚੀ ਆਪਣੀ ਹਿੱਸੇਦਾਰੀ

ਕਿਸ ਉਮਰ ਵਰਗ ਵਿਚ ਕਿੰਨਾ ਹੋਇਆ ਵਾਧਾ

18-25 ਉਮਰ ਵਰਗ ਵਿਚ ਮਹਿਲਾ ਨਿਵੇਸ਼ਕ ਪਿਛਲੇ ਸਾਲ ਵਧ ਕੇ 1.5 ਫੀਸਦੀ ਹੋ ਗਏ, ਜੋ ਕਿ ਐਕਸਿਸ ਸਕਿਓਰਿਟੀਜ਼ ਵਿਚ 2018-19 ਵਿਚ ਕੁਲ 0.4 ਫੀਸਦੀ ਸਨ। 2018-19 ਵਿਚ 26-45 ਉਮਰ ਵਰਗ ਵਿਚ 10.01 ਫੀਸਦੀ ਸ਼ਾਮਲ ਸੀ, ਇਹ ਅੰਕੜਾ 2021 ਵਿਚ ਵਧ ਕੇ 12.3 ਫੀਸਦੀ ਹੋ ਗਿਆ। 45-60 ਉਮਰ ਵਰਗ ਵਿਚ ਔਰਤਾਂ 3 ਸਾਲ ਪਹਿਲਾਂ 4.0 ਫੀਸਦੀ ਦੀ ਤੁਲਣਾ ਵਿਚ ਮੌਜੂਦਾ ਸਮੇਂ ਵਿਚ 5.2 ਫੀਸਦੀ ਹਨ।

2021 ਵਿਚ 60 ਤੋਂ ਉੱਤੇ ਔਰਤਾਂ ਦੀ ਹਿੱਸੇਦਾਰੀ 2.6 ਫੀਸਦੀ ਸੀ। ਜਨਵਰੀ 2020 ਤੋਂ ਅਪਸਟਾਕਸ ਨੇ ਆਪਣੇ ਗਾਹਕ ਆਧਾਰ ਵਿਚ ਇਕ ਮਿਲੀਅਨ ਤੋਂ ਜ਼ਿਆਦਾ ਮਹਿਲਾ ਨਿਵੇਸ਼ਕਾਂ ਨੂੰ ਜੋੜਿਆ ਹੈ। ਇਸ ਵਿਚੋਂ ਲੱਗਭੱਗ 60 ਫੀਸਦੀ ਮਿਲੇਨੀਅਲਸ (20-25 ਸਾਲ) ਹਨ, 85 ਫੀਸਦੀ ਤੋਂ ਜ਼ਿਆਦਾ ਟੀਅਰ 2-3 ਸ਼ਹਿਰਾਂ ਤੋਂ ਹਨ ਅਤੇ ਉਨ੍ਹਾਂ ਵਿਚੋਂ 35 ਫੀਸਦੀ ਤੋਂ ਜ਼ਿਆਦਾ ਗ੍ਰਹਿਣੀਆਂ ਹਨ, ਜਿਵੇਂ ਕ‌ਿ ਅਪਸਟਾਕਸ ਡਾਟਾ ਦਿਖਾਉਂਦਾ ਹੈ।

ਇਹ ਵੀ ਪੜ੍ਹੋ : ਪੋਂਗਲ ਤਿਓਹਾਰ ਦੌਰਾਨ ਤਾਮਿਲਨਾਡੂ ’ਚ ਵਿਕੀ 520.13 ਕਰੋੜ ਦੀ ਸ਼ਰਾਬ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur